ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਜਿਲਾ ਜਲੰਧਰ ਦਿਹਾਤੀ ਭਾਜਪਾ ਪ੍ਰਧਾਨ ਰਣਜੀਤ ਸਿੰਘ ਪਵਾਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਆਲੋਚਨਾ ਕਰਦਿਆਂ ਦੇਸ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਅਨੁਸੂਚਿਤ ਜਾਤੀ ਕਮਿਸਨ ਦੇ ਸਾਬਕਾ ਚੇਅਰਮੈਨ ਸ.ਬੂਟਾ ਸਿੰਘ ਜੀ ਪ੍ਰਤੀ ਜਾਤੀਵਾਦੀ ਅਤੇ ਅਪਮਾਨਜਨਕ ਟਿੱਪਣੀ ਦੀ ਸਖਤ ਨਿਖੇਧੀ ਕੀਤੀ ਹੈ। ਪਵਾਰ ਨੇ ਕਿਹਾ ਕਿ ਰਾਜਾ ਵੜਿੰਗ ਨੇ ਇੱਕ ਜਨਤਕ ਮੀਟਿੰਗ ਵਿੱਚ ਕਿਹਾ ਸੀ – “ਬੂਟਾ ਸਿੰਘ ਕਾਲਾ ਹੈ, ਓ ਪੱਠੇ ਪਾਉਂਦਾ ਸੀ, ਆਮ ਜਿਹਾ ਬੰਦਾ ਸੀ | ਇਹ ਬਿਆਨ ਧਾਰਮਿਕ ਸਿੱਖ ਅਨੁਸੂਚਿਤ ਜਾਤੀ ਭਾਈਚਾਰੇ ਦਾ ਘੋਰ ਅਪਮਾਨ ਹੈ, ਜਿਸ ਕਾਰਨ ਇਸ ਦਾ ਸਬੰਧ ਸਵ. ਬੂਟਾ ਸਿੰਘ ਜੀ ਨਾਲ ਸੀ। ਇਹ ਟਿੱਪਣੀ ਕਾਂਗਰਸ ਦੇ ਜਾਤੀ ਹੰਕਾਰ ਅਤੇ ਦਲਿਤ ਵਿਰੋਧੀ ਮਾਨਸਿਕਤਾ ਨੂੰ ਨੰਗਾ ਕਰਦੀ ਹੈ। ਸ.ਬੂਟਾ ਸਿੰਘ ਜੀ ਵਰਗੇ ਜਨਤਕ ਆਗੂ, ਜਿਨ੍ਹਾਂ ਨੇ ਦਲਿਤ ਭਾਈਚਾਰੇ ਦੇ ਸਵੈ-ਮਾਣ ਅਤੇ ਅਧਿਕਾਰਾਂ ਦੀ ਰਾਖੀ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ, ਉਹਨਾਂ ਬਾਰੇ ਅਜਿਹੀਆਂ ਟਿੱਪਣੀਆਂ ਕਰਨਾ ਦੇਸ ਦੇ ਹਰੇਕ ਅਨੁਸੂਚਿਤ ਜਾਤੀ ਦੇ ਨਾਗਰਿਕ ਦਾ ਅਪਮਾਨ ਹੈ। ਉਨ੍ਹਾਂ ਦੱਸਿਆ ਕਿ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਹੁਣ ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਤਰਨਤਾਰਨ ਦੇ ਡਿਪਟੀ ਕਮਿਸਨਰ ਅਤੇ ਸੀਨੀਅਰ ਪੁਲਿਸ ਕਪਤਾਨ ਨੂੰ ਨੋਟਿਸ ਜਾਰੀ ਕਰਕੇ ਸੰਵਿਧਾਨ ਦੀ ਧਾਰਾ 338 ਤਹਿਤ ਸੱਤ ਦਿਨਾਂ ਦੇ ਅੰਦਰ ਕਾਰਵਾਈ ਦੀ ਰਿਪੋਰਟ ਮੰਗੀ ਹੈ। ਪਵਾਰ ਨੇ ਕਿਹਾ, “ਕਾਂਗਰਸ ਲੀਡਰਸ਼ਿਪ ਨੂੰ ਇਸ ਨਿੰਦਣਯੋਗ ਬਿਆਨ ਲਈ ਦੇਸ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਦਲਿਤ ਭਾਈਚਾਰੇ ਦੇ ਯੋਗਦਾਨ ਦਾ ਅਪਮਾਨ ਕਰਨ ਵਾਲੇ ਅਜਿਹੇ ਨੇਤਾਵਾਂ ਨੂੰ ਕਾਨੂੰਨ ਦੇ ਤਹਿਤ ਸਖਤ ਸਜਾ ਮਿਲਣੀ ਚਾਹੀਦੀ ਹੈ ।
HOME ਰਾਜਾ ਵੜਿੰਗ ਵੱਲੋਂ ਸਵ:ਬੂਟਾ ਸਿੰਘ ਜੀ ਦਾ ਜਾਤੀ ਅਧਾਰਤ ਅਪਮਾਨ ਨਿੰਦਣਯੋਗ- ਰਣਜੀਤ...



