HOME 69ਵੀਆਂ ਅੰਤਰ ਜਿਲ੍ਹਾ ਖੋ – ਖੋ ਅੰਡਰ 14 ਲੜਕੀਆਂ ਦੀ...

69ਵੀਆਂ ਅੰਤਰ ਜਿਲ੍ਹਾ ਖੋ – ਖੋ ਅੰਡਰ 14 ਲੜਕੀਆਂ ਦੀ ਸਟੇਟ ਚੈਂਪੀਅਨਸ਼ਿਪ ਧੂਮ ਧੜੱਕੇ ਨਾਲ ਸ਼ੁਰੂ

ਉਦਘਾਟਨੀ ਖੋ ਖੋ ਮੈਚ ਵਿੱਚ ਲੁਧਿਆਣਾ ਦੀਆਂ ਲੜਕੀਆਂ ਨੇ ਗੁਰਦਾਸਪੁਰ ਦੀਆਂ ਲੜਕੀਆਂ ਨੂੰ 1 ਅੰਕ ਦੇ ਮੁਕਾਬਲੇ 9 ਅੰਕਾਂ ਨਾਲ ਹਰਾਇਆ 

ਕਪੂਰਥਲਾ  (ਸਮਾਜ ਵੀਕਲੀ)  ( ਕੌੜਾ )– ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ  ਜ਼ਿਲਾ ਸਿੱਖਿਆ ਅਫਸਰ ( ਸੈਕੰਡਰੀ) ਕਪੂਰਥਲਾ ਹਰਜਿੰਦਰ ਸਿੰਘ  ਦੀ ਅਗਵਾਈ ਹੇਠ 69ਵੀਆਂ ਪੰਜਾਬ ਅੰਤਰ ਜਿਲ੍ਹਾ ਸਕੂਲਜ਼ ਖੇਡਾਂ  ( ਖੋ- ਖੋ ਅੰਡਰ 14 ਸਾਲ ਲੜਕੀਆਂ)  ਦੀ ਸਟੇਟ ਚੈਂਪੀਅਨ 2025- 26 ਦਾ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਭ ਆਰੰਭ ਹੋ ਗਿਆ । ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਕਪੂਰਥਲਾ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਰਿਬਨ ਕੱਟ ਕੇ ਕੀਤਾ ਅਤੇ ਖਿਡਾਰਨਾਂ ਨੂੰ ਅਸ਼ੀਰਵਾਦ ਵੀ ਦਿੱਤਾ। ਉਹਨਾਂ ਦੱਸਿਆ ਕਿ ਵੱਖ ਵੱਖ ਜਿਲ੍ਹਿਆਂ ਤੋਂ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਦੇ ਖਿਡਾਰੀਆਂ ਵੱਲੋਂ 69ਵੀਆਂ ਪੰਜਾਬ ਅੰਤਰ ਜਿਲ੍ਹਾ ਸਕੂਲਜ਼ ਖੇਡਾਂ  ( ਖੋ  – ਖੋ  ਅੰਡਰ 14 ਲੜਕੀਆਂ)  ਦੀ ਸਟੇਟ ਚੈਂਪੀਅਨਸ਼ਿਪ 2025- 26 ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ  ਪਹਿਲੇ ਦਿਨ ਗੁਰੂ ਨਾਨਕ ਸਟੇਡੀਅਮ ਕਪੂਰਥਲਾ  ਵਿਖੇ ਖੋ ਖੋ ਦੇ ਲੀਗ ਮੈਚ ਕਰਵਾਏ ਗਏ । ਡੀ ਐਮ (ਸਪੋਰਟਸ ) ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ  ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ) ਕਪੂਰਥਲਾ ਹਰਜਿੰਦਰ ਸਿੰਘ ਪ੍ਰਧਾਨ ਜ਼ਿਲਾ ਟੂਰਨਾਮੈਂਟ ਕਮੇਟੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕਪੂਰਥਲਾ ਸਟੇਟ ਐਵਾਰਡੀ  ਦੀ ਸਰਪ੍ਰਸਤੀ ਹੇਠ ਹੋ ਰਹੀ ਉਕਤ  69ਵੀਆਂ ਖੋ ਖੋ ਅੰਡਰ – 14 ਸਾਲ ਲੜਕੀਆਂ ) ਦੀ  ਸਟੇਟ ਚੈਂਪੀਅਨਸ਼ਿਪ – 2025- 26 ਨੂੰ ਸਫ਼ਲ ਬਣਾਉਣ ਲਈ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ ਅਤੇ  ਮੀਤ ਪ੍ਰਧਾਨ ਪ੍ਰਿੰਸੀਪਲ ਨਵਚੇਤਨ ਸਿੰਘ ਅਤੇ ਜਨਰਲ ਸਕੱਤਰ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰੀ ਸਟੇਟ ਐਵਾਰਡੀ , ਲੈਕ : ਜਗੀਰ ਸਿੰਘ  ,  ਲੈਕ: ਸੁਰਜੀਤ ਸਿੰਘ ਥਿੰਦ, ਲੈਕ: ਦਵਿੰਦਰ ਸਿੰਘ, ਲੈਕ : ਰਾਕੇਸ਼ ਕੁਮਾਰ ਸੈਦਪੁਰ, ਲੈਕ:  ਰਮਨਦੀਪ ਕੌਰ , ਡੀ ਪੀ ਈ ਸਾਜਨ ਕੁਮਾਰ, ਡੀ ਪੀ ਈ ਮਨਜਿੰਦਰ ਸਿੰਘ, ਪੀ ਟੀ ਆਈ ਕੁਲਬੀਰ ਕਾਲੀ ਟਿੱਬਾ, ਸਟੇਟ ਐਵਾਰਡੀ ਦਿਨੇਸ਼ ਸ਼ਰਮਾ ਪੀ ਟੀ ਆਈ, ਲੈਕ. ਪਲਵਿੰਦਰ ਸਹੋਤਾ ਫਿਜ਼ੀਕਲ ਐਜੂਕੇਸ਼ਨ  , ਪੀ ਟੀ ਆਈ ਜਗਦੀਪ ਸਿੰਘ,ਪੀ ਟੀ ਆਈ ਹਰਪ੍ਰੀਤ ਪਾਲ ਸਿੰਘ,ਪੀ ਟੀ ਆਈ ਅਜੀਤਪਾਲ ਸਿੰਘ ਟਿੱਬਾ,ਪੀ ਟੀ ਆਈ ਜਸਵਿੰਦਰ ਸਿੰਘ ਸੋਢੀ ,ਪੀ ਟੀ ਆਈ ਰਜਿੰਦਰ ਪਾਲ ਸਿੰਘ ਆਦਿ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਉਹਨਾਂ ਦੱਸਿਆ ਕਿ  ਖੋ ਖੋ ਦੇ ਹੋਏ ਲੀਗ ਮੈਚਾਂ ਦੌਰਾਨ ਉਦਘਾਟਨੀ ਖੋ ਖੋ ਮੈਚ ਵਿੱਚ ਲੁਧਿਆਣਾ ਦੀਆਂ ਲੜਕੀਆਂ ਨੇ ਗੁਰਦਾਸਪੁਰ ਦੀਆਂ ਲੜਕੀਆਂ ਨੂੰ 1 ਅੰਕ ਦੇ ਮੁਕਾਬਲੇ 9 ਅੰਕਾਂ ਨਾਲ ਹਰਾਇਆ। ਇਸੇ ਤਰ੍ਹਾਂ ਜਿਲ੍ਹਾ ਤਰਨਤਾਰਨ ਨੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ, ਜਿਲ੍ਹਾ  ਪਠਾਨਕੋਟ ਨੇ ਜਿਲ੍ਹਾ ਹੁਸ਼ਿਆਰਪੁਰ ਨੂੰ, ਜਿਲ੍ਹਾ ਮੁਕਤਸਰ ਨੇ ਜਿਲ੍ਹਾ ਰੂਪ ਨਗਰ ਨੂੰ ਅਤੇ ਜਿਲ੍ਹਾ ਫਰੀਦਕੋਟ ਨੇ ਜਿਲ੍ਹਾ ਮਾਨਸਾ ਨੂੰ  ਹਰਾਇਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਕਰਨੀ ਸੇਨਾ ਦੇ ਜ਼ਿਲ੍ਹਾ ਪ੍ਰਧਾਨ ਨੇ ਜਨਤਾ ਨੂੰ ਅਪੀਲ ਕੀਤੀ ਹਲਾਲ ਸਰਟੀਫਾਈਡ ਉਤਪਾਦਾਂ ਦਾ ਬਾਈਕਾਟ ਕੀਤਾ ਜਾਵੇ
Next articleਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ