ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ, ਰੋਪੜ ਵੱਲੋਂ ਗੋਬਿੰਦ ਵੈਲੀ ਵਿਖੇ ਗੁਰਮਤਿ ਸਮਾਗਮ ਦੌਰਾਨ 11ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਬਘੇਲ ਸਿੰਘ ਵੱਲੋਂ ਕੀਤਾ ਗਿਆ। ਜਿਨ੍ਹਾਂ ਨੇ ਖੂਨਦਾਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਲੱਬ ਦੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ। ਇਸ ਦੌਰਾਨ ਕੁੱਲ 42 ਸਮਾਜ-ਦਰਦੀ ਸੱਜਣਾਂ ਵੱਲੋਂ ਖੂਨ ਦਾਨ ਕੀਤਾ। ਤਕਨੀਕੀ ਸੇਵਾਵਾਂ ਅਲਫਾ ਬਲੱਡ ਸੈਂਟਰ ਡਾਕਟਰ ਸੁਰਜੀਤ ਸਿੰਘ ਹਸਪਤਾਲ ਦੀ ਟੀਮ ਵੱਲੋਂ ਨਿਭਾਈਆਂ ਗਈਆਂ। ਐਮ.ਐਲ.ਏ. ਦਿਨੇਸ਼ ਚੱਢਾ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਤਾਰ ਸਿੰਘ ਪ੍ਰਧਾਨ ਰੋਟਰੀ ਕਲੱਬ ਰੋਪੜ ਸੈਂਟਰਲ, ਅਜਮੇਰ ਸਿੰਘ ਸਰਪੰਚ, ਸ਼ਿਵ ਕੁਮਾਰ, ਤਰਸੇਮ ਸਿੰਘ ਸਰਪੰਚ ਸੋਲਖੀਆਂ, ਸਰਬਜੀਤ ਸਿੰਘ ਐਮ.ਸੀ., ਹਰਪ੍ਰੀਤ ਸਿੰਘ ਭੂਰਾ, ਨਰਜੰਨ ਸਿੰਘ, ਮਹਿੰਦਰ ਸਿੰਘ, ਅਮਨਪ੍ਰੀਤ ਸਿੰਘ ਜੇਈ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



