HOME ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਲੋਕ ਨਾਚ ਸੰਮੀ ਟੀਮ ਜੇਤੀ ਰਹੀ

ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਲੋਕ ਨਾਚ ਸੰਮੀ ਟੀਮ ਜੇਤੀ ਰਹੀ

2

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਗਏ 66ਵੇਂ ਅੰਤਰ ਜ਼ੋਨਲ ਯੂਥ ਅਤੇ ਹੈਰੀਟੇਜ ਫੈਸਟੀਵਲ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਲੋਕ ਨਾਚ ਲੜਕੀਆਂ ਸੰਮੀ ਟੀਮ ਨੇ ਯੂਨੀਵਰਸਿਟੀ ਵਿਚੋਂ ਪਹਿਲਾਂ ਸਥਾਨ ਹਾਸਲ ਕਰਕੇ ਇਤਿਹਾਸ ਸਿਰਜਿਆ। ਇਹ ਮੁਕਾਬਲੇ ਮਿਤੀ 8 ਨਵੰਬਰ ਤੋਂ 11 ਨਵੰਬਰ, 2025 ਨੂੰ ਏ.ਐਸ ਕਾਲਜ ਖੰਨਾ ਵਿਖੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਜੀ ਨੇ ਦੱਸਿਆ ਕਿ ਇਸ ਸਾਲ ਪਹਿਲੀ ਵਾਰ ਲੋਕ ਨਾਚ ਸ਼੍ਰੇਣੀ ਵਿਚ ਕਾਲਜ ਦੀ ਸੰਮੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਨਾਲ਼ ਹੀ ਵਿਅਕਤੀਗਤ ਪਹਿਲਾ ਇਨਾਮ ਵੀ ਇਸੇ ਟੀਮ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਜਿੱਤਿਆ ਹੈ। ਇਸ ਤੋਂ ਇਲਾਵਾ ਵਿਦਿਆਰਥੀ ਮਨਰੂਪ ਸਿੰਘ ਨੇ ਫੋਟੋਗ੍ਰਾਫੀ ਆਈਟਮ ਵਿਚ ਤੀਜਾ, ਯਸ਼ ਕੁਮਾਰ ਨੇ ਮਹਿੰਦੀ ਡਿਜ਼ਾਈਨਿੰਗ ਮੁਕਾਬਲੇ ਵਿਚ ਤੀਜਾ, ਕਵੀਸ਼ਰੀ ਵਿਚ ਹਰਕੰਵਲ ਹੀਰ ਨੇ ਵਿਅਕਤੀਗਤ ਦੂਜਾ ਅਤੇ ਗਰੁੱਪ ਸੌਂਗ ਵਿਚ ਸਲੋਨੀ ਨੇ ਵਿਅਕਤੀਗਤ ਤੀਜਾ ਇਨਾਮ ਜਿੱਤਿਆ। ਮੈਡਮ ਪ੍ਰਿੰਸੀਪਲ ਨੇ ਕੰਨਟੀਜੈਂਟ ਇੰਚਾਰਜ, ਟੀਮਾਂ ਦੇ ਕਨਵੀਨਰ ਅਧਿਆਪਕ ਸਹਿਬਾਨ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਹੋਰ ਵੀ ਵਧੀਆ ਕਾਰਗੁਜ਼ਾਰੀ ਲਈ ਸ਼ੁਭ-ਕਾਮਨਾਵਾਂ ਦਿੱਤੀਆਂ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵੀਰ ਸੋਢੀ ਸਿੰਘ ਤੇਰੀ ਸੋਚ ਨੂੰ ਸਲਾਮ
Next articleਰਾਜਾ ਵੜਿੰਗ ਵੱਲੋਂ ਸਵ:ਬੂਟਾ ਸਿੰਘ ਜੀ ਦਾ ਜਾਤੀ ਅਧਾਰਤ ਅਪਮਾਨ ਨਿੰਦਣਯੋਗ- ਰਣਜੀਤ ਸਿੰਘ ਪਵਾਰ