ਸਾਬਕਾ ਸਰਪੰਚ ਦੀ ਯਾਦ ਵਿੱਚ ਖੂਨਦਾਨ ਕੈਂਪ 25 ਨੂੰ

ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨੇੜਲੇ ਪਿੰਡ ਬਿਗੜਵਾਲ ਵਿਖੇ ਸ਼ਹੀਦ ਊਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਵਲੋਂ ਸਵ ਲਾਭ ਸਿੰਘ ਸਾਬਕਾ ਸਰਪੰਚ ਦੀ ਯਾਦ ਵਿੱਚ 25 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜ਼ੇ ਤੋਂ ਦੁਪਹਿਰ 1 ਵਜ਼ੇ ਤੱਕ ਗੁਰਦੁਆਰਾ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਉੱਘੇ ਸਮਾਜ ਸੇਵਕ ਗੁਰਸੇਵਕ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਸਿਵਲ ਹਸਪਤਾਲ ਸੰਗਰੂਰ ਦੀ ਟੀਮ ਵਿਸ਼ੇਸ਼ ਤੌਰ ਤੇ ਪੁੱਜ ਰਹੀ ਹੈ।

ਇਸ ਮੌਕੇ ਪ੍ਰਬੰਧਕ ਸਿੰਕਦਰ ਸਿੰਘ ਗਿੱਲ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਆਪਣੀ ਹਾਜ਼ਰੀ ਲਗਵਾਉਣਗੇ। ਕਲੱਬ ਵਲੋ ਇਸ ਕੈਂਪ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਰਜਿੰਦਰ ਕੁਮਾਰ ਸ਼ਰਮਾ ਸਾਬਕਾ ਪੰਚ, ਜਸਵੀਰ ਸਿੰਘ ਸਾਬਕਾ ਸਰਪੰਚ ਬਿਸ਼ਨਪੁਰਾ, ਕੁਲਵੰਤ ਸਿੰਘ ਸੰਧੂ, ਲਾਭ ਸਿੰਘ, ਲਖਵਿੰਦਰ ਸਿੰਘ ਲੱਖਾ, ਅਜੇ ਕੁਮਾਰ, ਦੀਪਕ, ਰਮਨ ਸਿੰਘ, ਬਖਸੀਸ ਸਿੰਘ ਆਦਿ ਹਾਜ਼ਰ ਸਨ। ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਾਲੜਾ ਮਿਸ਼ਨ ਆਰਗਨਾਈਜੇਸ਼ਨ ਵੱਲੋਂ ਗੁਰਾਂ ਦਾ ਪੰਜਾਬ ਹੈ ਜਵਾਬ ਮੰਗਦਾ, ਹੈ ਜਵਾਬ ਮੰਗਦਾ,ਮੁਹਿੰਮ ਦੀ ਸ਼ੁਰੂਆਤ
Next articleਮਿਠੜਾ ਕਾਲਜ ਵਿਖੇ ਕੋਵਿਡ-19 ਦੇ ਅਰਥ ਵਿਵਸਥਾ ਦੇ ਪ੍ਰਭਾਵਾਂ ਤੇ ਗੈਸਟ ਲੈਕਚਰ ਕਰਵਾਇਆ