ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਬੀਜੇਪੀ ਪਾਰਟੀ ਵਰਕਰਾਂ ਵੱਲੋਂ ਮਹਿਤਪੁਰ ਰੋਡ ਤੇ ਰੋਸ ਪ੍ਰਦਰਸਨ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ ਸੀ ਮੋਰਚਾ ਦੇ ਜਨਰਲ ਸਕੱਤਰ ਡਾਕਟਰ ਅਮਰਜੀਤ ਸਿੰਘ ਥਿੰਦ ਨੇ ਦੱਸਿਆ ਕਿ ਬੀਤੀ ਰਾਤ ਬੀਜੇਪੀ ਦੇ ਮਾਣਯੋਗ ਪੂਰਬ ਕੈਬਨਿਟ ਮੰਤਰੀ ਪੰਜਾਬ ਸ੍ਰੀ ਮਨੋਰੰਜਨ ਕਾਲੀਆ ਜੀ ਦੀ ਰਿਹਾਇਸ਼ ਤੇ ਗਰਨੇਡ ਨਾਲ ਹਮਲਾ ਕੀਤਾ ਗਿਆ ਜਿਸ ਦੀ ਅਸੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਦੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਪਾਰਟੀ ਵਰਕਰਾ ਚੋਂ ਭਾਰੀ ਰੋਸ ਹੈ ਪੰਜਾਬ ਵਿਚ ਆਏ ਦਿਨ ਵਾਪਰ ਰਹੀਆਂ ਘਟਨਾਵਾਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇਸ ਲਈ ਮੰਡਲ ਮਹਿਤਪੁਰ ਦੇ ਬੀਜੇਪੀ ਪਾਰਟੀ ਦੇ ਵਰਕਰਾਂ ਅੱਜ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ਹੈ । ਇਸ ਸਮੇਂ ਦੌਰਾਨ BJP ਪੰਜਾਬ ਬੀ ਸੀ ਮੋਰਚਾ ਦੇ ਜਨਰਲ ਸਕੱਤਰ ਡਾਕਟਰ ਅਮਰਜੀਤ ਸਿੰਘ ਥਿੰਦ , ਮੰਡਲ ਪ੍ਰਧਾਨ ਮਹਿਤਪੁਰ ਸ਼ੂਨੀਲ ਕੁਮਾਰ ਅਨੇਜਾ, .BJP ਪੰਜਾਬ ਮੈਂਬਰ ਕਿਸਾਨ ਮੋਰਚਾ ਕੰਵਰ ਸੰਧੂ ,ਜਿਲਾ ਸਕੱਤਰ ਰਾਜਿੰਦਰ ਸਿੰਘ ਲਾਟੀਆ, ਸਾਬਕਾ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ ਰਮੇਸ਼ ਵਰਮਾ ,ਜਿਲਾ ਪ੍ਰਧਾਨ ਬੀ ਸੀ ਮੋਰਚਾ ਬਲਜੀਤ ਸਿੰਘ ਥਿੰਦ,ਜਗਦੀਸ਼ ਸਿੰਘ ਥਿੰਦ,ਕੰਪਿਲ ਅਰੋੜਾ ,ਪ੍ਰੇਮ ਰੋਬਿਨ, ਸਰਵਨ ਸਿੰਘ ਜੱਜ ,ਸੱਖ ਰਾਮ ਚੋਹਾਨ ਸਿਨੀਅਰ BJP ਆਗੂ ,ਯੂਵਰਾਜ ਸਿੰਘ ਪੰਜਾਬ ਮੈਂਬਰ ਐ ਸੀ ਮੋਰਚਾ BJP ਤੇ ਗੁਰਮੇਲ ਸਿੰਘ ਰੂਪਰਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



