ਕਪੂਰਥਲਾ ਵਿਰਾਸਤੀ ਮੇਲਾ 2025 ਵਿਰਸੇ ਦੀ ਸਾਂਭ ਸੰਭਾਲ ਦਾ ਸੱਦਾ ਦਿੰਦਾ ਹੋਇਆ ਸਮਾਪਤ

ਪ੍ਰਸਿੱਧ ਗਾਇਕ ਪ੍ਰਭ ਗਿੱਲ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹਿਆ 3 ਦਿਨ ਹਜ਼ਾਰਾਂ ਲੋਕਾਂ ਨੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦਾ ਅਨੰਦ ਮਾਣਿਆ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰੂ ਨਾਨਕ ਸਟੇਡੀਅਮ ਵਿਖੇ  ਕਰਵਾਇਆ ਜਾ ਰਿਹਾ ਵਿਰਾਸਤੀ ਮੇਲਾ-2025 ਸੂਬੇ ਦੇ ਅਮੀਰ ਸੱਭਿਆਚਾਰ ਤੇ ਵਿਸ਼ੇਸ਼ ਕਰਕੇ ਕਪੂਰਥਲੇ ਦੀ ਵਿਰਾਸਤ ਨੂੰ ਰੂਪਮਾਨ ਕਰਦਾ ਹੋਇਆ ਸਮਾਪਤ ਹੋਇਆ।
ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ 3 ਦਿਨ ਵੱਡੀ ਗਿਣਤੀ ਵਿਚ ਲੋਕਾਂ ਨੇ ਵੱਖ-ਵੱਖ  ਸੱਭਿਆਚਾਰਕ ਵੰਨਗੀਆਂ ਭੰਗੜਾ, ਗਿੱਧਾ, ਸੰਮੀ, ਢਾਡੀ ਕਲਾ, ਬੋਲੀਆਂ, ਕਵਿਤਾ ਗਾਇਨ , ਸਟੈਂਡ ਅਪ ਕਾਮੇਡੀ ਦੇ ਨਾਲ-ਨਾਲ ਨਾਮੀ ਗਾਇਕਾਂ ਕੰਵਰ ਗਰੇਵਾਲ, ਮੁਹੰਮਦ ਇਰਸ਼ਾਦ ਤੇ ਮੀਤ ਕੌਰ ਦੇ ਗੀਤਾਂ ਦਾ ਅਨੰਦ ਮਾਣਿਆ।
ਮੇਲੇ ਵਿੱਚ ਪੰਜਾਬੀ ਸੰਗੀਤ, ਨਾਚ, ਹੱਥ-ਕਲਾ, ਅਤੇ ਪਰੰਪਰਾਗਤ ਖਾਣ-ਪੀਣ ਦੀਆਂ
ਵੰਨਗੀਆਂ ਦਾ ਵਿਸ਼ੇਸ਼ ਪ੍ਰਦਰਸ਼ਨ ਲੋਕਾਂ ਲਈ ਖਿੱਚ ਦਾ ਕੇਂਦਰ ਰਿਹਾ। ਇਸ ਤੋਂ ਇਲਾਵਾ  ਸਥਾਨਕ ਕਲਾਕਾਰਾਂ ਅਤੇ ਦਸਤਕਾਰਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਿਆ, ਜਿਸ ਨਾਲ ਵਿਰਾਸਤੀ ਮੇਲੇ ਦਾ ਮਹੱਤਵ ਹੋਰ ਵਧ ਗਿਆ।
ਵਿਰਾਸਤੀ ਮੇਲੇ ਦੀ ਸਮਾਪਤੀ ਵਾਲੀ ਸ਼ਾਮ ਪ੍ਰਸਿੱਧ ਗਾਇਕ ਪ੍ਰਭ ਗਿੱਲ ਨੇ ਆਪਣੀ ਮਨਮੋਹਕ ਗੀਤਾਂ ਨਾਲ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ।  ਉਨ੍ਹਾਂ ਆਪਣੇ ਗੀਤਾਂ ‘ਢੋਲਾ’, ਪਿਆਰ ਤੇਰੇ ਦਾ ਅਸਰ, ਤੈਨੂੰ ਮੈਂ ਮਿਲਗੀ, ਤਾਰਿਆਂ ਦੇ ਦੇਸ਼, ਇਕ ਰੀਝ, ਨੈਣਾ ਆਦਿ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਇਸ ਵਿਰਾਸਤੀ ਮੇਲੇ ਦਾ ਮੁੱਖ ਮਕਸਦ ਲੋਕਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ
ਸੱਭਿਆਚਾਰ ਨਾਲ ਜੋੜਨਾ ਸੀ, ਜਿਸ ਵਿਚ ਪੰਜਾਬ ਸਰਕਾਰ ਦੇ ਯਤਨਾਂ ਨੂੰ ਕਾਮਯਾਬੀ ਮਿਲੀ ਹੈ।
ਉਨ੍ਹਾਂ ਕਿਹਾ ਕਿ ‘ਨਾ ਸਿਰਫ ਵਿਰਾਸਤੀ ਮੇਲੇ ਰਾਹੀਂ ਕਪੂਰਥਲਾ ਦੀ ਅਮੀਰ ਵਿਰਾਸਤ ਨੂੰ ਦਿਖਾਇਆ ਗਿਆ ਸਗੋਂ ਇਸ ਨਾਲ ਕਪੂਰਥਲਾ ਵਿਚ ਸੈਰ ਸਪਾਟੇ ਨੂੰ ਪ੍ਰਫੁੱਲਿਤ ਕਰਨ ਦੀਆਂ ਅਸੀਮ ਸੰਭਾਵਨਾਵਾਂ ਵੀ ਤਲਾਸ਼ੀਆਂ ਗਈਆਂ ਹਨ’।
ਸ੍ਰੀ ਪੰਚਾਲ ਨੇ ਮੇਲੇ ਦੀ ਅਪਾਰ ਸਫਲਤਾ ਲਈ ਜਿੱਥੇ ਪਿਛਲੇ ਇਕ ਹਫਤੇ ਤੋਂ ਡਿਊਟੀ ਨਿਭਾ ਰਹੀ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਉੱਥੇ ਹੀ ਵੱਡੀ ਗਿਣਤੀ ਵਿਚ ਮੇਲੇ ਵਿਚ ਪੁੱਜੇ ਲੋਕਾਂ ਦਾ ਧੰਨਵਾਦ ਵੀ ਕੀਤਾ।
ਇਸ ਤੋਂ ਪਹਿਲਾਂ ਅੱਜ ਮੇਲੇ ਵਿਚ ਹਿੰਦੂ ਕੰਨਿਆ ਕਾਲਜ ਦੇ ਵਿਦਿਆਰਥਣਾਂ ਵਲੋਂ ਲੋਕ ਨਾਚ ਅਤੇ ਲੋਕ ਗੀਤ ਪੇਸ਼ ਕੀਤਾ ਗਿਆ।  ਇਸ ਤੋਂ ਇਲਾਵਾ ਲਾਇਲਪੁਰ ਖਾਲਸਾ ਕਾਲਜ ਵਲੋਂ ਲੋਕ ਸ਼ਾਜਾਂ ਦੀ  ਪੇਸ਼ਕਾਰੀ ਕੀਤੀ ਗਈ। ਆਨੰਦ ਕਾਲਜ ਆਫ
ਇੰਜੀਨਿਅਰਿੰਗ ਐਂਡ ਮੈਨੇਜਮੈਂਟ ਵਲੋਂ ਕੋਰੀਉਗ੍ਰਾਫੀ ਦੀ ਪੇਸ਼ਕਾਰੀ ਕੀਤੀ ਗਈ। ਇਸੇ
ਤਰ੍ਹਾਂ ਨਵਜੋਤ ਸਿੰਘ, ਰਵਿੰਦਰ ਨਾਥ,ਅਨਿਰੁਧਰ, ਮਨਦੀਪ ਕੁਮਾਰ ਸਰਕਾਰੀ ਕਾਲਜ
ਕਪੂਰਥਲਾ ਦੇ ਵਿਦਿਆਰਥੀਆਂ ਵਲੋਂ ਸਮੂਹ ਗਾਣ ਪੇਸ਼ ਕੀਤਾ ਗਿਆ।
ਵੱਡੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਨੇ ਪੰਜਾਬ ਸਰਕਾਰ ਵੱਲੋਂ ਕਪੂਰਥਲਾ ਦੀ
ਵਿਰਾਸਤ ਅਤੇ ਸੱਭਿਆਚਾਰ ਨੂੰ ਦਰਸਾਉਣ  ਲਈ ਲਗਾਏ ਗਏ ਵਿਰਾਸਤੀ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਨਵੀਂ ਪੀੜ੍ਹੀ ਨੂੰ ਅਮੀਰ ਸੱਭਿਆਚਾਰ ਬਾਰੇ ਜਾਣੂੰ
ਕਰਵਾਉਣ ਤੇ ਵਿਰਾਸਤ ਨਾਲ ਜੋੜਨ ਲਈ ਸਹਾਈ ਹੋਣਗੇ । ਪਰਿਵਾਰ ਸਮੇਤ ਮੇਲਾ ਵੇਖਣ ਆਏ ਕਪੂਰਥਲਾ ਦੇ ਮਨਦੀਪ ਸਿੰਘ ਨੇ ਦੱਸਿਆ ਕਿ ਕਪੂਰਥਲਾ ਵਿਖੇ ਅਜਿਹਾ ਮੇਲਾ ਉਨ੍ਹਾਂ ਪਹਿਲੀ ਵਾਰ ਦੇਖਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਗਾਇਕ ਪ੍ਰਭ ਗਿੱਲ ਤੇ ਹੋਰਨਾਂ ਕਲਾਕਾਰਾਂ ਤੇ
ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ ।
ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਲਲਿਤ ਸਕਲਾਨੀ ,  ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ , ਵਿਸ਼ਾਲ ਵਾਟਸ ਪੀ ਸੀ ਐਸ ਅੰਡਰ ਟਰੇਨਿੰਗ , ਆਮ ਆਦਮੀ ਪਾਰਟੀ ਦੇ ਆਗੂ ਤੇ ਸਾਇੰਸ ਟੈਕਨਾਲੌਜੀ ਬੋਰਡ ਦੇ ਮੈਂਬਰ  ਕੰਵਰ ਇਕਬਾਲ ਸਿੰਘ , ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ , ਜੁਆਇੰਟ ਸਕੱਤਰ ਪਰਵਿੰਦਰ  ਸਿੰਘ ਢੋਟ , ਐਸ ਡੀ ਐਮ ਮੇਜਰ ਇਰਵਿਨ ਕੌਰ ਤੇ ਹੋਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੱਚ-ਘਰੜ ਤੇ ਅਸੱਭਿਅਕ ਦੌਰ ‘ਚ ਭਾਵਪੂਰਤ ਲਿਖਤਾਂ ਲਿਖਣ ਵਾਲੇ ਲੇਖਕਾਂ ਨੂੰ ਅੱਗੇ ਲਿਆਉਣ ਦੀ ਲੋੜ_ਅੰਗਰੇਜ਼ ਸਿੰਘ ਮੱਲਕੇ
Next articleਮੈਂ ਫਿਰ ਜਨਮ ਲਵਾਂਗਾ—