ਸਿੱਖ ਫ਼ੌਜੀਆ ਨੂੰ ਲੋਹ ਟੋਪ ਪਹਿਨਾਉਣਾ ਧਾਰਮਿਕ ਅਜ਼ਾਦੀ ਤੇ ਹਮਲਾ -ਪ੍ਰਧਾਨ ਅੰਮਿ੍ਤਪਾਲ ਸਿੰਘ ਪੁੜੈਣ

(ਸਮਾਜ ਵੀਕਲੀ): ਕੇਦਰ ਸਰਕਾਰ ਨਵੇਂ ਨਵੇਂ ਕਾਨੂੰਨ ਬਣਾ ਕੇ ਸਿੱਖ ਧਰਮ ਦਾ ਆਪਮਾਨ ਕਰ ਰਹੀ ਹੈ,ਇਹ ਸਰਕਾਰ ਦੀਆ ਕੋਝੀਆ ਚਾਲਾਂ ਹਨ|ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਸਿੱਖ ਧਰਮ ਵਿੱਚ ਟੋਪੀ ਪਾਉਣਾ ਵਰਜਿਤ ਹੈ ,ਪਰ ਇਸ ਦੇ ਉਲਟ ਸਮੇ ਦੀਆ ਸਰਕਾਰਾ ਜਾਣ ਬੁਝ ਕੇ ਘੱਟ ਗਿਣਤੀਆ ਦੇ ਧਰਮ ਨੂੰ ਨਿਸ਼ਾਨਾ ਬਣਾ ਰਹੀ ਹੈ,ਇਹ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਸਰਦਾਰ ਪੁੜੈਣ ਨੇ ਕਿਹਾ ਕਿ ਸਿੱਖਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਅਜ਼ਾਦ ਮੁਲਕ ਦੇ ਗੁਲਾਮ ਲੋਕ ਹੋ|

ਇਸ ਤੋ ਪਹਿਲਾਂ ਸਿੱਖਾਂ ਦੀ ਸਿਰਮੌਰ ਸੰਸਥਾ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਕਾਨੂੰਨ ਦਾ ਵਿਰੋਧ ਕਰ ਰਹੀ ਹੈ|

ਸਰਦਾਰ ਪੁੜੈਣ ਨੇ ਕੇਦਰ ਸਰਕਾਰ ਤੋ ਮੰਗ ਕੀਤੀ ਹੈ ਕਿ ਸਿੱਖਾਂ ਦੀ ਰਹਿਤ ਮਰਿਯਾਦਾ,ਇਤਿਹਾਸ ਨੂੰ ਧਿਆਨ ਵਿਚ ਰੱਖ ਕੇ ਸਿੱਖ ਫ਼ੌਜੀਆ ਨੂੰ ਲੋਹਟੋਪ ਪਹਿਨਾਉਣ ਦਾ ਫੈਸਲਾ ਤੁਰੰਤ ਵਾਪਸ ਲਵੇ|

 

Previous articleਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਆਯੋਜਿਤ
Next articleਖੁੱਲ੍ਹੇ ਖੁੱਲ੍ਹੇ ਵਿਹੜੇ