HOME ਆਪਣੇ ਆਪ ਨੂੰ ਜਾਣੋ

ਆਪਣੇ ਆਪ ਨੂੰ ਜਾਣੋ

3
ਬਲਜੀਤ ਸਿੰਘ ਕਚੂਰਾ
  (ਸਮਾਜ ਵੀਕਲੀ)  ਕੁਦਰਤ ਨੇ ਇਨਸਾਨ ਨੂੰ ਖਾਸ ਬਣਾਇਆ ਹੈ, ਪਰ ਇਨਸਾਨ ਆਪਣੇ ਆਪ ਨੂੰ ਖਾਸ ਮੰਨਣ ਨੂੰ ਤਿਆਰ ਹੀ ਨਹੀਂ ਹੈ ਤਾਂ ਹੀ ਉਹ ਜ਼ਿੰਦਗੀ ਵਿੱਚ ਛੋਟੀਆਂ ਵੱਡੀਆਂ ਮੁਸੀਬਤਾਂ ਨੂੰ ਦੂਰ ਕਰਨ ਦੀ ਥਾਂ ਉਹਨਾਂ ਕੋਲੋਂ ਹਾਰ ਜਾਂਦਾ ਹੈ। ਜੇਕਰ ਇਨਸਾਨ ਇਹ ਵਿਸ਼ਵਾਸ ਕਰ ਲਵੇ ਕਿ ਉਹ ਕੁਦਰਤ ਦੁਆਰਾ ਬਣਾਇਆ ਹੋਇਆ ਇੱਕ ਖਾਸ ਪ੍ਰਾਣੀ ਹੈ ਤਾਂ ਉਹ ਇਹਨਾਂ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਨ ਦੇ ਯੋਗ ਬਣ ਜਾਵੇ। ਪਰ ਭਾਰਤੀ ਸਮਾਜ ਦੇ ਸਿੱਖਿਆ ਤੰਤਰ ਅੰਦਰ ਇਹ ਸਭ ਨਹੀਂ ਸਿਖਾਇਆ ਜਾਂਦਾ ਕਿ ਇਨਸਾਨ ਕਿੰਨਾ ਸ਼ਕਤੀਸ਼ਾਲੀ ਹੈ।
ਇਨਸਾਨ ਨੂੰ ਜੇਕਰ ਖੁਦ ਨੂੰ ਹੀ ਜਾਨਣਾ ਆ ਜਾਵੇ ਤਾਂ ਉਹ ਜ਼ਿੰਦਗੀ ਦੀ ਹਰ ਔਕੜ ਨੂੰ ਖਿੜੇ ਮੱਥੇ ਸਵੀਕਾਰ ਕਰੇਗਾ ਅਤੇ ਛੇਤੀ ਹੀ ਇਸ ਵਿੱਚੋਂ ਨਿਕਲਣ ਲਈ ਆਪ ਹੀ ਰਾਹ ਲੱਭ ਲਵੇਗਾ। ਪਰ ਇਨਸਾਨ ਨੂੰ ਇਹ ਜਾਨਣ ਦੇ ਲਈ ਖੁਦ ਦੀ ਅੰਦਰੂਨੀ ਸ਼ਕਤੀ ਨੂੰ ਜਾਨਣਾ ਪਵੇਗਾ ਅਤੇ ਆਪਣੇ ਆਪ ਤੇ ਦ੍ਰਿੜ ਵਿਸ਼ਵਾਸ ਕਰਨਾ ਪਵੇਗਾ। ਆਤਮ ਵਿਸ਼ਵਾਸ ਦੀ ਘਾਟ ਦੇ ਕਾਰਨ ਹੀ ਇਨਸਾਨ ਛੋਟੀਆਂ ਮੁਸੀਬਤਾਂ ਨੂੰ ਵੀ ਵੱਡਾ ਮੰਨ ਲੈਂਦਾ ਹੈ ਅਤੇ ਉਹਨਾਂ ਵਿੱਚ ਹੀ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰਦਾ ਹੈ। ਜਦੋਂ ਇਨਸਾਨ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਦੇ ਮਨ ਅੰਦਰ ਡਰ ਪੈਦਾ ਹੋ ਜਾਂਦਾ ਹੈ, ਇਹੀ ਡਰ ਉਸਨੂੰ ਮੁਸੀਬਤ ਵਿੱਚੋਂ ਨਿਕਲਣ ਹੀ ਨਹੀਂ ਦਿੰਦਾ। ਇਸਦੇ ਉਲਟ ਜੇਕਰ ਤੁਹਾਨੂੰ ਆਪਣੇ ਆਪ ਤੇ ਪੂਰਨ ਵਿਸ਼ਵਾਸ ਹੋਵੇ ਅਤੇ ਤੁਸੀਂ ਆਪਣੇ ਆਪ ਨੂੰ ਹਿੰਮਤ ਵਾਲਾ, ਆਤਮਵਿਸ਼ਵਾਸੀ ਸਮਝੋਂ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਈ ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਵੀ ਕੁੱਝ ਦਿਨਾਂ ਵਿੱਚ ਆਸਾਨੀ ਨਾਲ ਹੱਲ ਕਰ ਸਕਦਾ ਹੋ।
ਸੋ ਲੋੜ ਹੈ ਆਪਣੇ ਆਪ ਨੂੰ ਜਾਨਣ ਦੀ ਤਾਂ ਜੋ ਇਨਸਾਨ ਆਪਣੀ ਅੰਦਰੂਨੀ ਸ਼ਕਤੀ ਨੂੰ ਜਾਣ ਕੇ ਮੁਸੀਬਤਾਂ ਨੂੰ ਖਿੜੇ ਮੱਥੇ ਸਵੀਕਾਰ ਕਰੇ ਅਤੇ ਉਹਨਾਂ ਵਿੱਚੋਂ ਜਲਦੀ ਨਿਕਲਣ ਦੀ ਕੋਸ਼ਿਸ਼ ਕਰੇ। ਇਨਸਾਨ ਦੁਆਰਾ ਕੀਤੀ ਇਹ ਕੋਸ਼ਿਸ਼ ਜ਼ਰੂਰ ਕੰਮ ਕਰੇਗੀ ਤੇ ਉਸਨੂੰ ਹੱਲ ਵੀ ਮਿਲੇਗਾ। ਪਰ ਤ੍ਰਾਸਦੀ ਇਹ ਹੈ ਆਧੁਨਿਕ ਦੌੜ ਭੱਜ ਦੀ ਜ਼ਿੰਦਗੀ ਵਿੱਚ ਇਨਸਾਨ ਨੂੰ ਖੁਦ ਤੇ ਵਿਸ਼ਵਾਸ ਕਰਨਾ ਹੀ ਭੁੱਲ ਬੈਠਾ ਹੈ। ਕੁੱਝ ਪੁਰਾਣੀਆਂ ਕੱਟੜ ਰੀਤੀਆਂ ਨੇ ਉਸਨੂੰ ਕਮਜ਼ੋਰ ਬਣਾ ਕੇ ਰੱਖ ਦਿੱਤਾ ਹੈ ਤਾਂ ਹੀ ਉਹ ਆਪਣੇ ਆਪ ਨਾਲੋਂ ਜਿਆਦਾ ਵਿਸ਼ਵਾਸ ਕਿਸਮਤ ਅਤੇ ਚਮਤਕਾਰ ਤੇ ਕਰਦਾ ਹੈ। ਕਿਸਮਤ ਅਤੇ ਚਮਤਕਾਰ ਦੇ ਚੱਕਰ ਵਿੱਚ ਉਹ ਇਹੋ ਜਿਹਾ ਫ਼ਸ ਜਾਂਦਾ ਹੈ ਕਿ ਉਸਨੂੰ ਆਪਣੇ ਤੇ ਹੀ ਵਿਸ਼ਵਾਸ ਨਹੀਂ ਰਹਿੰਦਾ ਤਾਂ ਹੀ ਉਹ ਹਮੇਸ਼ਾਂ ਮੁਸ਼ਕਿਲਾਂ ਵਿੱਚ ਘਿਰਿਆ ਰਹਿੰਦਾ ਹੈ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. ਨੰ. 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਾਂਧੀ
Next articleਗੁਰਬਾਣੀ ਅਤੇ ਵਾਤਾਵਰਨ