ਫੈਡਰੇਸ਼ਨ ਕੱਪ ਤੇਲੰਗਾਨਾ ਵਿੱਚ ਪੰਜਾਬ ਦੀਆਂ ਕੁੜੀਆਂ ਬਣੀਆਂ ਚੈਪੀਅਨ

  • ਪੰਜਾਬ ਦੇ ਖੇਡ ਮੰਤਰੀ ਪਦਮਸ਼੍ਰੀ ਪ੍ਗਟ ਸਿੰਘ ਤੇ ਕੈਬਨਿਟ ਮੰਤਰੀ ਸਿੰਗਲਾ ਨੇ ਪੰਜਾਬ ਟੀਮ ਨੂੰ ਵਧਾਈ ਦਿੱਤੀ
  • ਪੰਜਾਬ ਦੇ ਚਾਰ ਮੁੰਡੇ ਚਾਰ ਕੁੜੀਆਂ ਦੀ ਵਿਸ਼ਵ ਕੱਪ ਲਈ ਚੋਣ ਹੋਈ – ਧਾਲੀਵਾਲ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਦੱਖਣੀ ਭਾਰਤ ਦੇ ਤੇਲੰਗਾਨਾ ਵਿੱਚ ਖੇਡੇ ਗਏ ਸਸਟੋਬਾਲ ਫੈਡਰੇਸ਼ਨ ਕੱਪ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਸ਼ਾਨਦਾਰ ਪ੍ਦਰਸ਼ਨ ਕਰਦਿਆਂ ਫਾਈਨਲ ਵਿੱਚ ਆਂਧਰਾਪ੍ਦੇਸ਼ ਨੂੰ 28-16ਅੰਕਾ ਨਾਲ ਹਰਾ ਕੇ ਚੈਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਪੰਜਾਬ ਟੀਮ ਦੀ ਸ਼ਾਨਦਾਰ ਜਿੱਤ ਤੇ ਖੇਡ ਮੰਤਰੀ ਪਦਮਸ਼੍ਰੀ ਪ੍ਗਟ ਸਿੰਘ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਵਧਾਈ ਦਿੰਦਿਆਂ ਪੁਰਜੋਰ ਸਲਾਘਾ ਕੀਤੀ ਹੈ। ਪੰਜਾਬ ਟੀਮ ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ, ਸਕੱਤਰ ਗੁਰਦੀਪ ਸਿੰਘ ਘੱਗਾ, ਭੁਪਿੰਦਰ ਸਿੰਘ ਪਟਵਾਰੀ ਸੁਨਾਮ ਦੀ ਅਗਵਾਈ ਵਿੱਚ ਮੈਦਾਨ ਵਿੱਚ ਉਤਰੀ, ਜਿਸ ਨੇ ਸ਼ੁਰੂਆਤੀ ਮੈਚ ਤੋਂ ਲੈ ਕੇ ਫਾਈਨਲ ਤੱਕ ਜਬਰਦਸਤ ਪ੍ਰਭਾਵਸਾਲੀ ਖੇਡ ਨਾਲ ਵਿਰੋਧੀਆਂ ਨੂੰ ਨੇੜੇ ਨਹੀ ਲੱਗਣ ਦਿੱਤਾ।

ਪੰਜਾਬ ਟੀਮ ਨੇ ਆਪਣੇ ਆਪ ਨੂੰ ਸੂਬੇ ਦੇ ਕਿਸਾਨਾ ਦੇ ਸੰਘਰਸ਼ ਨਾਲ ਜੋੜਦਿਆਂ ਟੂਰਨਾਮੈਂਟ ਦੇ ਮਾਰਚ ਪਾਸਟ ਦੌਰਾਨ ਹੀ ਕਿਸਾਨੀ ਝੰਡਾ ਲਹਿਰਾਉਂਦਿਆ ਦੇਸ਼ ਵਿੱਚ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਸਟੋਬਾਲ ਐਸੋਸੀਏਸ਼ਨ ਦੇ ਜਰਨਲ ਸਕੱਤਰ ਗੁਰਦੀਪ ਸਿੰਘ ਬਿੱਟੀ ਅਤੇ ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਟੀਮ ਨੇ ਆਪਣਾ ਇਹ ਟੂਰਨਾਮੈਂਟ ਸੂਬੇ ਦੇ ਕਿਸਾਨਾ ਮਜਦੂਰਾਂ ਨੂੰ ਸਮਰਪਿਤ ਕੀਤਾ ਹੈ। ਜਿਸ ਨਾਲ ਪੰਜਾਬ ਦੇ ਕਿਸਾਨਾ ਦੇ ਸੰਘਰਸ਼ ਦਾ ਪੈਗਾਮ ਖੇਡਾਂ ਦੇ ਮਾਧਿਅਮ ਰਾਹੀਂ ਕੇਂਦਰ ਤੱਕ ਪੁੱਜਿਆ ਹੈ। ਉਹਨਾਂ ਕਿਹਾ ਕਿ ਕੁੜੀਆਂ ਦੇ ਸ਼ਾਨਦਾਰ ਪ੍ਦਰਸ਼ਨ ਨੂੰ ਮੁੱਖ ਰੱਖਦਿਆਂ ਸਸਟੋਬਾਲ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਧਾਨ ਨਾਗਾਰਜੁਨ, ਸਕੱਤਰ ਅਕੀਬ ਮੁਹੰਮਦ ਨੇ ਚਾਰ ਖਿਡਾਰਨਾਂ ਦੀ ਅਤੇ ਚਾਰ ਮੁੰਡਿਆਂ ਦੀ ਚੋਣ ਵਿਸ਼ਵ ਕੱਪ ਲਈ ਕੀਤੀ ਹੈ। ਪੰਜਾਬ ਟੀਮ ਵਲੋਂ ਹਰਪ੍ਰੀਤ ਕੌਰ ਹੈੱਪੀ, ਮਹਿਕਦੀਪ , ਜੱਸੀ, ਅਮਨ ਨੇ ਸ਼ਾਨਦਾਰ ਖੇਡ ਦਿਖਾਈ।

ਉਹਨਾਂ ਦੱਸਿਆ ਕਿ ਪੰਜਾਬ ਟੀਮ ਨੇ ਆਪਣਾ ਉਦਘਾਟਨੀ ਮੈਚ ਮੇਜ਼ਬਾਨ ਤੇਲੰਗਾਨਾ ਤੋਂ 50-0 ਦੇ ਇੱਕਪਾਸੜ ਢੰਗ ਨਾਲ ਜਿੱਤਿਆ। ਇਸ ਤੋਂ ਇਲਾਵਾ ਮੁੰਬਈ, ਮਹਾਰਾਸ਼ਟਰ,ਚੰਡੀਗੜ੍ਹ ਅਤੇ ਫਾਈਨਲ ਵਿੱਚ ਆਂਧਰਾ ਪ੍ਦੇਸ਼ ਨੂੰ ਹਰਾ ਕੇ ਟਰਾਫ਼ੀ ਤੇ ਕਬਜ਼ਾ ਕੀਤਾ। ਜਦਕਿ ਪੰਜਾਬ ਦੇ ਮੁੰਡੇ ਆਪਣੇ ਮੁਢਲੇ ਮੈਚਾਂ ਵਿੱਚ ਹੀ ਹਾਰ ਗਏ ਸਨ। ਇਹ ਟੂਰਨਾਮੈਂਟ ਦੱਖਣੀ ਭਾਰਤ ਦੇ ਰਾਜ ਤੇਲੰਗਾਨਾ ਦੇ ਡਾਕਟਰ ਏ ਪੀ ਜੇ ਅਬਦੁੱਲ ਕਲਾਮ ਸਟੇਡੀਅਮ ਵਿੱਚ ਖੇਡਿਆ ਗਿਆ ਹੈ। ਇਸ ਮੌਕੇ ਸੰਜੀਵ ਬਾਂਸਲ ਚੇਅਰਮੈਨ ਸੰਗਰੂਰ ਨੇ ਕਿਹਾ ਕਿ ਪੰਜਾਬ ਟੀਮ ਨੇ ਆਸ ਮੁਤਾਬਕ ਕੰਮ ਕੀਤਾ ਹੈ। ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਟੀਮ ਨੇ ਸੁਨਾਮ ਵਿਖੇ ਰਾਸਟਰੀ ਚੈਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਦਰਸ਼ਨ ਕੀਤਾ ਸੀ।

ਇਸ ਮੌਕੇ ਭਾਰਤੀ ਸੈਂਸਰ ਬੋਰਡ ਦੇ ਮੈਂਬਰ ਸੰਦੀਪ ਮੋਲਾਣਾ ਨੇ ਪੰਜਾਬ ਟੀਮ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ। ਇਸ ਮੌਕੇ ਜਗਦੇਵ ਸਿੰਘ ਗਾਗਾ ਚੇਅਰਮੈਨ, ਰਣਧੀਰ ਸਿੰਘ ਕਲੇਰ ਪੰਜਾਬ ਪ੍ਧਾਨ, ਮਨਦੀਪ ਸਿੰਘ ਕਰਾਜਕਾਰੀ ਪ੍ਰਧਾਨ, ਗੁਰਤੇਜ ਸਿੰਘ ਸਾਬਕਾ ਸਰਪੰਚ ਸਤੌਜ , ਗਗਨਦੀਪ ਸਿੰਘ ਮੁਕਤਸਰ ਸਾਹਿਬ ਪ੍ਰਧਾਨ , ਜਤਿੰਦਰ ਸਿੰਘ ਘੱਗਾ , ਸਤਪਾਲ ਸਿੰਘ ਮਾਹੀ ਸੱਕਤਰ ਸੰਗਰੂਰ , ਮੁਨੀਸ ਸਿੰਗਲਾ ਜਿਲਾ ਮੀਤ ਪ੍ਰਧਾਨ , ਸ਼ੇਰਾ ਗਿੱਲ , ਹਰਵਿੰਦਰ ਸਿੰਘ ਸ਼ਰਮਾ ਪਾਤੜਾਂ ਇੰਮੀਗਰੇਸ਼ਨ ਕੌਂਸਲੇਟ , ਗੁਰਪਿਆਰ ਸਿੰਘ ਸਮਾਜ ਸੇਵੀ, ਨਰਿੰਦਰ ਸ਼ਰਮਾਂ ਸੁਨਾਮ, ਸਵਰਨਜੀਤ ਸਿੰਘ ਸੋਨੀ ਕੋਚ ਪੰਜਾਬ ਟੀਮ ਆਦਿ ਨੇ ਪੰਜਾਬ ਟੀਮ ਨੂੰ ਵਧਾਈ ਦਿੱਤੀ ਹੈ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleEU concerned about rights situation in Pak putting in doubt its preferred trade status
Next articleਕੌਹਰੀਆ ਦਾ ਕਬੱਡੀ ਟੂਰਨਾਮੈਂਟ 4,5 ਦਸਬੰਰ ਨੂੰ – ਬਲਜੀਤ ਗੋਰਾ