ਕੌਹਰੀਆ ਦਾ ਕਬੱਡੀ ਟੂਰਨਾਮੈਂਟ 4,5 ਦਸਬੰਰ ਨੂੰ – ਬਲਜੀਤ ਗੋਰਾ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨੇੜਲੇ ਪਿੰਡ ਕੌਹਰੀਆ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸਾਲਾਨਾ ਖੇਡ ਮੇਲਾ 4,5 ਦਸੰਬਰ ਨੂੰ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਧਾਨ ਬਲਜੀਤ ਸਿੰਘ ਗੋਰਾ ਨੇ ਦੱਸਿਆ ਕਿ ਇਹ ਟੂਰਨਾਮੈਂਟ ਖੇਡ ਪ੍ਮੋਟਰ ਕਰਨ ਘੁਮਾਣ ਮੈਂਬਰ ਪੀਏਸੀ, ਗੁਲਜ਼ਾਰ ਸਿੰਘ ਮੂਣਕ ਹਲਕਾ ਇੰਚਾਰਜ ਸਅਦ ਬਾਦਲ ਦੀ ਸਰਪ੍ਰਸਤੀ ਵਿੱਚ ਹੋਵੇਗਾ। ਕਬੱਡੀ ਟੂਰਨਾਮੈਂਟ ਦੌਰਾਨ ਤਾਸ ਸੀਪ, ਕਬੱਡੀ 50 ਕਿਲੋਗਰਾਮ, ਕਬੱਡੀ 62 ਕਿਲੋਗਰਾਮ ਅਤੇ ਓਪਨ ਦੇ ਮੁਕਾਬਲੇ ਹੋਣਗੇ।

ਇਸ ਟੂਰਨਾਮੈਂਟ ਦੌਰਾਨ ਬਲਦੇਵ ਸਿੰਘ ਮਾਨ ਸਾਬਕਾ ਮੰਤਰੀ, ਜਥੇਦਾਰ ਤੇਜਾ ਸਿੰਘ ਕਮਾਲਪੁਰ ਵੀ ਵਿਸ਼ੇਸ਼ ਸਿਰਕਤ ਕਰਨਗੇ। ਉਹਨਾਂ ਦੱਸਿਆ ਕਿ ਦੋ ਰੋਜਾ ਕਬੱਡੀ ਟੂਰਨਾਮੈਂਟ ਦੌਰਾਨ ਪੰਜਾਬ ਹਰਿਆਣਾ ਦੇ ਖਿਡਾਰੀ ਆਪਣੇ ਜੌਹਰ ਦਿਖਾਉਣਗੇ। ਦਰਸ਼ਕਾਂ ਤੇ ਖਿਡਾਰੀਆਂ ਲਈ ਲੰਗਰ ਦੇ ਵੀ ਵਿਸ਼ੇਸ਼ ਪ੍ਬੰਧ ਕੀਤੇ ਜਾਣਗੇ। ਇਸ ਮੌਕੇ ਜਗਸੀਰ ਸਿੰਘ ਜੱਗੀ ਕਲੱਬ ਚੇਅਰਮੈਨ, ਨਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੋਲਡੀ, ਇੰਦਰ ਪਰੀਤ ਸਿੰਘ, ਮੋਤੀ ਸਿੰਘ, ਦੀਪ ਸਿੰਘ, ਗੁਰੀ, ਨਿਰਮਲ ਨਿੰਮੀ, ਹਰਦੀਪ ਸਿੰਘ, ਜੱਗੀ, ਪਰਮਜੀਤ ਸਿੰਘ, ਅਮਰੀਕ ਸਿੰਘ, ਕਰਮਜੀਤ ਸਿੰਘ ਕਲੱਬ ਆਹੁਦੇਦਾਰ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੈਡਰੇਸ਼ਨ ਕੱਪ ਤੇਲੰਗਾਨਾ ਵਿੱਚ ਪੰਜਾਬ ਦੀਆਂ ਕੁੜੀਆਂ ਬਣੀਆਂ ਚੈਪੀਅਨ
Next articleਕਿਸਾਨੀ ਅੰਦੋਲਨ ਬਨਾਮ ਸਰਕਾਰ