(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਇਤਿਹਾਸਕ ਸਥਾਨ ਜਿਲਾ ਹੁਸ਼ਿਆਰਪੁਰ ਦੇ ਖੁਰਾਲਗੜ੍ਹ ਸਾਹਿਬ ਵਿੱਚ ਸਥਿਤ ਹਨ ਇਸੇ ਜਗ੍ਹਾ ਦੇ ਉੱਪਰ ਕੁਟੀਆ ਸਾਹਿਬ ਸਥਾਨ ਦੀ ਸੇਵਾ ਆਦਿ ਧਰਮ ਮਿਸ਼ਨ ਵੱਲੋਂ ਨਿਭਾਈ ਜਾ ਰਹੀ ਹੈ। ਮੌਜੂਦਾ ਸਮੇਂ ਕੁਟੀਆ ਸਾਹਿਬ ਸਥਾਨ ਦੀ ਸੇਵਾ ਬਾਬਾ ਸੁੱਚਾ ਸਿੰਘ ਖੁਰਾਲਗੜ ਵਾਲੇ ਸੰਗਤਾਂ ਦੇ ਸਹਿਯੋਗ ਨਾਲ ਨਿਭਾ ਰਹੇ ਹਨ ਬੀਤੇ ਦਿਨ ਸ੍ਰੀ ਖੁਰਾਲਗੜ੍ਹ ਸਾਹਿਬ ਕੁਟੀਆ ਉਤੇ ਲੈਂਟਰ ਪਿਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਸਤਿਸੰਗ ਸਥਾਨ ਕੁਟੀਆ ਸ੍ਰੀ ਖੁਰਾਲਗੜ੍ਹ ਸਾਹਿਬ ਸੰਗਤਾਂ ਦੇ ਸਹਿਯੋਗ ਨਾਲ ਮੌਜੂਦਾ ਗੱਦੀ ਨਸ਼ੀਨ ਸੰਤ ਸੁੱਚਾ ਸਿੰਘ ਖੁਰਾਲਗੜ੍ਹ ਨੇ ਆਪਣੇ ਗੁਰੂ ਸੱਚਖੰਡ ਵਾਸੀ ਸੁਵਾਮੀ ਰਵੀਚਰਨ ਦਾਸ ਜੀ ਦੀ ਤਪੱਸਿਆ ਵਾਲੀ ਕੁਟੀਆ ਤੇ ਲੈਂਟਰ ਪਾਇਆ। ਜੋ ਸਤਿਗੁਰੂ ਰਵਿਦਾਸ ਜੀ ਦੀ ਵੰਸ਼ ਦੇ ਸੰਤ ਸਨ।ਸੰਗਤਾਂ ਨੇ ਬਹੁਤ ਖੁੱਸ਼ੀ ਮਨਾਈ। ਇਸ ਮੌਕੇ ਹਰਦੇਵ ਗੁਲਮਾਰਗ, ਮਲਕੀਤ ਚੰਦ,ਰਾਮ ਸਰੂਪ,ਮੂਲਖ ਰਾਜ, ਸਤਪਾਲ ਘੇੜਾ ਲੁਧਿਆਣਾ, ਬਲਵੀਰ ਚੰਦ, ਭੁਪਿੰਦਰ ਸਿੰਘ ਭਿੰਦਾ ਅਤੇ ਹੋਰ ਸੇਵਾਦਾਰ ਸੰਗਤਾਂ ਹਾਜ਼ਰ ਸਨ। ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਲੰਗਰ ਸੇਵਾਦਾਰ ਸੁਖਦੇਵ ਸਿੰਘ ਸਮਸ਼ਪੁਰ ਵਾਲਿਆਂ ਨੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਵੀ ਸ੍ਰੀ ਖੁਰਾਲਗੜ੍ਹ ਸਾਹਿਬ ਆਉਣ ਤਾਂ ਕੁਟੀਆ ਸਾਹਿਬ ਵਿੱਚ ਨਤਮਸਤਕ ਜਰੂਰ ਹੋਣ।