HOME ਥੋਪੀਆ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਹੋਈਆਂ ਸਮਾਪਤ

ਥੋਪੀਆ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਹੋਈਆਂ ਸਮਾਪਤ

1

“ਪ੍ਰਾਇਮਰੀ ਖੇਡਾਂ ਦੀ ਆਲ ਓਵਰ ਟਰਾਫੀ ਸੈਂਟਰ ਥੋਪੀਆ ਦੇ ਨਾਮ ਰਹੀ “

ਬਲਾਚੌਰ  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ )  ਸਰਕਾਰੀ ਪ੍ਰਾਇਮਰੀ ਸਕੂਲ ਥੋਪੀਆ ਵਿਖੇ ਬਲਾਕ ਬਲਾਚੌਰ-1 ਦੀਆਂ ਬਲਾਕ ਪੱਧਰੀ ਖੇਡਾਂ ਬੀ. ਪੀ. ਈ. ਓ. ਅਵਤਾਰ ਸਿੰਘ, ਸੀ. ਐੱਚ. ਟੀ. ਰਾਕੇਸ਼ ਭੂੰਬਲਾ ਦੀ ਅਗਵਾਈ ਹੇਠ ਧੂਮ-ਧਾਮ ਨਾਲ਼ ਕਰਵਾਈਆਂ ਗਈਆਂ। ਤਿੰਨ ਰੋਜ਼ਾ ਖੇਡਾਂ ਵਿੱਚ ਵੱਖ -ਵੱਖ ਸੈਂਟਰਾਂ ਦੇ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ। ਵੱਖ-ਵੱਖ ਖੇਡਾਂ ਵਿੱਚ ਜਿੱਤ ਦਰਜ ਕਰਨ ਵਾਲੀਆਂ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਮਾ: ਰਵਿੰਦਰ ਸੂਰਾਪੁਰੀ ਨੇ ਦੱਸਿਆ ਕਿ ਲੜਕਿਆਂ ਦੇ ਮੁਕਾਬਲਿਆਂ ‘ਚ ਕਬੱਡੀ ਨੈਸ਼ਨਲ ਸਟਾਇਲ ‘ਚ ਪਹਿਲਾ ਸਥਾਨ ਸੈਂਟਰ  ਸਕੂਲ ਥੋਪੀਆ ਅਤੇ ਦੂਜਾ ਸਥਾਨ ਸੈਂਟਰ ਰੱਤੇਵਾਲ, ਸਰਕਲ ਕਬੱਡੀ ‘ਚ ਪਹਿਲਾ ਸਥਾਨ ਥੋਪੀਆ ਤੇ ਦੂਜਾ ਸਥਾਨ ਸੈਂਟਰ ਬਲਾਚੌਰ, ਖੋ-ਖੋ ‘ਚ ਪਹਿਲਾ ਸਥਾਨ ਥੋਪੀਆ, ਦੂਜਾ ਸਥਾਨ ਸੈਂਟਰ ਟਕਾਰਲਾ, ਫੁੱਟਬਾਲ ‘ਚ ਪਹਿਲਾ ਸਥਾਨ ਥੋਪੀਆ ਤੇ ਦੂਜਾ ਸਥਾਨ ਸੈਂਟਰ ਟਕਾਰਲਾ, ਰੱਸਾ ਕੱਸੀ ‘ਚ  ਸੈਂਟਰ ਟਕਾਰਲਾ ਨੇ ਪਹਿਲਾ ਦੂਜੇ ਸਥਾਨ  ਥੋਪੀਆ ਸੈਂਟਰ ਦੀ ਟੀਮ ਰਹੀ। ਹੈਂਡਬਾਲ ‘ਚ ਪਹਿਲਾ ਸਥਾਨ ਟਕਾਰਲਾ ਤੇ ਦੂਜਾ ਸਥਾਨ ਥੋਪੀਆ  ਗਰੁੱਪ ਯੋਗਾ ਤੇ ਆਰਟਿਸਟਿਕ ਯੋਗਾ ਸੈਂਟਰ ਥੋਪੀਆ ਨੇ ਪਹਿਲਾ ਸਥਾਨ ਹਾਸਲ ਕੀਤਾ। ਬੈਡਮਿੰਟਨ ‘ਚ ਪਹਿਲਾ ਸਥਾਨ ਸੈਂਟਰ ਰੱਤੇਵਾਲ ਅਤੇ ਦੂਜਾ ਸਥਾਨ ਸੈਂਟਰ ਬਲਾਚੌਰ, ਸ਼ਤਰੰਜ ‘ਚ ਪਹਿਲਾ ਸਥਾਨ ਸੈਂਟਰ ਬਲਾਚੌਰ ਤੇ ਦੂਜਾ ਸਥਾਨ  ਥੋਪੀਆ ਨੇ ਹਾਸਲ ਕੀਤਾ। ਇਸੇ ਤਰਾਂ ਲੜਕੀਆਂ ਨੇ ਵੀ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂ ਟੀਮਾਂ ਨੂੰ ਇਨਾਮਾ ਦੀ ਵੰਡ ਕਰਨ ਮੌਕੇ ਡਿਪਟੀ ਡੀ. ਈ. ਓ. ਲਖਵੀਰ ਸਿੰਘ,  ਦਵਿੰਦਰ ਕੌਰ ਡੀ. ਐੱਮ. ਸਪੋਰਟਸ ਨੇ ਕਿਹਾ ਕਿ ਬੱਚਿਆਂ ਵਲੋਂ ਖੇਡਾਂ ਵਿੱਚ ਦਿਖਾਇਆ ਉਤਸ਼ਾਹ ਬਹੁਤ ਸ਼ਲਾਘਾਯੋਗ ਹੈ। ਉਹਨਾਂ ਖੇਡਾਂ ਲਈ ਕੀਤੇ ਪ੍ਰਬੰਧਾਂ ਟੂਰਨਾਮੈਂਟ ਕਮੇਟੀ ਅਤੇ ਖਾਣੇ ਦੇ ਪ੍ਰਬੰਧਾਂ ਲਈ ਸੈਂਟਰ ਸਕੂਲ ਥੋਪੀਆ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ। ਇਸ ਮੌਕੇ ਮਾ: ਰਾਜ ਭਾਟੀਆ (ਸਟੇਟ ਐਵਾਰਡੀ), ਪ੍ਰਿੰਸੀਪਲ ਸੈਣੀ, ਮੈਡਮ ਜਸਵੀਰ ਕੌਰ, ਮਾ: ਧਰਮ ਪਾਲ, ਮਾ ਓਮ ਨਾਥ ਸੂਰਾਪੁਰ, ਐੱਸ. ਐੱਮ. ਸੀ. ਚੇਅਰਮੈਨ ਬਲਵਿੰਦਰ ਕੁਮਾਰ ਨੇ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਖੇਡ ਪ੍ਰਬੰਧਕਾਂ ‘ਚ ਅਮਨਦੀਪ ਸਿੰਘ ਸੀ. ਐੱਚ. ਟੀ. ਰੱਤੇਵਾਲ ਅਤੇ ਧਰਮਿੰਦਰ ਕੁਮਾਰ ਸੀ. ਐੱਚ. ਟੀ  ਕਾਠਗੜ੍ਹ, ਸੀ.ਐੱਚ.ਟੀ. ਕਮਲਦੀਪ ਚੌਧਰੀ, ਰੀਨੂੰ ਰਾਣੀ ਸੀ.ਐੱਚ.ਟੀ. ਰੈਲਮਾਜਰਾ, ਸੀ. ਐੱਚ. ਟੀ. ਕਮਲੇਸ਼ ਰਾਣੀ ਬਲਾਚੌਰ, ਮਾ: ਬਲਜਿੰਦਰ ਸਿੰਘ ਵਿਰਕ ਕੋਆਰਡੀਨੇਟਰ ਸਮਾਰਟ ਸਕੂਲ ਪ੍ਰੋਜੈਕਟ, ਰਨਵੀਰ ਚੌਧਰੀ, ਗਿਆਨ ਸਿੰਘ ਕਟਾਰੀਆ, ਰੀਨਾ ਚੌਧਰੀ , ਮਾ: ਯਸ਼ਪਾਲ ਉਧਨਵਾਲ, ਰਵਿੰਦਰ ਕੁਮਾਰ ਬੂਲੇਵਾਲ, ਮਾ: ਅਸ਼ਵਨੀ ਭੂੰਬਲਾ ਜੱਟਮਾਜਰੀ,ਐੱਚ. ਟੀ ਹਰਜਾਪ ਕੌਰ, ਸੁਰਿੰਦਰ ਉਧਨਵਾਲ, ਰਾਜੀਵ ਨਿੱਘੀ, ਸਿਰੀ ਰਾਮ ਚੌਧਰੀ, ਮੈਡਮ ਪੂਨਮ ਰਾਣਾ, ਨਵਦੀਪ ਕੌਰ, ਸੁਖਵਿੰਦਰ ਕੌਰ, ਹਰਨੇਕ ਸਿੰਘ, ਚਰਨਜੀਤ ਸਿੰਘ ਸਿਆਣ, ਹਰਜੀਤ ਸਿੰਘ ਸਹੋਤਾ, ਸ਼ਿਵ ਕੁਮਾਰ ਰੈਲਮਾਜਰਾ, ਵਿਪਨ ਕੁਮਾਰ ਜੰਡੀ, ਜਸ਼ਨਦੀਪ ਸਿੰਘ, ਓਂਕਾਰ ਸਿੰਘ,  ਜਸਵਿੰਦਰ ਕੌਰ, ਮਨਜੀਤ ਕੌਰ, ਸੁਰਭੀ ਸ਼ਾਰਧਾ,  ਮਧੂ ਰਾਣੀ, ਦਲਜੀਤ ਕੌਰ ਯੋਗੇਵਾਲ ਸਮੇਤ ਅਧਿਆਪਕ ਅਤੇ ਬੱਚੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਟਾਰੀਆ ਪਰਿਵਾਰ ਨੇ ਸਾਬਕਾ ਵਿਧਾਇਕ ਸਵਰਗੀ ਰਾਮ ਕ੍ਰਿਸ਼ਨ ਕਟਾਰੀਆ ਦੀ ਯਾਦ ਵਿੱਚ ਸਰਕਾਰੀ ਸਕੂਲ ਪੋਜੇਵਾਲ ਦੇ ਬੱਚਿਆਂ ਨੂੰ ਵਰਦੀਆਂ, ਜਰਸੀਆਂ ਅਤੇ ਬੂਟ ਵੰਡੇ
Next articleਅਨਾਜ ਮੰਡੀ ਮਜ਼ਦੂਰ ਯੂਨੀਅਨ ਰਾਏਕੋਟ ਦੀ ਸਰਬ ਸੰਮਤੀ ਨਾਲ ਹੋਈ ਚੋਣ