ਲੱਤ ਲੋਕਾਂ ਨੇ ਮਾਰੀ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਇਸ ਵਾਰ ਇਲੈਕਸ਼ਨ ਦੇ ਵਿੱਚ
ਕੀਤੀ ਬਹੁਤਿਆਂ ਨੇ ਇਨਕਾਰੀ
ਪੈਸਾ, ਜਾਤ, ਨਸ਼ੇ, ਧਰਮ ਦੇ ਨਾਂ ਨੂੰ
ਲੱਤ ਹਰ ਇੱਕ ਨੇ ਮਾਰੀ
ਮੱਤ ਦਾਨ ਦਾ ਮਤਲਬ ਹੁੰਦਾ
ਦਾਨ ਮੱਤ ਨੂੰ ਕਰਨਾ
ਪੰਜ ਸਾਲ ਜਿਨ੍ਹਾਂ ਲੁੱਟ ਕੇ ਖਾਂਦਾ
ਫੜਕੇ ਪਾਸੇ ਕਰਨਾ
ਵੋਟਾਂ ਵਿੱਚ ਹਰਾਕੇ ਤੋਰ ਤੇ ਬੰਦੇ
ਜੋ ਹੰਕਾਰੀ
ਪੈਸਾ, ਜਾਤ,ਨਸ਼ੇ ਧਰਮ ਦੇ ਨਾਂ ਨੂੰ
ਲੱਤ ਲੋਕਾਂ ਨੇ ਮਾਰੀ
ਲੱਗ ਪਏ ਆ ਲੋਕ ਕਰਨ ਹੁਣ
ਸੱਚ ਝੂਠ ਦੀ ਛਾਂਟੀ
ਅਗਲੀ ਵਾਰ ਤੱਕ ਸਮਝ ਜਾਣਗੇ
ਜੋ ਵੀ ਕੱਟੜਪੰਥੀ
ਵਿਧਾਨਸਭਾ ਦੇ ਵੇਲੇ ਪੈਣਗੇ ਲੋਕ
ਇਹਨਾਂ ਤੇ ਭਾਰੀ
ਪੈਸਾ,ਜਾਤ, ਨਸ਼ੇ ਧਰਮ ਦੇ ਨਾਂ ਨੂੰ
ਲੱਤ ਲੋਕਾਂ ਨੇ ਮਾਰੀ
*ਗੁਰਮੀਤ ਡੁਮਾਣੇ* ਵਾਲੇ ਨੂੰ ਆਏ ਸੀ
ਬੜੇ ਖ਼ਰੀਦਣ
ਦੇ ਕੇ ਧਮਕੀ ਕਈ ਲੱਗੇ ਸੀ ਰਾਹ
ਵਿੱਚ ਕੰਢੇ ਬੀਜਣ
ਲਾਲਚ ਦੇ ਵਿੱਚ ਉਹ ਨਹੀ ਫੱਸਿਆ
ਉਥੋ ਨੱਸਿਆ ਮਾਰ ਉਡਾਰੀ
ਪੈਸਾ,ਜਾਤ,ਨਸ਼ੇ ਧਰਮ ਦੇ ਨਾਂ ਨੂੰ
ਲੱਤ ਲੋਕਾਂ ਨੇ ਮਾਰੀ
(ਗੁਰਮੀਤ ਡੁਮਾਣਾ)
ਲੋਹੀਆਂ ਖਾਸ (ਜਲੰਧਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleअरुंधती राय पर यूएपीए लगाया जाना निंदनीय
Next articleਥੋਕ ਕੱਪੜਾ ਵਪਾਰੀਆਂ ਦੀਆਂ ਦੁਕਾਨਾਂ 28-29-30 ਜੂਨ ਨੂੰ ਜਿਆਦਾ ਗਰਮੀ ਕਾਰਨ ਬੰਦ ਰਹਿਣਗੀਆਂ