HOME ਪਹਿਲਗਾਮ ਅੱਤਵਾਦੀ ਹਮਲਾ ਕਾਇਰਾਨਾ, ਅਣਮਨੁੱਖੀ ਮਾਨਸਿਕਤਾ ਦਾ ਸਬੂਤ-ਭਾਰਦਵਾਜ, ਗਰੇਵਾਲ, ਨਿੱਝਰ

ਪਹਿਲਗਾਮ ਅੱਤਵਾਦੀ ਹਮਲਾ ਕਾਇਰਾਨਾ, ਅਣਮਨੁੱਖੀ ਮਾਨਸਿਕਤਾ ਦਾ ਸਬੂਤ-ਭਾਰਦਵਾਜ, ਗਰੇਵਾਲ, ਨਿੱਝਰ

1
ਗੁਰਮੀਤ ਸਿੰਘ ਗਰੇਵਾਲ
ਵਿਨੋਦ ਭਾਰਦਵਾਜ
ਸ. ਬਲਕਾਰ ਸਿੰਘ ਨਿੱਝਰ

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਬੀਤੇ ਦਿਨ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ ਕੁਝ ਦਹਿਸ਼ਤਗਰਦ ਅੱਤਵਾਦੀਆਂ ਵਲੋਂ ਸੈਲਾਨੀਆਂ ਉੱਪਰ ਕੀਤਾ ਗਿਆ ਦਰਦਨਾਕ ਹਮਲਾ ਕਾਇਰਾਨਾ, ਅਣਮਨੁੱਖੀ ਤੇ ਕੋਝੀ ਮਾਨਸਿਕਤਾ ਦਾ ਪ੍ਰਤੀਕ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਵਾਟਾ ਅੱਜ ਅੱਪਰਾ ਵਿਖੇ ਕਰਦਿਆਂ ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋ, ਗੁਰਮੀਤ ਸਿੰਘ ਗਰੇਵਾਲ ਜਨਰਲ ਸਕੱਤਰ (ਭਾਕਿਯੂ) ਲੁਧਿਆਣਾ ਤੇ ਸ. ਬਲਕਾਰ ਸਿੰਘ ਨਿੱਝਰ ਸਾਬਕਾ ਸਰਪੰਚ ਰਾਏਪੁਰ ਅਰਾਈਆਂ ਨੇ ਕਿਹਾ ਕਿ ਅਜਿਹੇ ਹਮਲੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤੇ ਜਾ ਰਹੇ ਹਨ ਤਾਂ ਕਿ ਦੇਸ਼ ਦੇ ਵਿੱਚ ਅਸ਼ਾਂਤੀ ਫੈਲਾਈ ਜਾ ਸਕੇ ਪਰੰਤੂ ਅਜਿਹੇ ਘਟੀਆ ਲੋਕ ਇਹ ਨਹੀਂ ਜਾਣਦੇ ਕਿ ਅਜਿਹੇ ਹਮਲੇ ਹੀ ਦੇਸ਼ ਨੂੰ  ਮਜਬੂਤ ਕਰਦੇ ਹਨ ਤਾਂ ਕਿ ਭਵਿੱਖ ‘ਚ ਅਜਿਹੇ ਅਨਸਰਾਂ ਨੂੰ  ਸਬਕ ਸਿਖਾਿਆ ਜਾ ਸਕੇ ਤਾਂ ਕਿ ਉਹ ਭਾਰਤ ਦੇਸ਼ ਵੱਲ ਅੱਖ ਚੱਕ ਕੇ ਵੀ ਨਾਂ ਦੇਖ ਸਕਣ | ਉਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੇ ਸਿੰਧੂ ਜਲ ਨਦੀ ਸਮਝੌਤਾ ਰੱਦ ਕਰਕੇ ਸਲਾਹੁਣਯੋਗ ਕੰਮ ਕੀਤਾ ਹੈ, ਜਿਸਦਾ ਅਸਰ ਭਵਿੱਖ ‘ਚ ਦਿਖੇਗਾ, ਜਦੋਂ ਕੰਗਾਲੀ ਦੀ ਰਾਹ ‘ਤੇ ਜਾ ਰਿਹਾ ਪਾਕਿਸਤਾਨ ਹੋਰ ਬਰਬਾਦ ਹੋ ਜਾਵੇਗਾ | ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋ, ਗੁਰਮੀਤ ਸਿੰਘ ਗਰੇਵਾਲ ਜਨਰਲ ਸਕੱਤਰ (ਭਾਕਿਯੂ) ਲੁਧਿਆਣਾ ਤੇ ਸ. ਬਲਕਾਰ ਸਿੰਘ ਨਿੱਝਰ ਸਾਬਕਾ ਸਰਪੰਚ ਰਾਏਪੁਰ ਅਰਾਈਆਂ ਨੇ ਕਿਹਾ ਕਿ ਅਜਿਹੇ ਅੱਤਵਾਦੀਆਂ ਨੂੰ  ਬਖਸ਼ਣਾ ਨਹੀਂ ਚਾਹੀਦਾ ਤੇ ਇਨਾਂ ਨੂੰ  ਚੌਰਾਹੇ ‘ਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਗਰ ਕੀਰਤਨ ਸਬੰਧੀ ਦੋਵਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਚ ਨਹੀਂ ਬਣ ਸਕੀ ਸਹਿਮਤੀ
Next articleਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਏ ਕਾਇਰਤਾਪੂਰਨ ਅੱਤਵਾਦੀ ਹਮਲਾ ਇੱਕ ਨਕਾਰਾਤਮਕ ਅਤੇ ਅਣਮਨੁੱਖੀ ਮਾਨਸਿਕਤਾ ਦੀ ਨਿਸ਼ਾਨੀ-ਸਲੀਮ ਸੁਲਤਾਨੀ