HOME ਪੰਜਾਬ ਦੀਆਂ 20 ਯੂਨੀਵਰਸਿਟੀਆਂ ਵਿੱਚ ਪੜ੍ਹਾਈ ਦੀ ਬਦਲੇਗੀ ਨੁਹਾਰ- ਸਤਨਾਮ ਜਲਾਲਪੁਰ

ਪੰਜਾਬ ਦੀਆਂ 20 ਯੂਨੀਵਰਸਿਟੀਆਂ ਵਿੱਚ ਪੜ੍ਹਾਈ ਦੀ ਬਦਲੇਗੀ ਨੁਹਾਰ- ਸਤਨਾਮ ਜਲਾਲਪੁਰ

3
ਸਤਨਾਮ ਜਲਾਲਪੁਰ
ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਨੇ ਇੱਕ ਨਵੇਕਲਾ ਕਦਮ ਚੁੱਕਦੇ ਹੋਏ ਇੱਕ ਅਹਿਮ ਫੈਸਲਾ ਕੀਤਾ ਹੈ, ਜਿਸ ਵਿੱਚ ਪੰਜਾਬ ਦੀਆਂ 20 ਯੂਨੀਵਰਸਿਟੀਆਂ ਵਿੱਚ ਐਂਟਰੀਪਰਨਿਓਰਸ਼ਿਪ ਪੜ੍ਹਾਈ ਜਾਵੇਗੀ ਤਾਂ ਜੋ ਪੰਜਾਬ ਦੇ ਨੌਜਵਾਨ ਨੌਕਰੀਆਂ ਮੰਗਣ ਦੀ ਬਜਾਏ ਨੌਕਰੀਆਂ ਦੇਣ ਵਾਲੇ ਬਣ ਸਕਣ। ਇਸ ਗੱਲ ਦਾ ਪ੍ਰਗਟਾਵਾ ਸਤਨਾਮ ਜਲਾਲਪੁਰ,ਜਿਲਾ ਪ੍ਰਧਾਨ ਅਤੇ ਚੇਅਰਮੈਨ ਜਿਲਾ ਪਲੈਨਿੰਗ ਬੋਰਡ, ਸ਼ਹੀਦ ਭਗਤ ਸਿੰਘ ਨਗਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆ ਕੀਤਾ। ਇਸ ਤਰ੍ਹਾਂ ਦਾ ਫੈਸਲਾ ਕਰਨ ਵਾਲੀ ਪੰਜਾਬ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਬਣੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਇੱਕ ਅਨੋਖਾ ਅਤੇ ਜਰੂਰੀ ਕਦਮ ਹੈ, ਜਿੱਥੇ ਇਸ ਨਾਲ ਪੰਜਾਬ ਦੇ ਨੌਜਵਾਨਾਂ ਦੀ ਕਾਬਲੀਅਤ ਦਾ ਪਤਾ ਲੱਗੇਗਾ, ਉੱਥੇ ਪੰਜਾਬ ਵਿੱਚ ਵਪਾਰ ਨੂੰ ਵਧਾਉਣ ਦਾ ਮੌਕਾ ਵੀ ਮਿਲੇਗਾ। ਇਸ ਵਿੱਚ ਨੌਜਵਾਨਾਂ ਨੂੰ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਵਪਾਰ ਸ਼ੁਰੂ ਕਰਨਾ ਹੈ ਅਤੇ ਕਿਸ ਤਰ੍ਹਾਂ ਉਸਨੂੰ ਅੱਗੇ ਵਧਾਉਣਾ ਹੈ। ਖਾਸ ਤੌਰ ਤੇ ਆਈਟੀ ਅਤੇ ਏਆਈ ਦੀ ਵਰਤੋਂ ਕਰਕੇ ਕਿਸ ਤਰ੍ਹਾਂ ਬਿਜਨਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਲੋਕਾਂ ਵਿੱਚ ਇਸ ਫੈਸਲੇ ਦੀ ਖੁਸ਼ੀ ਮਨਾਈ ਜਾ ਰਹੀ ਹੈ ਕਿਉਂਕਿ ਆਮ ਜਨਤਾ ਬਹੁਤ ਦੇਰ ਤੋਂ ਇਸ ਤਰ੍ਹਾਂ ਦੇ ਕਦਮ ਦੀ ਉਡੀਕ ਕਰ ਰਹੀ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਰਹੂਮ ਜਸਵਿੰਦਰ ਜੱਸੀ ਸਾਬਕਾ ਸਰਪੰਚ ਦੇ ਭੋਗ ਮੌਕੇ ਜੁੜਿਆ ਜਨ – ਸੈਲਾਬ
Next articleਪੁੱਤਰਾਂ ਦਾ ਦਾਨੀ-ਬਾਬਾ ਬੁੱਢਾ ਜੀ ਜਾਂ ਗੁਰੂ ਘਰ ਦਾ ਸੇਵਕ : ਬਾਬਾ ਬੁੱਢਾ ਜੀ ਜਾਂ ਪੰਜ ਗੁਰੂਆਂ ਨੂੰ ਤਿਲਕ ਲਾਉਣ ਵਾਲੇ -ਬਾਬਾ ਬੁੱਢਾ ਜੀ