ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਬੈਸਟ ਸਕੂਲ ਐਵਾਰਡ – 2021 ‘ਤੇ ਕਬਜ਼ਾ

ਕੈਪਸ਼ਨ : ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਐਡਮਨਿਸਟ੍ਰੇਟਰ ਇੰਜ. ਨਿਮਰਤਾ ਕੌਰ ਤੇ ਪ੍ਰਿੰਸੀਪਲ ਰੇਨੂੰ ਅਰੋਡ਼ਾ ਚੀਫ਼ ਜਸਟਿਸ ਸ੍ਰੀ ਮਹੇਸ਼ ਗਰੋਵਰ ਕੋਲੋਂ ਬੈਸਟ ਸਕੂਲ ਐਵਾਰਡ - 2021 ਪ੍ਰਾਪਤ ਕਰਦੇ ਹੋਏ

ਕਪੂਰਥਲਾ (ਸਮਾਜ ਵੀਕਲੀ) (ਕੌੜਾ ) – ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਬੈਸਟ ਸਕੂਲ ਐਵਾਰਡ – 2021 ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸਥਾਨਕ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੈਸਟ ਸਕੂਲ ਦਾ ਐਵਾਰਡ ਹਾਸਲ ਕਰਨ ਵਿਚ ਸਫਲ ਰਿਹਾ । ਬੈਸਟ ਸਕੂਲ – ਬਜ਼ਟ ਫਰੈਂਡਲੀ ਵਿਦ ਮੈਕਸੀਮਮ ਫਸਿਲਿਟੀ ਦੀ ਕੈਟਾਗਰੀ ਦਾ ਇਹ ਬੈਸਟ ਸਕੂਲ ਐਵਾਰਡ ਉਕਤ ਸਕੂਲ ਦੇ ਡਾਇਰੈਕਟਰ ਇੰਜ. ਹਰਨਿਆਮਤ ਕੌਰ, ਐਡਮਿਨਿਸਟ੍ਰੇਟਰ ਇੰਜ. ਨਿਮਰਤਾ ਕੌਰ ਤੇ ਪ੍ਰਿੰਸੀਪਲ ਰੇਨੂੰ ਅਰੋੜਾ ਨੇ ਹਾਸਲ ਕੀਤਾ, ਜੋ ਚੀਫ ਜਸਟਿਸ ਸ੍ਰੀ ਮਹੇਸ਼ ਗਰੋਵਰ ਕੋਲੋਂ ਪ੍ਰਾਪਤ ਕੀਤਾ ਗਿਆ ।
ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਗੁਰੂ ਨਾਨਕ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ. ਸਵਰਨ ਸਿੰਘ ਮੈਂਬਰ ਪੀ. ਏ. ਸੀ. ਨੇ ਇਸ ਵੱਡੀ ਕਾਮਯਾਬੀ ਲਈ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਆਰੀ ਬੀਜ ਉਤਪਾਦਨ ਨੂੰ ਉਤਸਾਹਿਤ ਕਰਨ ਲਈ ਆਤਮਾ ਸਕੀਮ ਤਹਿਤ ਖੇਤੀਬਾੜੀ ਵਿਭਾਗ ਪ੍ਰਭਾਵੀ ਦੌਰਾ ਕਰਵਾਇਆ ਗਿਆ
Next articleਡੋਗਰਾਂਵਾਲਾ ਦੀ ਅਗਵਾਈ ਵਿੱਚ 17 ਨੂੰ ਸੈਂਕੜੇ ਅਕਾਲੀ ਵਰਕਰ ਦਿੱਲੀ ਨੂੰ ਕਰਨਗੇ ਕੂਚ