ਆਖਿਰ ! ਬਿੱਲੀ ਥੈਲਿਓ ਬਾਹਰ ਆਈ ?

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਦੇਸ਼ ਵਿੱਚ ਜਦੋਂ ਵੀ ਜਮਹੂਰੀ ਤੇ ਸੰਵਿਧਾਨਕ ਹੱਕਾਂ ਦੇ ਲਈ ਲੋਕਾਂ ਨੇ ਸੰਘਰਸ਼ ਕੀਤਾ ਤਾਂ ਕੁੱਝ ਹੀ ਸਮੇਂ ਬਾਅਦ ਉਸ ਸੰਘਰਸ਼ ਦੇ ਆਗੂਆਂ ਨੂੰ ” ਘੁਰਕੀ, ਬੁਰਕੀ ਤੇ ਕੁਰਸੀ ” ਦਾ ਛੁਣਛਣਾ ਫੜਾ ਕੇ ਭਾਰਤੀ ਸਟੇਟ ਨੇ ਆਪਣੀਆਂ ਚੰਮ ਦੀਆਂ ਚਲਾਈਆਂ ਹਨ. ਇਸ ਸਭ ਕੁੱਝ ਦਾ ਇਤਿਹਾਸ ਗਵਾਹੀ ਭਰਦਾ ਹੈ। ਹੁਣ ਕਿਸਾਨ ਅੰਦੋਲਨ ਨੂੰ ਸ਼ੁਰੂ ਹੋਇਆ ਪੰਜ ਮਹੀਨੇ ਹੋਣ ਵਾਲੇ ਹਨ..ਜੇ ਪੰਜਾਬ ਵਿੱਚ ਚੱਲਦੇ ਸੰਘਰਸ਼ ਦੇ ਤਿੰਨ ਮਹੀਨੇ ਕੱਢ ਦੇਈਏ ਤਾਂ ਦੋ ਮਹੀਨੇ ਹੋਣ ਵਾਲੇ ਹਨ..ਇਹਨਾਂ ਮਹੀਨਿਆਂ ਦੌਰਾਨ ਭਾਰਤੀ ਸਟੇਟ ਨੇ ਹਰ ਹਰਬਾ ਵਰਤ ਕੇ ਦੇਖ ਲਿਆ ਪਰ ਅੰਦੋਲਨ ਦੇ ਵਿੱਚ ਪਾੜ ਨਹੀਂ ਪਿਆ ।

ਕਾਰਨ ਇਹ ਹੈ ਕਿ ਹੁਣ ਲੋਕ ਸੰਘਰਸ਼ ਦੀ ਅਗਵਾਈ ਕਰਦੇ ਹਨ ਤੇ ਆਗੂ ਇਸ ਨੂੰ ਅੱਗੇ ਤੋਰ ਰਹੇ ਹਨ.ਇਸ ਤੋਂ ਪਹਿਲਾਂ ਆਗੂ ਅਗਵਾਈ ਕਰਦੇ ਸੀ ਤੇ ਲੋਕ ਪਿੱਛੇ ਲ਼ੱਗਦੇ ਸੀ..ਹੁਣ ਆਗੂਆਂ ਨੂੰ ਲੋਕਾਂ ਨੇ ਸਹੀ ਦਿਸ਼ਾ ਵੱਲ ਤੋਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਹੁਣ ਸੰਘਰਸ਼ ਸਭ ਦੇ ਭਵਿੱਖ ਦਾ ਹੈ ਤੇ ਹੁਣ ਹਰ ਕੋਈ ਸਿਰ ਤੇ ਕਫਨ ਬੰਨ੍ਹ ਕੇ ਘਰੋਂ ਤੁਰਿਆ ਹੋਇਆ ਹੈ।

ਦੂਜੇ ਪਾਸੇ ਸਰਕਾਰ ਵਲੋਂ ਹੁਣ ਸੰਘਰਸ਼ ਨੂੰ ਖਰਾਬ ਕਰਨ ਲਈ ਤੇ ਇਸ ਲਈ ਬਹੁਤ ਹੀ ਨੀਵੇਂ ਪੱਧਰ ਦੇ ਦਾਅ ਪੇਚ ਸ਼ੁਰੂ ਕਰ ਦਿੱਤੇ ਹਨ..ਭਾਰਤੀ ਸਟੇਟ ਨੂੰ ਅੰਦੋਲਨ ਦੀ ਚੁਪ ਸਤਾ ਰਹੀ ਹੈ..ਸਰਕਾਰ ਦੇ ਚੌਧਰੀਆਂ ਦੀ ਨੀਂਦ ਹਰਾਮ ਹੋ ਗਈ ਹੈ ਤੇ ਉਸ ਨੇ ਸੰਘਰਸ਼ ਦੇ ਆਗੂਆਂ ਨੂੰ ਜਾਨੋਂ ਮਾਰਨ ਦੇ ਕੁੱਝ ਆਰਥਿਕ ਮਜਬੂਰ ਲੋਕਾਂ ਨੂੰ ਮੋਹਰਾ ਬਣਾਇਆ ਹੈ…ਤੇ ਭਾਜਪਾ ਦੇ ਗੁੰਡਿਆਂ ਵਲੋਂ ਉਨ੍ਹਾਂ ਨੂੰ ਧਮਕੀਆਂ ਭਰੇ ਫੋਨ ਆ ਰਹੇ ਹਨ.ਜਿਨ੍ਹਾਂ ਦਾ ਪਰਦਾ ਕਿਸਾਨ ਆਗੂਆਂ ਵਲੋਂ ਸਰਕਾਰ ਦੇ ਨਾਲ ਹੋਈ ਗੱਲਬਾਤ ਦੌਰਾਨ ਕੀਤਾ …ਡਾਕਟਰ ਦਰਸ਼ਨ ਪਾਲ..ਰਾਕੇਸ਼ ਟਕੈਤ ਤੇ ਹਨਨ ਮੌਲਾ ਨੂੰ ਜਾਨੋਂ ਮਾਰਨ ਦੇ ਫੋਨ ਆ ਰਹੇ ਹਨ ਤੇ ਰੁਲਦੂ ਸਿੰਘ ਦੀ ਗੱਡੀ ਦਾ ਸ਼ੀਸ਼ਾ ਤੋੜਨ ਦੇ ਕੁੱਝ ਪ੍ਰਮਾਣ ਜੱਗ ਸਾਹਮਣੇ ਆ ਗਏ ਹਨ…ਕੱਲ ਕੁੱਝ ਵਿਅਕਤੀ ਵੀ ਕਿਸਾਨ ਆਗੂਆਂ ਵਲੋਂ ਮੀਡੀਆ ਸਾਹਮਣੇ ਪੇਸ਼ ਕੀਤੇ ਜੋ ਕੁੱਝ ਆਗੂਆਂ ਨੂੰ ਜਾਨੋ ਮਾਰਨ ਲਈ ਭੇਜੇ ਸਨ…

ਭਾਰਤੀ ਸਟੇਟ ਕਿਵੇਂ ਲੋਕਾਂ ਦੇ ਕੋਲੋਂ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਨੂੰ ਖੋਹ ਰਹੀ ਹੈ.ਇਸ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ…।
ਸਰਕਾਰ ਛੱਬੀ ਜਨਵਰੀ ਦੀ ਕਿਸਾਨਾਂ ਵਲੋਂ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਤੋਂ ਡਰ ਗਈ ਹੈ ..ਉਸ ਨੇ ਪਿਛਲੇ ਸਾਲ ਸਿੱਖ ਰੈਜਮੈਂਟ ਨੂੰ ਪਰੇਡ ਦੇ ਵਿੱਚੋਂ ਬਾਹਰ ਕੀਤਾ ਸੀ ਤੇ ਹੁਣ ਪੰਜਾਬ ਦਿੱਲੀ ਦੇ ਵਿੱਚ ਪਰੇਡ ਕਰੇਗਾ ..ਕੁਦਰਤ ਦੇ ਘਰ ਦੇਰ ਜਰੂਰ ਹੈ ਪਰ ਹਨੇਰ ਨਹੀਂ ..ਹੁਣ ਇਹ ਹਨੇਰੇ ਦੇ ਬੱਦਲ ਛਟਣ ਵਾਲੇ ਹਨ..

ਇਕ ਚੁਪ ਸੌ ਸੁੱਖ..ਦੇ ਅਰਥ ਬਹੁਤ ਡੂੰਘੇ ਹਨ..ਸਬਰ.ਸੰਤੋਖ ਤੇ ਦ੍ਰਿੜਤਾ ਤੇ ਸਹੀ ਨਿਸ਼ਾਨਾ ਜਰੂਰ ਰੰਗ ਲਿਆਏਗਾ..
ਹੁਣ ਤੇ ਸਰਕਾਰ ਤੇ ਭਾਜਪਾ ਇਖਲਾਕੀ ਜੰਗ ਹਾਰ ਗਈ ਹੈ..ਹੁਣ ਤੇ ਉਹ ਝੂਠੇ ਵਾਂਗੂ ਅੜੀ ਹੋਈ ਹੈ ਤੇ ਉਸ ਦਾ ਹਰ ਝੂਠ ਦੁਨੀਆ ਦੇ ਸਾਹਮਣੇ ਨੰਗਾ ਹੋ ਗਿਆ …!

ਸਰਕਾਰ ਦੀ ਬਿੱਲੀ ਥੈਲਿਓ ਬਾਹਰ ਆ ਗਈ ਹੈ ।

ਹੁਣ ਸਟੇਟ ਜੇ ਪੁਰਾਣਾ ਇਤਿਹਾਸ ਦੁਹਰਾਏਗੀ ਤਾਂ ਉਸ ਦਾ ਜੋ ਹਸ਼ਰ ਹੋਵੇਗਾ ਉਹ ਸਭ ਜਾਣਦੇ ਹਨ ਪਰ ਸਰਕਾਰ ਇਹ ਬੱਜਰ ਗਲਤੀ ਕਰੇਗੀ ਤਾਂ ਇਸ ਦੀ ਬਹੁਤ ਵੱਡੀ ਕੀਮਤ ਉਸ ਨੂੰ ਉਤਾਰਨੀ ਪਵੇਗੀ..

ਇਹ ਸਮਾਂ ਜੋਸ਼ ਦੇ ਹੋਸ਼ ਦਾ ਬਹੁਤ ਹੈ…!

ਦੁਸ਼ਮਣ ਦੀ ਤਾਕਤ ਨੂੰ ਆਪਣੇ ਹਿੱਤ ਵਿੱਚ ਵਰਨਣ ਦਾ ਹੈ ਉਹ ਵਰਤਿਆ ਜਾ ਰਿਹਾ ਹੈ..ਬਸ ਸੰਭਲ ਤੇ ਸਹੀ ਦਿਸ਼ਾ ਵੱਲ ਕਦਮ ਚੁੱਕਣ ਦੀ ਲੋੜ ਹੈ..!

ਹੁਣ ਕੁਰਬਾਨੀਆਂ ਦੀ ਨਹੀਂ ਸਗੋਂ ਆਪਣੇ ਆਪ ਜਿਉਂਦੇ ਤੇ ਜਾਗਦੇ ਰੱਖਣ ਦੀ ਲੋੜ ਹੈ…!

ਇਤਿਹਾਸਕ ਸੱਚ ਹੈ ” ਅੱਤ ਤੇ ਖੁਦਾ ਦਾ ਵੈਰ ਹੁੰਦਾ “! ਭਾਰਤੀ ਸਟੇਟ ਹੁਣ ਅੱਤ ਦੇ ਸਭ ਦਰਵਾਜ਼ੇ ਲੰਘਦੀ ਜਾ ਰਹੀ ਹੈ ..ਸੱਤਾ ਦਾ ਹੰਕਾਰ ਹੀ ਉਸ ਦੇ ਲਈ ਆਖਰੀ ਕਿੱਲ ਬਣੇਗਾ…!

ਆਪਣੇ ਆਪ ਨੂੰ ਇਸ ਜਨ ਅੰਦੋਲਨ ਦੇ ਆਗੂ ਤੇ ਸਿਪਾਹੀ ਸਮਝੋ ਤੇ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕਦੀ ..ਸ਼ਾਂਤਮਈ ਇਹ ਪਰੇਡ ਸਰਕਾਰ ਨੂੰ ਜੜ੍ਹਾਂ ਤੋਂ ਉਖੇੜ ਦੇਵੇਗੀ..!

ਜਿੱਤ ਲੋਕਾਂ ਦੀ ਹੋਵੇਗੀ !

ਭਾਜਪਾ ਤੇ ਭਾਰਤੀ ਸਟੇਟ ਕੰਧ ਤੇ ਲਿਖਿਆ ਹੁਣ ਪੜ੍ਹ ਲਵੇ…

ਲੋਕਾਂ ਨੂੰ ਹਰਾਇਆ ਨੀ ਜਾ ਸਕਦਾ ਤੇ ਨੇ ਮੁਕਾਇਆ ਜਾ ਸਕਦਾ ਹੈ ।

ਜਿੱਤ ਲੋਕਾਂ ਦੀ ਸਦਾ ਹੁੰਦੀ ਹੈ..!

ਬੁੱਧ ਸਿੰਘ ਨੀਲੋੰ
9464370823

Previous articleਕਿਸਾਨ ਮਜ਼ਦੂਰ ਮੁਜ਼ਾਹਰੇ ਤੇ ਰੈਲੀ ਵਿੱਚ ਸਾਮਲ ਹੋਣ ਵਾਲ਼ਿਆਂ ਦਾ ਧੰਨਵਾਦ,ਨਜ਼ਮਾਂ ਨਾਜ਼ ,ਕੁਲਦੀਪ ਕੋਰ ,ਸੁਮਨਦੀਪ ਕੋਰ
Next articleਅਫ਼ਸਰਸ਼ਾਹੀ