ਸੰਘਰਸ਼ੀ ਯੋਧੇ ਨੂੰ ਵੱਖੋ.ਵੱਖਰੀਆਂ ਪਾਰਟੀਆਂ / ਜਥੇਬੰਦੀਆਂ ਦੇ ਆਗੂਆਂ / ਵੱਲੋਂ ਕੀਤੀਆਂ ਸ਼ਰਧਾਂਜਲੀਆਂ ਭੇਂਟ

ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਖੁਆਸਪੁਰੇ ਪਿੰਡ ਦੇ ਸਾਬਕਾ ਸਰਪੰਚ ਮਰਹੂਮ ਜਸਵਿੰਦਰ ਜੱਸੀ ਪਿਛਲੇ ਦਿਨੀਂ ਆਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਮਿਤ ਪਿੰਡ ਦੇ ਹੀ ਸਾਹਿਬ ਕਾਂਸ਼ੀ ਰਾਮ ਯਾਦਗਾਰੀ ਕਮਿਊਨਿਟੀ ਹਾਲ ਵਿਖੇ ਅੱਜ ਮਿਤੀ 05 ਅਕਤੂਬਰ 2025 ਦਿਨ ਐਤਵਾਰ ਨੂੰ ਭੋਗ ਪਾਉਣ ਉਪਰੰਤ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਉਪਰੰਤ ਸਮਾਜਿਕ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਵਿੱਛੜੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਾਸਟਰ ਜਗਦੀਸ਼ ਸਿੰਘ ਹਵੇਲੀ ਨੇ ਉਨ੍ਹਾਂ ਵੱਲੋਂ ਕੀਤੇ ਲਾਸਾਨੀ ਸੰਘਰਸ਼ ਨੂੰ ਬਹੁਤ ਵਧੀਆ ਸ਼ਬਦਾਂ ਵਿੱਚ ਬਾਖੂਬੀ ਬਿਆਨ ਕੀਤਾ , ਜਥੇਦਾਰ ਗੋਗੀ ਜੀ ਨੇ ਜੱਸੀ ਜੀ ਦੇ ਸੰਘਰਸ਼ ਨੂੰ ਚੇਤੇ ਕਰਦਿਆਂ ਭਾਵਪੂਰਤ ਸ਼ਬਦਾਂ ਵਿੱਚ
ਸ਼ਰਧਾਜਲੀ ਭੇਂਟ ਕੀਤੀ , ਸਾਬਕਾ ਵਿਧਾਇਕ ਸ.ਅਮਰਜੀਤ ਸਿੰਘ ਸੰਦੋਆ ਜੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਪਰਿਵਾਰ ਨਾਲ ਹਮੇਸ਼ਾਂ ਚਟਾਨ ਵਾਂਗ ਹਮੇਸ਼ਾਂ ਖੜ੍ਹੇ ਰਹਾਂਗੇ , ਅਤੇ ਸ਼ਰਧਾਂਜਲੀ ਸਮਾਰੋਹ ਦੇ ਅੰਤ ਵਿੱਚ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਿਵਾਰ ਦਾ ਹਰੇਕ ਪੱਖ ਤੋਂ ਸਾਥ ਦਿਆਂਗੇ ਤੇ ਕਿਸੇ ਵੀ ਲੈਵਲ ਤੇ ਸਰਪੰਚ ਜੱਸੀ ਜੀ ਦੀ ਘਾਟ ਮਹਿਸੂਸ ਨਹੀਂ ਹੋਣ ਦਿਆਂਗੇ ,ਉਨ੍ਹਾਂ ਨੇ ਜੱਸੀ ਜੀ ਵੱਲੋਂ ਪਿੰਡ ਦੇ ਵਿਕਾਸ ਲਈ ਕੀਤੇ ਕੰਮਾਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਹਰੇਕ ਪੱਧਰ ਤੇ ਪਿੰਡ ਦਾ ਵਿਕਾਸ ਕਰਨ ਲਈ ਹਰੇਕ ਪੱਖ ਤੋਂ ਧਿਆਨ ਰੱਖਿਆ ਜਾਵੇਗਾ ,ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪਿੰਡ ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਜੀ ਦਾ ਜੱਦੀ ਪਿੰਡ ਹੈ। ਇਨ੍ਹਾਂ ਤੋਂ ਇਲਾਵਾ ਸੀ੍ ਅਜੀਤ ਸਿੰਘ ਭੈਣੀ ਸੂਬਾਈ ਆਗੂ ਬਸਪਾ ਨੇ ਜੱਸੀ ਜੀ ਦੇ ਪਰਿਵਾਰ / ਸਮਾਜ ਲਈ ਕੀਤੇ ਸੰਘਰਸ਼ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਬਿਆਨ ਕੀਤਾ । ਮੰਚ ਦਾ ਸੰਚਾਲਨ ਡਾਕਟਰ ਕੁਲਜੀਤ ਸਿੰਘ PR0 ਸਾਬ੍ਹ ਜੀ ਨੇ ਬਹੁਤ ਹੀ ਵਧੀਆ ਤੇ ਭਾਵਪੂਰਤ ਸ਼ਬਦਾਂ ਵਿੱਚ ਕੀਤਾ। ਸ.ਰਜਿੰਦਰ ਸਿੰਘ ਰਾਜਾ ਜਨਰਲ ਸਕੱਤਰ ਬਸਪਾ ਪੰਜਾਬ ਜੀ ਨੇ ਭੋਗ ਮੌਕੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ । ਇਸ ਤੋਂ ਪਹਿਲਾਂ ਸਟੇਜ ਸਕੱਤਰ ਸਾਬ੍ਹ ਜੀ ਨੇ ਮਰਹੂਮ ਜਸਵਿੰਦਰ ਸਿੰਘ ਜੱਸੀ ਜੀ ਬਾਰੇ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਵਿਸ਼ੇਸ਼ ਰੂਪ ਵਿੱਚ ਜਾਣਕਾਰੀ ਸਾਂਝੀ ਕੀਤੀ ਅਤੇ ਅੰਤ ਵਿੱਚ ਆਈ ਹੋਈ ਸੰਗਤ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਵੀ ਕੀਤਾ। ਇਨ੍ਹਾਂ ਤੋਂ ਇਲਾਵਾ ਮੁਲਾਜ਼ਮ ਆਗੂ ਬਨਬਾਰੀ ਲਾਲ ਮੱਟੂ ,ਗੁਰਦਰਸ਼ਨ ਸਿੰਘ ਢੋਲਣਮਾਜਰਾ , ਸਮਰਪਾਲ ਰੋਮੀ , ਐਡਵੋਕੇਟ ਚਰਨਜੀਤ ਸਿੰਘ ਘਈ ਸੀਨੀਅਰ ਬਸਪਾ ਆਗੂ ,ਪੇ੍ਮ ਸਿੰਘ ਫਿੱਡੇ ਸਾਬਕਾ ਸਰਪੰਚ , ਥਾਣੇਦਾਰ ਭਾਗ ਸਿੰਘ ਮੋਰਿੰਡਾ ,ਪਰਮਜੀਤ ਸਿੰਘ ਦੁੱਮਣਾ , ਮੱਖਣ ਸਿੰਘ ਸੁਰਤਾਪੁਰ ,ਕਾਮਰੇਡ ਦਿਲਬਾਗ ਸਿੰਘ ਬਾਗੀ ਅਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਨਿਰਮਲ ਸਿੰਘ ਸੁੰਮਨ ਸਰਪ੍ਰਸਤ ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ ਯਾਦਗਾਰੀ ਮਿਸ਼ਨ ਸੁਸਾਇਟੀ ਜ਼ਿਲ੍ਹਾ ਰੂਪਨਗਰ ਵੱਲੋਂ ਸਿਹਤ ਨਾਸਾਜ਼ ਹੋਣ ਦੀ ਹਾਲਤ ਵਿੱਚ ਵੀ ਸ਼ੋਕ ਸੰਦੇਸ਼ ਭੇਜਿਆ ਗਿਆ ,ਜਿਸ ਸਬੰਧੀ ਜਗਦੀਸ਼ ਸਿੰਘ ਹਵੇਲੀ ਜੀ ਨੇ ਸੰਗਤਾਂ ਦੇ ਸਨਮੁਖ ਬੋਲ ਕੇ ਦੱਸਿਆ ਗਿਆ । ਉਪਰੋਕਤ ਤੋਂ ਮਰਹੂਮ ਜਸਵਿੰਦਰ ਜੱਸੀ ਜੀ ਦੇ ਸਤਿਕਾਰਤ ਪਿਤਾ ਅਜਮੇਰ ਸਿੰਘ ਜੀ , ਭਰਾ ਅਵਤਾਰ ਸਿੰਘ / ਦਿਲਬਾਗ ਸਿੰਘ ਖਾਲਸਾ , ਉਨ੍ਹਾਂ ਦੇ ਪਰਿਵਾਰਕ ਮੈਂਬਰ ,ਬਹੁਤ ਵੱਡੀ ਤਾਦਾਦ ਵਿੱਚ ਰਿਸ਼ਤੇਦਾਰ ਸਨੇਹੀ ,ਇਲਾਕੇ ਦੀਆਂ ਪੰਚਾਇਤਾਂ ਅਤੇ ਅਨੇਕਾਂ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।



