ਖਾਲੜਾ ਮਿਸ਼ਨ ਆਰਗਨਾਈਜੇਸ਼ਨ ਵੱਲੋਂ ਗੁਰਾਂ ਦਾ ਪੰਜਾਬ ਹੈ ਜਵਾਬ ਮੰਗਦਾ, ਹੈ ਜਵਾਬ ਮੰਗਦਾ,ਮੁਹਿੰਮ ਦੀ ਸ਼ੁਰੂਆਤ

ਸੁਖਪਾਲ ਖਹਿਰਾ ਦੀਆਂ ਲੱਤਾਂ ਨੇ ਮਿਹਨਤ ਦਾ ਭਾਰ ਨਹੀਂ ਝੱਲਿਆ-ਬੀਬੀ ਖਾਲੜਾ

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁੱਖ ਆਗੂ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰੂ ਘਰ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਪੰਜਾਬ ਦੀ ਗੰਧਲੀ ਹੋ ਚੁੱਕੀ ਸਿਆਸਤ ਤੋਂ ਉਦਾਸ ਹੋ ਕੇ ਖਾਲੜਾ ਮਿਸ਼ਨ ਆਰਗਨਾਈਜੇਸ਼ਨ ਵੱਲੋਂ ਗੁਰਾਂ ਦਾ ਪੰਜਾਬ ਹੈ ਜਵਾਬ ਮੰਗਦਾ, ਹੈ ਜਵਾਬ ਮੰਗਦਾ… ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੀਬੀ ਖਾਲੜਾ ਨੇ ਕਿਹਾ ਉਹ ਸਿੱਖ ਸੰਗਤਾਂ ਨੂੰ ਨਾਲ ਲੈਕੇ ਸਾਰੇ ਧਾਰਮਿਕ ਸਥਾਨਾਂ ਉੱਤੇ ਅਰਦਾਸਾਂ ਕਰਨਗੇ ਕਿ ਗੁਰਾਂ ਦਾ ਪੰਜਾਬ ਕਿੱਧਰ ਜਾ ਰਿਹਾ ਹੈ ਪਰਮਾਤਮਾ ਪੰਜਾਬ ਦੀ ਸਿਆਸਤ ਨੂੰ ਸਮੱਤ ਬਖਸ਼ਣ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੰਥਕ ਸਰਕਾਰ ਹੋਣ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋ ਜਾਣੀ ਬਹੁਤ ਹੀ ਮੰਦਭਾਗੀ ਘਟਨਾ ਹੈ। ਬੀਬੀ ਖਾਲੜਾ ਨੇ ਸਿੱਧੇ ਰੂਪ ਵਿੱਚ ਕਿਹਾ ਕਿ ਪੰਜਾਬ ਵਿੱਚ ਗੁਰੂ ਸਾਹਿਬ ਜੀ ਦੀ ਬੇਅਬਦੀ ਹੋਈ ਪਰ ਜਿਹੜੇ ਜ਼ਿੰਮੇਵਾਰ ਲੋਕ ਸੀ ਉਹੀ ਅਰਦਾਸਾਂ ਕਰ ਰਹੇ ਹਨ ਕੇ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ। ਬੀਬੀ ਖਾਲੜਾ ਨੇ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਰੱਬ ਉਹਨਾਂ ਦੀ ਹੀ ਅਰਦਾਸ ਸੁਣ ਲਵੇ।

ਖਹਿਰਾ ਨੂੰ ਦੱਸਿਆ ਮੌਕਾ ਪ੍ਰਸਤ

ਇਸ ਮੌਕੇ ਬੀਬੀ ਖਾਲੜਾ ਨੇ ਪੰਜਾਬ ਏਕਤਾ ਪਾਰਟੀ ਛੱਡ ਕੇ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸੁਖਪਾਲ ਸਿੰਘ ਖਹਿਰਾ ਬਾਰੇ ਕਿਹਾ ਕਿ ਉਹ ਮੌਕਾ ਪ੍ਰਸਤ ਹਨ। ਉਹਨਾਂ ਕਿਹਾ ਕਿ ਸਿਆਸਤ ਵਿੱਚ ਕੁਝ ਵੀ ਸੰਭਵ ਹੈ । ਉਹਨਾਂ ਕਿਹਾ ਕਿ ਮੌਕਾਪ੍ਰਸਤਾਂ ਨੇ ਹਮੇਸ਼ਾ ਹੀ ਪੰਜਾਬ ਦਾ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਦੀਆਂ ਲੱਤਾਂ ਨੇ ਮਿਹਨਤ ਦਾ ਭਾਰ ਨਹੀਂ ਝੱਲਿਆ ਇਸੇ ਕਰਕੇ ਉਹ ਦੁਬਾਰਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ । ਉਹਨਾਂ ਕਿਹਾ ਕਿ ਉਹ 2022 ਵਿੱਚ ਕਾਂਗਰਸ,ਅਕਾਲੀ ਤੇ ਖਹਿਰਾ ਨੂੰ ਵੀ ਵੋਟ ਨਾ ਦੇਣ ਲਈ ਪ੍ਰਚਾਰ ਕਰਨਗੇ। ਇਸ ਮੌਕੇ ਜਗਦੀਪ ਸਿੰਘ ਰੰਧਾਵਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਜ਼ਾਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਦੀ ਇੱਕ ਹੋਰ LAB ਖਿਲਾਫ ਹੋਵੇਗਾ ਕੇਸ ਦਰਜ, ਕੋਰੋਨਾ ਟੈਸਟ ਦੇ ਨਾਂ ‘ਤੇ ਵਸੂਲੇ ਵਾਧੂ ਪੈਸੇ
Next articleਸਾਬਕਾ ਸਰਪੰਚ ਦੀ ਯਾਦ ਵਿੱਚ ਖੂਨਦਾਨ ਕੈਂਪ 25 ਨੂੰ