HOME ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ

ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ

  (ਸਮਾਜ ਵੀਕਲੀ)    ਅੱਜ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਬਹੁਤ ਹੀ ਖ਼ੁਸ਼ਗਵਾਰ ਮਾਹੌਲ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਸਿਰੀ ਜਗਦੀਸ਼ ਵਰਮਾ ਜੀ ਦੇ ਗੀਤ ਨਾਲ ਹੋਈ। ਮੀਟਿੰਗ ਵਲੋਂ ਪਹਿਲਗਾਮ ਵਿੱਚ ਦਹਿਸ਼ਤਗਰਦਾਂ ਵਲੋਂ ਕੀਤੇ ਅਣਮਨੁੱਖੀ ਕਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਮਰਨ ਵਾਲੇ ਸੱਜਣ ਪਿਆਰਿਆਂ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਮੀਟਿੰਗ ਦੀ ਇਹ ਵਿਲੱਖਣਤਾ ਹੁੰਦੀ ਹੈ ਕਿ ਸਾਬਕਾ ਸੈਨਿਕਾਂ ਵਲੋਂ ਬਹੁਤ ਹੀ ਭਰਵੀਂ ਸ਼ਮੂਲੀਅਤ ਕਰਕੇ ਆਪਣੇ ਕੀਮਤੀ ਸੁਝਾਅ ਤੇ ਸਹਿਯੋਗ ਕੀਤਾ ਜਾਂਦਾ ਹੈ। ਮੀਟਿੰਗ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਐਸੋਸ਼ੀਏਸ਼ਨ ਨੂੰ ਵਧੇਰੇ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਅਤੇ ਸ਼ਹਿਰ ਦੀਆਂ ਜਾਇਜ਼ ਸਮੱਸਿਆਵਾਂ ਲਈ ਇੱਕ ਘੰਟਾ ਤੀਹ ਮਿੰਟ ਦਾ ਸੈਸ਼ਨ ਚਲਾਇਆ।ਇਸ ਸੈਸ਼ਨ ਵਿੱਚ ਬੁਲਾਰਿਆਂ ਜਿਨ੍ਹਾਂ ਵਿੱਚ ਸਰਵਸਿਰੀ ਹੰਸ ਰਾਜ ਜੀ ਗਰਗ,ਐਸ ਡੀ ਓ ਰਘਵੀਰ ਚੰਦ ਸ਼ਰਮਾ ਜੀ, ਸੁਰਿੰਦਰ ਸ਼ਰਮਾਂ ਨਾਗਰਾ, ਚਰਨਜੀਤ ਸਿੰਘ ਕੈਂਥ,ਰਾਮ ਨਾਥ ਜੀ, ਗੁਰਦਿਆਲ ਸਿੰਘ ਨਿਰਮਾਣ, ਅਜਮੇਰ ਸਿੰਘ, ਨਰਿੰਦਰ ਬਖਸ਼ੀ ਜੀ,ਹਰਦੀਪ ਸਿੰਘ ਗੁਰਮੇਲ ਸਿੰਘ ਅਤੇ ਹੋਰ ਸਾਥੀਆਂ ਵਲੋਂ ਸ਼ਹਿਰੀਆਂ ਨੂੰ ਆ ਰਹੀਆਂ ਦਰਪੇਸ਼ ਸਮਿੱਸਿਆਵਾ ਦੀ ਗੱਲ ਕੀਤੀ , ਸਾਰੇ ਹਾਊਸ ਵਲੋਂ ਬੁਲਾਰਿਆਂ ਵਲੋਂ ਦੱਸੀਆਂ ਸਮੱਸਿਆਵਾਂ ਦੀ ਪ੍ਰੋੜਤਾ ਕੀਤੀ। ਸ਼ਹਿਰ ਦੇ ਬਹੁਤ ਹੀ ਪਤਵੰਤੇ ਸੱਜਣ ਮੀਟਿੰਗ ਵਿੱਚ ਹਾਜ਼ਰ ਸਨ। ਅੰਤ ਵਿੱਚ ਮਈ ਮਹੀਨੇ ਵਿੱਚ ਜਨਮੇ ਸੀਨੀਅਰ ਸਿਟੀਜਨ ਸਾਥੀਆਂ ਦਾ ਜਨਮਦਿਨ ਮਨਾਉਂਦਿਆਂ ਉਨ੍ਹਾਂ ਨੂੰ ਹਾਰ ਪਹਿਨਾਕੇ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ ਅਤੇ ਸਮੁੱਚੇ ਹਾਊਸ ਵਲੋਂ ਸਾਰੇ ਸਾਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਪ੍ਰਸੰਨ ਚਿੱਤ ਲੰਮੀ ਉਮਰ ਦੀ ਕਾਮਨਾ ਕੀਤੀ। ਸਾਰਿਆਂ ਵਲੋਂ ਚਾਹ ਦਾ ਆਨੰਦ ਮਾਣਿਆ। ਅੰਤ ਵਿੱਚ ਪ੍ਰਧਾਨ ਜੀ ਵਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚਾਈਲਡ ਹੈਲਪਲਾਈਨ ਵੱਲੋਂ ਇੱਕ ਜਾਗਰੂਕਤਾ ਮੁਹਿੰਮ ਚਲਾਈ
Next articleਵੈਨਕੂਵਰ ਚ ਹੋਈ ਮੈਰਾਥਨ ਦੌੜ ਚ 25 ਹਜਾਰ ਦੌੜਾਕਾਂ ਨੇ ਭਾਗ ਲਿਆ, 65 ਦੇਸ਼ਾਂ ਦੇ ਦੌੜਾਕਾਂ ਨੇ ਕੀਤੀ ਸ਼ਿਰਕਤ