ਆਦਮਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਆਦਮਪੁਰ ਦੇ ਪਿੰਡ ਬਡਿਆਣਾ ਚ ਮੀਟਿੰਗ ਕੀਤੀ ਗਈ ਜਿਸ ਵਿੱਚ 9 ਅਕਤੂਬਰ ਨੂੰ ਫਿਲੌਰ ਵਿਖੇ ਕੀਤੀ ਜਾ ਰਹੀ ਤਖਤ ਬਦਲ ਦੇ ਤਾਜ ਬਦਲ ਦਿਓ ਰੈਲੀ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਸੰਭਾਲੋ ਮਹਿਮ ਦੇ ਤਹਿਤ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪਰੀ- ਨਿਰਵਾਣ ਦਿਵਸ ਤੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਸਾਡੇ ਲਈ ਸਭ ਤੋਂ ਵੱਡੇ ਰਾਜਨੀਤਕ ਆਗੂ, ਮਸੀਹਾ ਰਹਿਬਰ ਹੋਏ ਹਨ ਜਿਨ੍ਹਾਂ ਨੇ ਸਾਨੂੰ ਸਖ਼ਤ ਤੋਂ ਸਖ਼ਤ ਮਿਹਨਤ ਕਰਕੇ ਇੱਕ ਘਰ ਬਣਾਕੇ ਦਿੱਤਾ ਹੈ ਉਸ ਘਰ ਦੀ ਰੱਖਿਆ ਸਾਨੂੰ ਆਪ ਹੀ ਕਰਨੀ ਪੈਣੀ ਹੈ ਨਾਂ ਤਾਂ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਦਿੱਤਾ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਧਿਆਨ ਦੇ ਰਹੀ ਹੈ ਉਹ ਤਾਂ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਸਥਾਨਾਂ ਨੂੰ ਢਹਿ ਢੇਰੀ, ਪੰਚਾਇਤ ਘਰ ਬਣਾਉਣ ਲਈ,ਆਮ ਆਦਮੀ ਕਲੀਨਿਕ, ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲਿਆ ਦੇ ਸਕੂਲ ਉਪਰ ਵੀ ਕਬਜ਼ਾ ਕਰਨ ਨੂੰ ਫਿਰਦੇ ਹਨ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਰਾਬ ਦੇ ਠੇਕੇ ਖੋਲ੍ਹਣਾ ਆਪ ਸਰਕਾਰ ਦੇ ਮੁੱਖ ਕੰਮ ਹਨ ਜਿਨ੍ਹਾਂ ਨੂੰ ਅਸੀਂ ਖ਼ਤਮ ਕਰਨਾ ਹੈ।ਇਸ ਮੌਕੇ ਪਾਰਟੀ ਦੇ ਸਟੇਟ ਜਨਰਲ ਸੈਕਟਰੀ ਐਡਵੋਕੇਟ ਬਲਵਿੰਦਰ ਕੁਮਾਰ ਜੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਅਸੀਂ ਸਾਰੇ ਇੱਕਜੁਟ ਹੋ ਕੇ ਦੁਸ਼ਮਣ ਦੀ ਚਾਲਾਂ ਦਾ ਮੁਕਾਬਲਾ ਕਰੀਏ। ਇਨ੍ਹਾਂ ਤੋਂ ਇਲਾਵਾ ਵਿਧਾਨ ਸਭਾ ਆਦਮਪੁਰ ਦੀ ਲੀਡਰਸ਼ਿਪ ਅਤੇ ਬਸਪਾ ਵਰਕਰ ਸਮਰਥਕ ਵੱਡੀ ਗਿਣਤੀ ਵਿੱਚ ਮੌਜੂਦ ਸਨ 9 ਅਕਤੂਬਰ ਨੂੰ ਭਾਰੀ ਗਿਣਤੀ ਚ ਪਹੁੰਚਣ ਦਾ ਸੰਕਲਪ ਮਿਲਿਆ ।
9 ਅਕਤੂਬਰ ਨੂੰ ਤਖਤ ਬਦਲ ਦਿਓ ਤਾਜ ਬਦਲ ਦਿਓ ਮਹਾਰੈਲੀ’ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਪ੍ਰਧਾਨ ਕਰੇਗੀ- ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



