HOME ਅੰਧਵਿਸ਼ਵਾਸ਼ ਦਾ ਮੁੱਕੜਜਾਲ

ਅੰਧਵਿਸ਼ਵਾਸ਼ ਦਾ ਮੁੱਕੜਜਾਲ

3
ਅਮਰਜੀਤ ਚੰਦਰ

  (ਸਮਾਜ ਵੀਕਲੀ)   ਦੁਨੀਆਂ ਬਹੁਤ ਤੇਜੀ ਨਾਲ ਤਰੱਕੀ ਕਰ ਰਹੀ ਹੈ।ਵਿਗਿਆਨ ਦਿਨੋ ਦਿਨ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ।ਇਸ ਤਰਾਂ ਨਾਲ ਲੱਗ ਰਿਹਾ ਹੈ ਕਿ ਆਰਟੀਫੀਸ਼ਲ ਇLਟੈਲੀਜੈਸ ਨੇ ਹਰ ਚੀਜ਼ ਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ ਹੈ।ਘਰ ਵਿੱਚ ਲੱਗੇ ਸਾਰੇ ਉਪਕਰਣ ਕੰਟਰੋਲ ਕਰਨ ਤੋਂ ਇਲਾਵਾ ਬਹੁਤ ਸਾਰੇ ਕੰਮਾਂ ਵਿੱਚ ਅਜਿਹੀਆਂ ਤਕਨੀਕਾਂ ਪ੍ਰਚੱਲਿਤ ਹੋ ਗਈਆਂ ਹਨ ਕਿ ਜੋ ਤੁਹਾਡੇ ਬੋਲਣ ਅਤੇ ਇਸ਼ਾਰਾ ਕਰਨ ਤੇ ਹੀ ਸੁLਰੂ ਹੋ ਜਾਂਦੀਆਂ ਹਨ।ਪਰ ਹੈਰਾਨੀਜਨਕ ਇਹ ਹੈ ਕਿ ਇਕੀਵੀਂ ਸਦੀ ਵਿੱਚ ਵੀ ਅੰਧ-ਵਿਸ਼ਵਾਸ਼ ਨਵੇਂ ਰੂਪਾਂ ਵਿੱਚ ਵੱਧ-ਫੁਲ ਰਿਹਾ ਹੈ,ਅੰਧਵਿਸ਼ਵਾਸ਼ ਬੜਾ ਤੇਜ਼ੀ ਨਾਲ ਪੈਰ ਵਿਸਾਰ ਰਿਹਾ ਹੈ।ਧਰਤੀ ਨੂੰ ਛੱਡ ਕੇ ਅਮੀਰ,ਵਿਕਸਿਤ,ਵਿਕਾਸਸ਼ੀਲ ਅਤੇ ਨਵੀਆਂ ਵਿਗਿਆਨਕ ਪ੍ਰਾਪਤੀਆਂ ਨਾਲ ਭਰਪੂਰ ਨਵੀ ਦੁਨੀਆਂ,ਕਦੋਂ ਤੱਕ ਅਜਿਹੇ ਵਹਿਮਾਂ-ਭਰਮਾਂ ਨੂੰ ਪਾਲਦੀ ਰਹੇਗੀ? ਲਕੀਰ ਵਿੱਚ ਅਤੇ ਬਿੰਦੂ ਵਿੱਚ ਬਹੁਤ ਫਰਕ ਹੁੰਦਾ ਹੈ,ਲਕੀਰ ਦੀ ਲੰਬਾਈ ਹੁੰਦੀ ਹੈ,ਪਰ ਉਸ ਦੀ ਚੌੜਾਈ ਨਹੀ ਹੁੰਦੀ,ਪਰ ਬਿੰਦੂ ਦੀ ਤਾਂ ਨਾ ਹੀ ਲੰਬਾਈ ਹੁੰਦੀ ਹੈ ਅਤੇ ਨਾ ਹੀ ਚੌੜਾਈ ਹੁੰਦੀ ਹੈ,ਇਹ ਬਹਿਸ ਦਾ ਵਿਸ਼ਾਂ ਜਰੂਰ ਹੋ ਸਕਦਾ ਹੈ ਪਰ ਇਹੀ ਸਚਾਈ ਹੈ।ਵਿਗਿਆਨਕ ਦਾ ਸੱਭ ਤੋਂ ਛੋਹਣ ਵਾਲਾ ਸੱਚ ਇਹੀ ਹੈ ਕਿ ਜਦੋਂ ਵੀ ਕਦੇ ਇਸ ਦੇ ਬਾਰੇ ਵਿੱਚ ਸਵਾਲ ਉਠਾਉਣ ਦੀ ਲੋੜ ਪਵੇ ਤਾਂ ਬੇਧੜਕ ਹੋ ਕੇ ਸਵਾਲ ਜਵਾਬ ਕਰੋ,ਕਿਉਂਕਿ ਇਸ ਨਾਲ ਅੰਧ ਵਿਸ਼ਵਾਸ਼ ਟੁੱਟਦਾ ਹੈ। ਪਰ ਪਤਾ ਨਹੀ ਕੀ ਭੱਬਲਭੂਸਾ ਜਾਂ ਅਣਜਾਣ ਡਰ ਦੇ ਕਾਰਨ,ਅਣਪੜ੍ਹਤਾ ਪੜ੍ਹੇ ਲਿਖੇ ਅਣਜਾਣ ਬਣ ਸੱਭ ਕੁਝ ਦੇਖਦੇ ਹੋਏ,ਬਿੰਨਾਂ ਕਿਸੇ ਸਬੂਤ ਦੇ ਬਾਵਜੂਦ ਵਹਿਮਾਂ ਭਰਮਾਂ ਦੇ ਸ਼ਿਕਾਰ ਹੋਈ ਜਾ ਰਹੇ ਹਨ,ਜਾਂ ਕਿਸੇ ਅਣਸੁਣੀਆਂ ਕਹਾਣੀਆਂ ਨੂੰ ਹਵਾ ਦੇਣੀ ਸ਼ੁਰੂ ਕਰ ਦਿੰਦੇ ਹਨ।

ਅੰਧਵਿਸ਼ਾਸ਼ ਜਦੋ ਜਦੋਂ ਵੀ ਸਾਹਮਣਾ ਆਇਆ ਹੈ ਤਾਂ ਹੈਰਾਨ ਕਰ ਦੇਣ ਵਾਲਾ ਆਇਆ ਹੈ।ਇਸ ਸਾਲ ਦੇ ਸ਼ੁਰੂ ਵਿੱਚ ਮੱਧ ਪ੍ਰਦੇਸ ਦੇ ਸ਼ਾਹਡੋਲ ਡਿਵੀਜ਼ਨ ਤੋਂ ਬਹੁਤ ਸਾਰੇ ਬੱਚਿਆਂ ਨੂੰ ਦਾਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।ਇਥੋਂ ਤੱਕ ਕਿ ‘ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਇਲਡ ਰਾਈਟਸ’ ਨੇ ਵੀ ਵੀਹ ਦਿਨ ਦੇ ਬੱਚਿਆਂ ਤੋਂ ਲੈ ਕੇ ਪੰਜ ਛੇ ਸਾਲ ਦੇ ਬੱਚਿਆਂ ਨੂੰ ਦਾਗਣ ਦੀਆਂ ਦਰਦਨਾਕ ਘਟਨਾਵਾਂ ਤੋਂ ਵਾਕਿਫ ਸੀ ਅਤੇ ਇਸ ਦੇ ਬਾਰੇ ਵਿੱਚ ਪੁੱਛ-ਪੜਤਾਲ ਵੀ ਕੀਤੀ ਗਈ ਹੋਵੇਗੀ।ਪਿੱਛਲੇ ਸਾਲ ਰਾਜਸਥਾਨ ‘ਚ ਜ਼ੁਕਾਮ ਠੀਕ ਕਰਨ ਦੇ ਨਾਂ ਤੇ ਸੱਤ ਸਾਲ ਦੇ ਬੱਚੇ ਨੂੰੇ ਹੱਥਾਂ,ਲੱਤਾਂ ਅਤੇ ਪੱਟਾਂ ਤੋਂ ਦਾਗਿਆਂ ਗਿਆ।ਜਿਸ ਕਾਰਨ ਉਸ ਬੱਚੇ ਦੀ ਮੌਤ ਹੋ ਗਈ।ਮਾਮਲਾ ਕਾਫੀ ਵੱਧ ਗਿਆ,ਮਾਮਲਾ ਵੱਧਿਆ ਦੇਖ ਉਸ ਤਾਂਤਰਿਕ ਦੇ ਖਿਲਾਫ ਇਰਾਦਾ ਕਤਲ ਮਾਮਲਾ ਦਰਜ਼ ਕੀਤਾ ਗਿਆ।ਪਰ ਫਿਰ ਵੀ ਅਜੇ ਤੱਕ ਨਾ ਤਾਂ ਇਹੋ ਜਿਹੀਆਂ ਘਟਨਾਵਾਂ ਰੁਕੀਆ ‘ਤੇ ਨਾ ਹੀ ਦਾਗਣ ਦਾ ਕੰਮ ਰੁਕਿਆ।ਇਸ ਤਰਾਂ ਦੀਆਂ ਅੰਧਵਿਸ਼ਵਾਸ਼ ਵਾਲੀ ਘਟਨਾਵਾਂ ਸਗੋਂ ਹੋਰ ਵੀ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ।

ਇਸ ਸੰਦਰਭ ਦੇ ਤਹਿਤ ਇਕ ਜੁਲਾਈ 2018 ਨੂੰ ਇਕ ਦਿਲੀ ਦੇ ਬੁਰਾੜੀ ਇਲਾਕੇ ਦੇ ਅੰਦਰ ਵਾਪਰੀ ਉਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।ਉਸ ਪਰਿਵਾਰ ਵਲੋਂ ਛੇ ਦਿਨਾ ਦੇ ਸਿਮਰਨ ਕਰਨ ਤੋਂ ਬਾਅਦ,ਇਕੋ ਹੀ ਘਰ ਦੇ 10 ਮੈਬਰਾਂ ਨੇ ਵੱਡੀ ਸ਼ਕਤੀ ਅਤੇ ਖੁਸ਼ਹਾਲੀ ਦੀ ਪ੍ਰਾਪਤੀ ਦੇ ਭਰਮ ਹੇਠ ਫਾਹਾ ਲੈ ਕੇ ਕਥਿਤ ਤੌਰ ‘ਤੇ ਖੁਦਕਸ਼ੀ ਕਰ ਲਈ,ਨਾ ਤਾਂ ਉਹਨਾਂ ਨੂੰ ਸ਼ਕਤੀ ਬਚਾ ਸਕੀ ਅਤੇ ਨਾ ਹੀ ਉਹਨਾਂ ਨੂੰ ਖੁਸ਼ਹਾਲੀ ਮਿਲੀ,ਮੌਤ ਨੇ ਉਹਨਾਂ ਨੂੰ ਜਰੂਰ ਘੇਰ ਲਿਆ।ਇਸੇ ਤਰਾਂ ਦੀ ਹੋਰ ਇਕ ਘਟਨਾ ਆਠਾਰਾਂ ਸਤੰਬਰ 2015 ਨੂੰ ਛੱਤੀਸਗੜ੍ਹ ਦੇ ਜਸ਼ਪੁਰ ਬਜ਼ਾਰ ਵਿੱਚ ਮਨਪਸੰਦ ਭੂਤ ਵਿਕਣ ਲਈ ਆਏ।ਉਹਦੇ ਨਾਲ ਹੀ ਨੋਟ ਕਮਾਉਣ ਵਾਲਾ ਭੂਤ ਵੀ ਆ ਗਿਆ।ਇੱਕੀ ਸਤੰਬਰ 2015 ਨੂੰ ਕਪਿਲਵਸਤੂ ‘ਚ ਔਰਤਾਂ ਨੇ ਥਾਣੇ ‘ਤੇ ਜਾਦੂ ਦੇ ਚੱਕਰ ਵਿੱਚ ਥਾਣੇਦਾਰ ਨੂੰ ਇਸ਼ਨਾਨ ਕਰਾਇਆ ਅਤੇ ਮੀਂਹ ਪੁਆਉਣ ਵਾਸਤੇ ਪ੍ਰਾਰਥਨਾ ਕੀਤੀ,ਮੀਂਹ ਨਾ ਪੈਣ ਦੇ ਕਾਰਨ ਸੁੱਕ ਰਹੀ ਝੋਨੇ ਦੀ ਫ਼ਸਲ ਨੂੰ ਬਚਾਉਣ ਦੇ ਲਈ ਇੰਦਰ ਦੇਵਤਾ ਅੱਗੇ ਅਰਦਾਸ ਕਰਕੇ ਥਾਣੇਦਾਰ ਨੂੰ ‘ਬਾਦਸ਼ਾਹ’ ਸਮਝ ਕੇ ਉਸ ਨੂੰ ਪਾਣੀ ਵਿੱਚ ਡੁਬੋ ਆਪਣੀ ਮੰਨਤ ਪੂਰੀ ਕੀਤੀ।ਹੁਣ ਇਹਨਾਂ ਲੋਕਾਂ ਨੂੰ ਕੌਣ ਸਮਝਾਵੇ ਇਸ ਅੰਧ ਵਿਸ਼ਵਾਸ਼ ਵਿੱਚ ਫਸ ਕੇ ਤੁਸੀ ਆਪਣਾ ਆਪ ਹੀ ਖਰਾਬ ਕਰ ਰਹੇ ਹੋ,ਹੁਣ ਰਾਜੇ-ਰਜਵਾੜੇ ਤਾਂ ਰਹੇ ਨਹੀ ਪਰ ਥਾਣੇਦਾਰ ਨੂੰ ਹੀ ਰਾਜਾ ਮੰਨਿਆ ਗਿਆ।

ਇਹੋ ਜਿਹੀਆਂ ਘਟਨਾਵਾਂ ਹਰ ਸਾਲ ਦੇਸ਼ ਅੰਦਰ ਵਾਪਰਦੀਆਂ ਹਨ।ਇਹਨਾਂ ਸਾਰਿਆਂ ਦਾ ਕਾਰਨ ਸਿਰਫ਼ ਤੇ ਸਿਰਫ਼ ਅੰਧਵਿਸ਼ਵਾਸ਼ ਹੈ। ਕਦੇ ਕਿਸੇ ਬੀਮਾਰੀ ਨੂੰ ਠੀਕ ਕਰਨ ਲਈ ਚੇਲੇ ਚਪਟਿਆ ਕੋਲ ਜਾ ਕੇ ਭਾਭੂਤੀ ਲੈਣਾ ਜਾਂ ਹੱਥ ਹਾਉਣਾ ਕਰਵਾਉਣਾ ਜਾਂ ਕਦੇ ਮਨਚਾਹੇ ਵਿਆਹ, ਨੌਕਰੀ,ਵਸ਼ੀਕਰਨ ਆਦਿ ਇਹੋ ਅਣਗਿਣਤ ਹੀ ਕਾਰਨਾ ਕਰਕੇ ਭੋਲੇ-ਭਾਲੇ ਲੋਕਾਂ ਹੀ ਕੁਰਬਾਨੀ ਦਾ ਕਾਰਨ ਬਣ ਜਾਂਦੇ ਹਨ।ਕਈ ਵਾਰ ਅਣਜਾਣੇ ਦੇ ਡਰ ਦੇ ਕਾਰਨ ਲੋਕ ਡਾਕਟਰੀ ਸਲਾਹ ਤੋਂ ਬਿੰਨਾਂ ਹੀ ਭਗੌੜਿਆਂ,ਸਾਧਾਂ ਚੇਲਿਆਂ ‘ਤੇ ਤਾਂਤਰਿਕਾਂ ਦਾ ਸ਼ਿਕਾਰ ਹੋ ਜਾਂਦੇ ਹਨ,ਜਿਸ ਦਾ ਜਾਂਚ ਕਰਨ ਤੇ ਪਤਾ ਲੱਗਦਾ ਹੈ।ਅਜਿਹਾ ਨਹੀ ਹੈ ਕਿ ਅੰਧਵਿਸ਼ਵਾਸ਼ ਦੀਆਂ ਜੜ੍ਹਾਂ ਸਾਡੇ ਦੇਸ਼ ਵਿੱਚ ਹੀ ਮਜ਼ਬੂਤ ਹਨ ਬਲਕਿ ਅਮਰੀਕਾ,ਬ੍ਰਿਟੇਨ, ਰੂਸ, ਚੀਨ,ਜਪਾਨ,ਮਿਸ਼ਰ,ਦੱਖਣੀ ਕੋਰੀਆ,ਨਿਊਜੀਲੈਂਡ,ਸਪੇਨ,ਗਰੀਸ,ਪਾਕਿਸਤਾਨ,ਬੰਗਲਾ ਦੇਸ਼,ਨੇਪਾਲ ਯਾਨੀ ਕਿ ਦੁਨੀਆਂ ਦਾ ਕੋਈ ਵੀ ਦੇਸ਼ ਐਸਾ ਨਹੀ ਹੈ ਜੋ ਇਹਨਾਂ ਬਾਬਿਆਂ ਤਾਂਤਰਿਕਾਂ ਤੋਂ ਛੁੱਟਿਆ ਹੋਵੇ।ਖਾਲੀ ਕੈਂਚੀ ਚਲਾਉਣਾ,ਕਿਸੇ ਨੰਬਰ ਨੂੰ ਅਸੁੱਭ ਮੰਨਣਾ,ਉਲੂ ਨੂੰ ਦੇਖਣਾ,ਘਰ ਦੇ ਅੰਦਰ ਸੀਟੀ ਮਾਰਨਾ,ਸਫ਼ਰ ਕਰਦੇ ਸਮੇਂ ਸੱਜਾ ਪੈਰ ਅੱਗੇ ਵਧਣਾ,ਗੁਆਂਢੀ ਨੂੰ ਲੂਣ ਦੇਣਾ ਆਦਿ ਹਜਾਰਾਂ ਅੰਧ ਵਿਸ਼ਵਾਸ਼ ਅੱਜ ਵੀ ਦੁਨੀਆਂ ਭਰ ਵਿੱਚ ਪ੍ਰਚੱਲਤ ਹਨ।ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਸੜਕ ਤੇ ਕੋਈ ਬਿੱਲੀ ਤੁਹਾਡਾ ਰਸਤਾ ਪਾਰ ਕਰ ਜਾਵੇ ਤਾਂ ਇਹ ਬਹੁਤ ਬੁਰਾ ਸ਼ਗਨ ਮੰਨਿਆ ਜਾਂਦਾ ਹੈ ਪਰ ਘਰ ਦੀ ਬਿੱਲੀ ਨੂੰ ਜੱਫੀਆਂ ਪਾ ਪਾ ਮਿਲਦੇ ਆ,ਚੰਦਰ ਗ੍ਰਹਿਣ ਅਤੇ ਸੂਰਜ ਗ੍ਰਹਿਣ ਤੇ ਬਾਹਰ ਨਾ ਨਿਕਲਣਾ ਵਿਗਿਆਨਕ ਕਾਰਨ ਨੂੰ ਜਾਣਨ ਦੇ ਬਜਾਇ ਵਹਿਮਾਂ-ਭਰਮਾਂ ਤੇ ਭਰੋਸਾ ਕਰਨਾ,ਠੰਢ ਦੇ ਕਾਰਨ ਛਿੱਕ ਆਉਣ ‘ਤੇ ਰੁਕਣਾ,ਰਾਤ ਨੂੰ ਝਾੜੂ ਨਾ ਲਗਾਉਣਾ,ਝਾੜੂ ਖੜਾ ਕਰਕੇ ਨਹੀ ਰੱਖਣਾ,ਖਾਸ ਦਿਨ ਵਾਲ ਨਾ ਕੱਟਵਾਉਣਾ,ਵਾਲਾਂ ਨੂੰ ਕਾਲਾ ਨਾ ਕਰਨਾ,ਲੋਹਾ,ਤੇਲ,ਕਾਲੀ ਉੜਦ ਦੀ ਦਾਲ ਜਾਂ ਕੋਈ ਖਾਸ ਦਿਨ ਗਹਿਣੇ ਨਹੀ ਖਰੀਦਣਾ ਖੁਸ਼ਹਾਲੀ ਦਾ ਪ੍ਰਤੀਕ ਨਹੀ ਹੈ,ਅੱਜ ਪੱਥਰਾਂ ਦੀਆਂ ਕਿਸਮਾਂ ਜਿਵੇ ਰਤਨ ਸਾਡੀ ਕਿਸਮਤ ਨਾਲ ਜੋੜੇ ਗਏ ਹਨ। ਨਜ਼ਰਬੱਟੂ,ਨਿੰਬੂ,ਸੰਦੂਰ, ਚੂੜੀਆਂ, ਹਲਦੀ,ਮੁਰਗੀ,ਬੱਕਰੀ,ਪੱਥਰ,ਨੰਬਰ,ਰੰਗ,ਵਾਲ,ਉਤਾਰੇ ਹੋਏ ਕਪੜੇ,ਨਿਸ਼ਾਨ,ਕੰਧ ਤੇ ਗੋਹੇ ਦੀਆਂ ਲਾਇਨਾਂ,ਸੁਆਹ, ਹੱਡੀਆਂ ਵਰਗੀਆਂ ਵਸਤੂਆਂ,ਜੋ ਖੁਦ ਤਾਂ ਨਿਰਜੀਵ ਹਨ ਜਾਂ ਜਿਊਦੀਆਂ ਹਨ,ਇੰਨੀ ਕਮਜੋਰ ਹੋ ਚੁੱਕੀ ਹੈ ਸਾਡੀ ਸੋਚ ਕਿ ਉਹ ਤਾਂ ਆਪਣੇ ਆਪ ਨੂੰ ਨਹੀ ਬਚਾ ਸਕੀਆਂ ਉਹ ਦੂਸਰਿਆਂ ਦੀ ਕੀ ਹਿਫਾਜ਼ਤ ਕਰਨੀਆਂ ਜਾਂ ਤੁਹਾਡਾ ਕੀ ਸੁਆਰ ਦੇਣਗੀਆਂ।।

ਪੁਰਾਣੇ ਸਮੇਂ ਵਿੱਚ ਬੀਮਾਰੀ ਦੀ ਹਾਲਤ ਵਿੱਚ ਭਭੂਤੀ ਲਗਾਉਣ ਦੀ ਪ੍ਰਥਾ ਸੀ।ਉਸ ਸਮੇਂ ਯੱਗਾਂ ਵਿੱਚ ਆਸ਼ੌਧੀ ਵਾਲੇ ਪਦਾਰਥ ਜਾਂ ਵਸਤੂਆਂ ਭਰਪੂਰ ਮਾਤਰਾ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ ਸਨ।ਜਿਸ ਕਾਰਨ ਲੋਕ ਭਾਭੂਤੀ ਨੂੰ ਪਵਿੱਤਰ ਅਤੇ ਰੋਗਾਂ ਨੂੰ ਨਾਸ਼ ਕਰਨ ਵਾਲਾ ਮੰਨਦੇ ਸਨ।ਹੁਣ ਭਾਰਤ ਵਿੱਚ ਅਜਿਹੇ ਬਾਬੇ,ਚੇਲੇ,ਤਾਂਤਰਿਕਾਂ ਦੀ ਬਹੁਤ ਵੱਡੀ ਗਿਣਤੀ ਹੋ ਗਈ ਹੈ,ਜੋ ਲੋਕਾਂ ਨੂੰ ਆਪਣੇ ਧੋਖੇ ਨਾਲ ਜਾਲ ਵਿੱਚ ਫਸਾ ਕੇ ਹਰ ਤਰਾਂ ਦੀ ਲੁੱਟ ਕਰਦੇ ਹਨ।ਆਜੋਕੇ ਸਮਿਆਂ ਦੇ ਦੌਰਾਨ ਬਹੁਤ ਸਾਰੇ ਇਹੋ ਜਿਹੇ ਬਾਬੇ ਸਾਹਮਣੇ ਆਏ ਹਨ,ਜਿੰਨਾਂ ਦਾ ਪਰਦਾਫਾਸ ਵੀ ਹੋਇਆ ਹੈ ਅਤੇ ਬਹੁਤਿਆ ਨੂੰ ਤਾਂ ਸਜਾ ਵੀ ਮਿਲੀ ਹੋਈ ਹੈ।ਦੂਸਰਿਆਂ ਦੀ ਜਿੰਦਗੀ ਸੁਧਾਰਨ ਵਾਲੇ ਆਪ ਖੁਦ ਕਾਲ ਕੋਠੜੀ ਵਿੱਚ ਬੰਦ ਕਰਕੇ ਕਿਉਂ ਬੈਠੇ ਹਨ।ਉਹ ਆਪਣੀਆਂ ਮੁਸੀਬਤਾਂ ਨੂੰ ਆਪ ਦੂਰ ਨਹੀ ਕਰ ਸਕੇ,ਭਾਰਤੀ ਸਵਿਧਾਨ ਦਾ ਆਰਟੀਕਲ 51-ਏ ਵਿਗਿਆਨਕ ਚੇਤਨਾ ਦੀ ਵਕਾਲਤ ਕਰਦੇ ਹੋਏ ਕਹਿੰਦਾ ਹੈ ਕਿ ਭਾਰਤ ਦੇ ਸਾਰੇ ਲੋਕਾਂ ਵਿੱਚ ਸਦਭਾਵਨਾ ਅਤੇ ਸਾਂਝੇਂ ਭਾਈਚਾਰੇ ਦੀ ਭਾਵਨਾ ਵਧਦੀ ਰਹਿਣੀ ਚਾਹੀਦੀ ਹੈ,ਅਤੇ ਅੰਧਵਿਸ਼ਵਾਸ਼ ਦੀ ਭਾਸਾਂ ਦਾ ਤਿਆਗ ਕਰਨਾ ਚਾਹੀਦਾ ਹੈ।ਇਸ ਦੇ ਨਾਲ-ਨਾਲ ਹੀ ਔਰਤਾਂ ਉਪਰ ਹੋ ਰਹੇ ਅੱਤਿਆਚਾਰ ਦੇ ਮਾਮਲਿਆਂ ਨੂੰ ਤਿਆਗਣਾ ਜਰੂਰੀ ਹੈ।

‘ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ’ ਦੇ ਅੰਕੜਿਆਂ ਦੇ ਅਨੁਸਾਰ ਸਾਲ 2012 ਤੋਂ ਸਾਲ 2021 ਦੇ ਦਰਮਿਆਨ ਦੇਸ਼ ਭਰ ਵਿੱਚ 1098 ਮੌਤਾਂ ਸਿਰਫ਼ ਜਾਦੂ-ਟੂਣਿਆਂ ਦੇ ਕਾਰਨ ਹੀ ਹੋਈਆਂ ਹਨ।ਪਿੱਛਲੇ ਕੁਝ ਦਹਾਕਿਆਂ ਵਿੱਚ ਬਿਹਾਰ,ਝਾਰਖੰਡ,ਛੱਤੀਸਗੜ੍ਹ ਅਤੇ ਉੜੀਸਾ ਵਿੱਚ 800 ਤੋਂ ਵੱਧ ਔਰਤਾਂ ਨੂੰ ਜਾਦੂਗਰਨੀ ਜਾਂ ਡੈਣ ਕਹਿ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ।ਦਿਨੋ-ਦਿਨ ਅਮੀਰ ਬਣਨ ਦੇ ਚੱਕਰ ਵਿੱਚ ਅੰਧਵਿਸ਼ਵਾਸ਼,ਧੋਖੇਬਾਜ਼ ਅਤੇ ਪਾਖੰਡੀਆਂ ਦੇ ਜਾਲ ਵਿੱਚ ਫ਼ਸ ਕੇ ਲੁਟੇ ਕੁੱਟੇ ਅਤੇ ਮਰਨ ਵਾਲਿਆਂ ਦੀ ਕੋਈ ਵੀ ਸਹੀ ਗਿਣਤੀ ਨਹੀ ਹੈ।ਇਸ ਚੀਜ਼ ਨੂੰ ਪ੍ਰਫੁਲਤ ਕਰਨ ਲਈ ਅੱਜ ਕੱਲ ਸ਼ੋਸ਼ਲ ਮੀਡੀਆਂ ਦਾ ਰੱਜ ਕੇ ਇਸਤੇਮਾਲ ਹੋ ਰਿਹਾ ਹੈ,ਪੋਸਟਰ ਛਪਵਾ ਕੇ ਕੰਧਾ ਤੇ ਲਗਵਾਏ ਜਾ ਰਹੇ ਹਨ,ਅਖਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਲਗਵਾਏ ਜਾ ਰਹੇ ਹਨ।

ਅੰਧਵਿਸ਼ਵਾਸ਼ ਮਨੁੱਖ ਲਈ ਇਕ ਡਰ ਹੈ,ਤਾਂ ਮਨੁੱਖ ਡਰ ਕੇ ਹੀ ਲਾਲਚ ਦੇ ਰਾਹ ਤੁਰ ਪੈਦਾ ਹੈ।ਜਿੱਥੇ ਅੰਤ ਪਛਤਾਵਾ,ਨੁਕਸਾਨ ਜਾਂ ਸੱਭ ਕੁਝ ਗੁਆਉਣ ਤੋਂ ਇਲਾਵਾ ਕੁਝ ਨਹੀ ਮਿਲਦਾ।ਬਿਹਤਰ ਤਾਂ ਇਹੀ ਹੋਵੇਗਾ ਕਿ ਹਰ ਪਾਸੇ ਫੈਲਿਆ ਅੰਧਵਿਸ਼ਵਾਸ਼ ਦੇ ਮੱਕੜਜਾਲ ਦੀ ਲੜੀ ਨੂੰ ਤੋੜਿਆ ਜਾਵੇ,ਇਹ ਤਾਂ ਹੀ ਹੋ ਸਕਦਾ ਹੈ ਕਿ ਜਾਂ ਤਾਂ ਅਸੀ ਸਾਰੇ ਸਮਝਦਾਰ ਬਣੀਏ,ਜਾਂ ਇਸ ਗੁਝਲਦਾਰ ਵਾਲੀ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਈਏ।ਆਓ ਆਪਾ ਸਾਰੇ ਅੰਧਵਿਸ਼ਵਾਸ ਫੈਲਾ ਰਹੇ ਲੋਕਾਂ ਦੇ ਖਿਲਾਫ ਆਵਾਜ਼ ਉਠਾਈਏ,ਇਕੱਠੇ ਹੋਈਏ ਕੁਝ ਸਮਾਜ ਸੇਵੀ ਸੰਸਥਾਵਾਂ ਨਾਲ ਰਲ ਕੇ ਲੋਕਾਂ ਨੂੰ ਸਮਝਾ ਬੁਝਾ ਕੇ ਇਸ ਕੋਹੜ ਨੂੰ ਦੂਰ ਭਜਾਈਏ।

ਪੇਸ਼ਕਸ਼ :-ਅਮਰਜੀਤ ਚੰਦਰ ਲੁਧਿਆਣਾ 9417600014

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਸੈਮੀਨਾਰ ਆਯੋਜਿਤ
Next articleਕਣਕ ਦੀ ਖੜੀ ਫ਼ਸਲ ਨੂੰ  ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰ ਬਾਜ਼ ਆਉਣ-ਸ. ਜਤਿੰਦਰ ਸਿੰਘ ਕਾਲਾ