ਪ੍ਰਸਿੱਧ ਉਰਦੂ ਸ਼ਾਇਰ ਮੁਕੇਸ਼ ਆਲਮ ਦੀ ਉਰਦੂ ਗ਼ਜ਼ਲਾਂ ਦੀ ਪੁਸਤਕ ” ਇਸ਼ਕ ਤੇਰੀ ਸੁਲਤਾਨੀ ਮੇਂ” ਮੁਸ਼ਾਇਰੇ ਤੇ ਹੋਈ ਰਿਲੀਜ਼ ।
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਦੇ ਸਵਾਮੀ ਵਿਵੇਕਾਨੰਦ ਮੈਡੀਟੇਸ਼ਨ ਪਿਰਾਮਿਡ ਵਿਖੇ ਸਾਹਿਤਿਕ ਅਤੇ ਸੱਭਿਆਚਾਰਕ ਸੰਸਥਾ ਤਹਿਜ਼ੀਬ ਦੀ ਕਲਚਰ ਆਫ ਲਵ ਵੱਲੋਂ ਮੁਕੇਸ਼ ਆਲਮ ਦੀ ਉਰਦੂ ਗਜ਼ਲਾਂ ਦੀ ਪੁਸਤਕ “ਇਸ਼ਕ ਤੇਰੀ ਸੁਲਤਾਨੀ ਮੇ ” ਮੁੱਖ ਮਹਿਮਾਨ ਸ਼੍ਰੀ ਸੁਸ਼ੀਲ ਗੋਇਲ ਏ.ਕੇ ਸ਼ਰਮਾ (ਆਈ.ਆਰ.ਐਸ ਰਿਟਾਇਰਡ )ਅਨਿਲ ਭਾਰਤੀ ਅਤੇ ਅਸ਼ੋਕ ਧੀਰ ਨੇ ਰਿਲੀਜ਼ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਤਹਿਜ਼ੀਬ ਦੇ ਮੈਂਬਰਾਂ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ । ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਤਹਿਜ਼ੀਬ ਦੇ ਜਨਰਲ ਸਕੱਤਰ ਅਸ਼ੋਕ ਧੀਰ ਨੇ ਆਪਣੀ ਮਿੱਠੀ ਆਵਾਜ਼ ਵਿੱਚ ਨਿਦਾ ਫਾਜਲੀ ਦਾ ਗੀਤ ‘ਤੂੰ ਇਸ ਤਰ੍ਹਾਂ ਸੇ ਮੇਰੀ ਜ਼ਿੰਦਗੀ ਮੇਂ ਸ਼ਾਮਿਲ ਹੈ’ ਗਾ ਕੇ ਕੀਤੀ ਅਤੇ ਮੁਸ਼ਾਇਰੇ ਵਿੱਚ ਅਸਲਮ ਰਾਸ਼ਿਦ, ਅਮਨ ਜੋਸ਼ੀ, ਜਗਜੀਤ ਕਾਫਿਰ, ਅਮਰਦੀਪ ਸਿੰਘ, ਰੇਨੂ ਸਾਹਿਬਾ, ਜਨਾਬ ਫਰਹਤ ਅਹਿਸਾਨ ਨੇ ਆਪੋ ਆਪਣੀ ਸ਼ਾਇਰੀ ਪੇਸ਼ ਕੀਤੀ ਅਤੇ ਖੂਬ ਵਾਹਵਾ ਬਟੋਰੀ । ਮੁਸ਼ਾਇਰੇ ਦੇ ਅੰਤ ਵਿੱਚ ਰਕੇਸ਼ ਖਰਬੰਦਾ ਅਤੇ ਅਸ਼ੋਕ ਧੀਰ ਨੇ ਆਏ ਹੋਏ ਸ਼ਾਇਰਾਂ ਅਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਅਸ਼ੋਕ ਧੀਰ ਨੇ ਦੱਸਿਆ ਕਿ ਸਮਾਗਮ ਨੂੰ ਸੰਪੂਰਨ ਕਰਨ ਵਿੱਚ ਪ੍ਰੋਫੈਸਰ ਸੁਰਿੰਦਰ ਖੰਨਾ, ਰਜਿੰਦਰ ਸ਼ਰਮਾ, ਮਨੀਸ਼ ਕੱਕੜ ਦਾ ਯੋਗਦਾਨ ਅਹਿਮ ਰਿਹਾ । ਪ੍ਰੋਗਰਾਮ ਦੇ ਅੰਤ ਵਿੱਚ ਆਏ ਹੋਏ ਸਾਰੇ ਸ਼ਹਿਰਾਂ ਦਾ ਵੱਖਰੇ ਤੌਰ ਤੇ ਸਨਮਾਨ ਕੀਤਾ ਗਿਆ । ਹੋਰਨਾਂ ਤੋਂ ਇਲਾਵਾ ਮੁਸ਼ਾਇਰੇ ਵਿੱਚ ਮਨਦੀਪ ਲੁਧਿਆਣਾਵੀ, ਰਜਿੰਦਰ ਗਗਨ, ਵਰਿੰਦਰਜੀਤਵਾਨੀ, ਰਮੇਸ਼ ਚੰਦ, ਸ਼ਕੁੰਤਲਾ ਸੂਦ, ਲੀਨਾ ਭਾਰਤੀ, ਸੁਨੀਤਾ ਸੂਦ, ਰਾਜੀਵ ਵਰਮਾ ਆਦਿ ਪ੍ਰਮੁੱਖ ਤੌਰ ਤੇ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



