ਲੈਕਚਰਾਰਾਂ ਦੀਆਂ ਕੀਤੀਆਂ ਪ੍ਰਮੋਸ਼ਨਾਂ ਵਿਚਲੀਆਂ ਖਾਮੀਆਂ ਦੂਰ ਕਰਕੇ ਸਾਰਿਆਂ ਨੂੰ ਨੇੜੇ ਦੇ ਸਟੇਸ਼ਨ ਦਿੱਤੇ ਜਾਣ

*ਦੂਰ ਦੁਰਾਡੇ ਸਟੇਸ਼ਨ ਦੇਣ ਦਾ ਮਤਲਬ ਪ੍ਰਮੋਸ਼ਨ ਘੱਟ ਤੇ ਸਜਾ ਵੱਧ ਲਗਦੀ ਹੈ:- ਸੁਖਵਿੰਦਰ ਸਿੰਘ ਚਾਹਲ*
ਫਿਲੌਰ (ਸਮਾਜ ਵੀਕਲੀ) ਅੱਪਰਾ ਜੱਸੀ-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਗੁਰਵਿੰਦਰ ਸਿੰਘ ਸੱਸਕੌਰ , ਕੈਸ਼ੀਅਰ ਅਮਨਦੀਪ ਸ਼ਰਮਾ, ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਇੱਕ ਪੱਤਰ ਲਿੱਖ ਕੇ ਮਾਸਟਰ ਕੇਡਰ ਤੋਂ ਪ੍ਰਮੋਟ ਹੋਏ ਲੈਕਚਰਾਰਾਂ ਨੂੰ ਸਟੇਸ਼ਨ ਨੇੜੇ ਦੇਣ ਦੀ ਮੰਗ ਕੀਤੀ ਹੈ, ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਦੂਰ ਦੁਰਾਡੇ ਸਟੇਸ਼ਨ ਦੇਣ ਤੋਂ ਇਹ ਲਗਦਾ ਹੈ ਜਿਵੇਂ ਪ੍ਰਮੋਸ਼ਨ ਘੱਟ ਤੇ ਸਜਾ ਵੱਧ ਦਿੱਤੀ ਲੱਗ ਰਹੀ ਹੈ। ਓਹਨਾ ਪੱਤਰ ਵਿੱਚ ਲਿਖਿਆ ਆਪ ਜੀ ਦੇ ਸਿੱਖਿਆ ਵਿਭਾਗ ਵੱਲੋਂ  ਸਤੰਬਰ 2024 ਵਿੱਚ ਲੈਕਚਰਾਰਾਂ ਦੀਆਂ ਤਰੱਕੀਆਂ ਸਬੰਧੀ ਲਿਸਟਾਂ ਜਾਰੀ ਹੋਈਆਂ ਸਨ ਪਰ ਪਾਰਦਰਸ਼ੀ ਸਟੇਸ਼ਨ ਅਲਾਟਮੈਂਟ ਕਰਨ ਸਬੰਧੀ ਕੀਤੇ ਗਏ ਪ੍ਰਚਾਰ ਦਾ  ਦਿਵਾਲੀਆਪਣ ਉਸ ਵੇਲੇ ਸਾਹਮਣੇ ਆਇਆ ਜਦੋਂ ਪੰਜਾਬ ਦੇ ਸਕੂਲਾਂ ਅੰਦਰ ਲੈਕਚਰਾਰ ਦੀਆਂ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਖਾਲੀ ਸਟੇਸ਼ਨਾਂ  ਨੂੰ ਸਟੇਸ਼ਨਾਂ ਦੀ ਚੋਣ ਕਰਨ ਸਮੇਂ ਦਿਖਾਇਆ ਹੀ ਨਹੀਂ ਗਿਆ‌ ਜਿਸ ਕਾਰਨ ਅਧਿਆਪਕਾਂ ਨੂੰ ਆਪਣੇ-ਆਪਣੇ ਮੌਜੂਦਾ ਸਟੇਸ਼ਨਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਅਤੇ ਬਹੁਤਿਆਂ ਨੂੰ ਜਿਲ੍ਹੇ ਤੋਂ ਬਾਹਰ ਸਟੇਸ਼ਨ ਚੋਣ  ਕਰਨ ਲਈ ਕਿਹਾ ਗਿਆ, ਜਦੋਂ ਕਿ ਉਹਨਾਂ ਦੇ ਘਰਾਂ ਦੇ ਆਲੇ ਦੁਆਲੇ ਕਈ ਕਈ ਸਕੂਲਾਂ ਵਿੱਚ ਉਹਨਾਂ ਵਿਸ਼ਿਆਂ ਦੇ ਤੌਰ ‘ਤੇ ਤੇ ਕਾਫੀ ਸਮੇਂ ਤੋਂ ਪੋਸਟਾਂ ਖਾਲੀ ਹਨ। ਇੱਕ ਪਾਸੇ ਸਰਕਾਰ ਬੱਚਿਆਂ ਦੀ ਗਿਣਤੀ ਵਧਾਉਣ ਲਈ ਜ਼ੋਰ ਲਗਾ ਰਹੀ ਹੈ ਦੂਸਰੇ ਪਾਸੇ ਇਹਨਾਂ ਸਕੂਲਾਂ ਵਿੱਚ ਖਾਲੀ ਪੋਸਟਾਂ ਰੱਖ ਕੇ ਜਿਹੜੇ ਬੱਚੇ ਕਿਸੇ ਵਿਸ਼ੇ ਵਿੱਚ ਪੜ੍ਹਨਾ ਚਾਹੁੰਦੇ ਹਨ ,ਉਨ੍ਹਾਂ ਨੂੰ ਦੂਸਰੇ ਪ੍ਰਾਈਵੇਟ ਸਕੂਲਾਂ ਵਿੱਚ ਮਜ਼ਬੂਰੀ ਵੱਸ ਧੱਕਿਆ ਜਾ ਰਿਹਾ ਹੈ। ਪਰ ਖਾਲੀ  ਅਸਾਮੀਆਂ ਨੂੰ ਨਾ ਦਿਖਾ ਕੇ ਜਿੱਥੇ ਨਵੇਂ ਬਣੇ ਲੈਕਚਰਾਰਾਂ ਨੂੰ ਕਾਫ਼ੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਉਹ ਨਵੀਆਂ ਪ੍ਰਮੋਸ਼ਨਾਂ ਹੋਣ ‘ਤੇ ਵੀ ਨਾ ਖੁਸ਼ ਹਨ। ਬਹੁਤ ਹੀ ਅਧਿਆਪਕ ਸਟੇਸ਼ਨ ਦੂਰ-ਦੂਰ ਮਿਲਣ ਕਰਨ ਹੁਣ ਉਹਨਾਂ ਅੰਦਰ ਵੀ ਨਿਰਾਸ਼ਾ ਹੈ ਅਤੇ ਪ੍ਰਮੋਸ਼ਨ ਚੈਨਲ ਪ੍ਰਕਿਰਿਆ ਨੂੰ ਵੀ ਬਹੁਤ ਵੱਡਾ ਧੱਕਾ ਲੱਗਾ ਹੈ‌। ਇਸ ਲਈ ਬੇਨਤੀ ਹੈ ਕਿ ਜਿਹੜੇ ਅਧਿਆਪਕ ਦੂਰ ਦੁਰਾਡੇ ਜਾਣ ਕਾਰਨ ਪ੍ਰਮੋਸ਼ਨ ਨਾ ਲੈਣ ਦਾ ਫੈਸਲਾ ਕਰ ਚੁੱਕੇ ਹਨ ਉਹਨਾਂ ਦੇ ਮਨਾਂ ਵਿੱਚ ਕਾਫ਼ੀ ਰੋਸ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਆਪ ਨਿੱਜੀ ਦਿਲਚਸਪੀ ਲੈ ਕੇ ਇਹਨਾਂ ਸਮੱਸਿਆ ਦਾ ਹੱਲ ਕੱਢਣ ਦਾ ਯਤਨ ਕਰੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਹਾਣੀ
Next article*ਜਨਮ‌‌ ਦਿਨ ਮੁਬਾਰਕ ਤੈਨੂੰ, ਦਾਤਾ ਹਰ ਪਲ ਖੁਸ਼ੀਆਂ ਵੰਡੇ