HOME ਕਣਕ ਦੀ ਖੜੀ ਫ਼ਸਲ ਨੂੰ  ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰ ਬਾਜ਼ ਆਉਣ-ਸ....

ਕਣਕ ਦੀ ਖੜੀ ਫ਼ਸਲ ਨੂੰ  ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰ ਬਾਜ਼ ਆਉਣ-ਸ. ਜਤਿੰਦਰ ਸਿੰਘ ਕਾਲਾ

1

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਅੱਜ ਅੱਪਰਾ ਵਿਖੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਸ. ਜਤਿੰਦਰ ਸਿੰਘ ਕਾਲਾ ਵਾਈਸ ਪ੍ਰਧਾਨ ਜਿਲਾ ਜਲੰਧਰ ਦਿਹਾਤੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਜੋ ਸ਼ਰਾਰਤੀ ਅਨਸਰਾਂ ਖੇਤਾਂ ‘ਚ ਕਿਸਾਨਾਂ ਦੀ ਪੱਕੀਆਂ ਹੋਈਆਂ ਖੜੀਆਂ ਫ਼ਸਲਾਂ ਨੂੰ  ਅੱਗ ਲਗਾ ਰਹੇ ਹਨ, ਉਨਾਂ ਨੂੰ  ਬਾਜ਼ ਆ ਜਾਣਾ ਚਾਹੀਦਾ ਹੈ | ਉਨਾਂ ਕਿਹਾ ਕਿ ਅਜਿਹਾ ਜਿਆਦਾਤਰ ਨਸ਼ੇੜੀ ਹੀ ਕਰ ਰਹੇ ਹਨ, ਉਨਾਂ ਨੂੰ  ਨਸ਼ਾ ਛੁਡਾਓ ਕੇਂਦਰਾਂ ਦਾ ਸਹਾਰਾ ਲੈਣਾ ਚਾਹੀਦਾ ਹੈ ਤੇ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ‘ਚ ਸਹਿਯੋਗ ਕਰਨਾ ਚਾਹੀਦਾ ਹੈ | ਇਸ ਦੇ ਨਾਲ ਹੀ ਉਨਾਂ ਪੰਜਾਬ ਦੇ ਮੁੱਖ ਮੰਤਰੀ ਤੇ ਸਮੂਹ ਹਾਈਕਮਾਂਡ ਨੂੰ  ਅਪੀਲ ਕੀਤੀ ਕਿ ਉਹ ਪੰਜਾਬ ‘ਚ ਰੇਤ ਮਾਫੀਆ ਨੂੰ  ਨੱਥ ਪਾਉਣ ਲਈ ਯੋਗ ਕਦਮ ਉਠਾਉਣ ਤੇ ਦੜੇ ਸੱਟੇ ਵਾਲਿਆਂ ‘ਤੇ ਵੀ ਸਖਤ ਕਾਰਵਾਈ ਕਰਨ | ਇਹ ਰੇਤ ਮਾਫੀਆ ਤੇ ਦੜੇ ਸੱਟੇ ਵਾਲੇ ਸਰਕਾਰ ਦੇ ਅਕਸ ਨੂੰ  ਬਦਨਾਮ ਕਰ ਰਹੇ ਹਨ, ਜਿਸ ਕਾਰਣ ਆਮ ਲੋਕਾਂ ‘ਚ ਆਪ ਸਰਕਾਰ ਦਾ ਗਲਤ ਪ੍ਰਭਾਵ ਜਾ ਰਿਹਾ ਹੈ | ਇਸ ਮੌਕੇ ਐਡਵੋਕੇਟ ਪੰਕਜ ਉੱਪਲ, ਕੇਸਰ ਮੈਂਗੜਾ, ਦਵਿੰਦਰ ਅੱਪਰਾ, ਦਵਿੰਦਰ, ਦੇਸ ਰਾਜ, ਗੁਰਦਾਵਰ ਸਿੰਘ ਤੇ ਗੁਰਮੁੱਖ ਸਿੰਘ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਅੰਧਵਿਸ਼ਵਾਸ਼ ਦਾ ਮੁੱਕੜਜਾਲ
Next articleਨਗਰ ਕੀਰਤਨ ਸਬੰਧੀ ਦੋਵਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਚ ਨਹੀਂ ਬਣ ਸਕੀ ਸਹਿਮਤੀ