HOME ਕਟਾਰੀਆ ਪਰਿਵਾਰ ਨੇ ਸਾਬਕਾ ਵਿਧਾਇਕ ਸਵਰਗੀ ਰਾਮ ਕ੍ਰਿਸ਼ਨ ਕਟਾਰੀਆ ਦੀ ਯਾਦ ਵਿੱਚ...

ਕਟਾਰੀਆ ਪਰਿਵਾਰ ਨੇ ਸਾਬਕਾ ਵਿਧਾਇਕ ਸਵਰਗੀ ਰਾਮ ਕ੍ਰਿਸ਼ਨ ਕਟਾਰੀਆ ਦੀ ਯਾਦ ਵਿੱਚ ਸਰਕਾਰੀ ਸਕੂਲ ਪੋਜੇਵਾਲ ਦੇ ਬੱਚਿਆਂ ਨੂੰ ਵਰਦੀਆਂ, ਜਰਸੀਆਂ ਅਤੇ ਬੂਟ ਵੰਡੇ

2

ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ) ਪਿੰਡ ਪੋਜੇਵਾਲ ਵਿਖੇ ਅੱਜ ਸਵਰਗਵਾਸੀ ਸ੍ਰੀ ਰਾਮ ਕਿਸ਼ਨ ਕਟਾਰੀਆ (ਸਾਬਕਾ ਵਿਧਾਇਕ) ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਕਟਾਰੀਆ ਪਰਿਵਾਰ ਵੱਲੋਂ ਸਰਕਾਰੀ ਸਕੂਲ ਦੇ  ਲੋੜਵੰਦ ਬੱਚਿਆਂ ਨੂੰ ਵਰਦੀਆਂ, ਜਰਸੀਆਂ ਅਤੇ ਬੂਟ ਵੰਡੇ ਗਏ।ਇਸ ਮੌਕੇ ਹਲਕਾ ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ ਅਤੇ ਸੀਨੀਅਰ ‘ਆਪ’ ਆਗੂ ਸ੍ਰੀ ਅਸ਼ੋਕ ਕਟਾਰੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵਰਗਵਾਸੀ ਸ੍ਰੀ ਰਾਮ ਕਿਸ਼ਨ ਕਟਾਰੀਆ ਜੀ ਦੀ ਯਾਦ ਵਿੱਚ ਉਨ੍ਹਾਂ ਦੀ ਬਰਸੀ ਮੌਕੇ ਹਰ ਸਾਲ ਸਕੂਲੀ ਬੱਚਿਆਂ ਨੂੰ ਲੋੜੀਂਦਾ ਸਾਮਾਨ ਉਪਲੱਬਧ ਕਰਵਾਇਆ ਜਾਵੇਗਾ। ਉਨ੍ਹਾਂ ਇਸ ਨੇਕ ਕਾਰਜ ਵਿੱਚ ਸਹਿਯੋਗ ਦੇਣ ਲਈ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਸਵਰਗੀ ਰਾਮ ਕ੍ਰਿਸ਼ਨ ਕਟਾਰੀਆ ਸਾਬਕਾ ਵਿਧਾਇਕ ਨੂੰ ਹਲਕਾ ਬਲਾਚੌਰ ਵਿੱਚ ਸਿੱਖਿਆ ਕ੍ਰਾਂਤੀ ਦਾ ਮਸੀਹੇ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਜਿਹਨਾਂ ਨੇ ਅਪਣੇ ਕਾਰਜਕਾਲ ਵਿੱਚ ਪਿਛੜੇ ਹੋਏ ਹਲਕੇ ਵਿੱਚ ਸਿੱਖਿਆ ਦੇ ਮਿਆਰ ਨੂੰ ਨਵੋਦਿਆ ਸਕੂਲ ਤੇ ਸਰਕਾਰੀ ਕਾਲਜ਼ ਪੋਜੇਵਾਲ ਵਿਖੇ ਬਣਵਾ ਕੇ ਉੱਚਾ ਚੁੱਕਿਆ। ਕਟਾਰੀਆ ਪਰਿਵਾਰ ਦੇ ਇਸ ਉਪਰਾਲੇ ਦੀ ਸਕੂਲ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਵੱਲੋਂ ਕਟਾਰੀਆ ਪਰਿਵਾਰ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ  ਸ੍ਰੀ ਸੁਦੇਸ਼ ਕੁਮਾਰ ਕਾਲਾ, ਮਦਨ ਲਾਲ ਕਟਾਰੀਆ, ਹੁਸਨ ਲਾਲ ਬਲਾਕ ਪ੍ਰਧਾਨ, ਸਤਨਾਮ ਸਿੰਘ ਸਰਪੰਚ, ਪਵਨ ਕੁਮਾਰ ਰੀਠੂ, ਪਵਨ ਕੁਮਾਰ ਸਰਪੰਚ, ਦੇਵ ਰਾਜ ਨੰਬਰਦਾਰ, ਸੱਤਪਾਲ ਕਟਾਰੀਆ, ਰਾਮ ਨਾਥ ਨੰਬਰਦਾਰ, ਪ੍ਰੇਮ ਚੰਦ ਪ੍ਰਧਾਨ, ਚਾਨਣ ਰਾਮ, ਹਰੀ ਕਿਸ਼ਨ, ਜਸਪਾਲ ਕਟਾਰੀਆ, ਸੁਰਿੰਦਰ ਚਿੜੀ, ਵਿਜੇ ਕੁਮਾਰ ਕਾਲਾ, ਪ੍ਰੇਮ ਚੰਦ ਪੰਚ, ਪੰਮੀ ਸਰਪੰਚ, ਸੋਹਣ ਲਾਲ, ਸੋਨੂੰ, ਸੱਤਪਾਲ, ਮਾਸਟਰ ਸਤੀਸ਼ ਕੁਮਾਰ, ਹਰਮੇਸ਼ ਲਾਲ ਹੈਡ ਟੀਚਰ ਅਤੇ ਸਮੂਹ ਸਕੂਲ ਸਟਾਫ਼ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯੂਨੀਫਾਈਡ ਬਾਸਕਟਬਾਲ ਅਤੇ ਪਾਵਰ-ਲਿਫਟਿੰਗ ਨੈਸ਼ਨਲ ਚੈਂਪੀਅਨਸ਼ਿਪ: 2025-26 ਵਿੱਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ
Next articleਥੋਪੀਆ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਹੋਈਆਂ ਸਮਾਪਤ