ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਕਰਨੀ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਨਿਤੀਸ਼ ਰਾਣਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਾਲ ਸਰਟੀਫਾਈਡ ਉਤਪਾਦ ਅੱਜ ਕੱਲ੍ਹ ਮਾਰਕੀਟ ਵਿੱਚ ਦੇਖੇ ਜਾ ਰਹੇ ਹਨ । ਉਹਨਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਜਿਸ ਵੀ ਉਤਪਾਦ ਤੇ ਹਲਾਲ ਸਰਟੀਫਾਈਡ ਹੋਵੇ ਅਤੇ ਨਿਸ਼ਾਨ ਬਣਿਆ ਹੋਵੇ ਉਸ ਉਤਪਾਦ ਨੂੰ ਨਾ ਖਰੀਦਿਆ ਜਾਵੇ ਕਿਉਂਕਿ ਹਲਾਲ ਨਾਮ ਦੀ ਸੰਸਥਾ ਪੈਸੇ ਇਕੱਠੇ ਕਰਕੇ ਇਨ੍ਹਾਂ ਪੈਸਿਆਂ ਦਾ ਗਲਤ ਕੰਮਾਂ ਵਿੱਚ ਉਪਯੋਗ ਕਰਦੀ ਹੈ । ਉਹਨਾਂ ਦੱਸਿਆ ਕਿ ਪਿਛਲੀ ਦਿਨੀਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਨਾਥ ਯੋਗੀ ਦੁਆਰਾ ਆਪਣੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਹਲਾਲ ਸੇਟੀਫਾਈਡ ਉਤਪਾਦਾਂ ਦਾ ਬਾਈਕਾਟ ਕੀਤਾ ਜਾਵੇ ਇਸ ਮੌਕੇ ਸੁਮਿਤਾ ਤਾਗੜੀ, ਅੰਕੁਸ਼ ਰਾਣਾ, ਚੇਤਨ ਸ਼ਰਮਾ, ਮੋਹਿਤ, ਕਸ਼ਿਸ਼ ਗੋਇਲ, ਕੇਸ਼ਵ ਚਾਵਲਾ, ਵਰਦਾਨ, ਬਾਬਾ ਰਾਣਾ, ਅਮਿਤ ਲਾਲਾ ਆਦਿ ਵਿਸ਼ੇਸ਼ ਰੂਪ ਚ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



