(ਸਮਾਜ ਵੀਕਲੀ) “ਤੇਗ ਬਹਾਦੁਰ ਸਿਮਰੀਐ, ਜਿਨ ਨਉ ਨਿਧ ਆਵੈ ਧਾਇ।ਹਰ ਥਾਈਂ ਹੋਇ ਸਹਾਇ,ਜਿਨ ਡਿਠੈ ਸਭ ਦੁਖ ਜਾਇ।”ਗੁਰੂ ਤੇਗ ਬਹਾਦਰ ਸਾਹਿਬ, ਦਿੱਤਾ ਉਪਦੇਸ਼, ਜੀਵਨ-ਜਾਚ, ਵਸੀ ਵਿੱਚ ਬਾਣੀ। ਨਾਮ ਸਿਮਰਨ ਕਰਦਿਆਂ, ਕੰਮਾਂ-ਕਾਰਾਂ ‘ਚ ਲੰਘੇ ਜ਼ਿੰਦਗਾਨੀ। ਅਕਾਲ ਪੁਰਖ ਦੇ, ਲੜ ਲਾ ਕੇ ਸੰਗਤ, ਦਿੱਤੀ ਲਾਸਾਨੀ ਕੁਰਬਾਨੀ।ਕਸ਼ਮੀਰੀ ਪੰਡਤਾਂ ਦੀ ਸੁਣ ਕੇ ਫਰਿਆਦ, ਜ਼ਾਲਮ ਮੁਗਲਾਂ ਦੀ, ਦਿਵਾਉਂਦੀ ਯਾਦ। ਔਰੰਗਜ਼ੇਬ ਧੱਕੇ ਨਾਲ ਜਨੇਊ ਲਾਹ ਕੇ, ਕਰਾਉਂਦਾ ਸੀ ਇਸਲਾਮ ਕਬੂਲ, ਗੁਰੂ ਸਾਹਿਬ ਨੇ ਭੰਡਿਆ, ਉਸ ਦਾ ਇਹ ਅਸੂਲ। ਫਰਿਆਦ ਲੈ ਕੇ, ਮਟਨ ਦੇ ਬ੍ਰਾਹਮਣ ਪਹੁੰਚੇ,ਅਨੰਦਪੁਰ ਆਣ,ਗੁਰੂ ਜੀ ਭਾਵੇਂ ਜਨੇਊ ਨ੍ਹੀਂ ਸੀ ਪਾਉਂਦੇ, ਪੰਡਤਾਂ ਦਾ ਕੀਤਾ ਮਾਣ। ਚਿੰਤਾ ਵਿੱਚ ਸਨ ਗੁਰੂ ਜੀ ਕਿਵੇਂ ਹੋਊ ਸਮੱਸਿਆ ਦਾ ਹੱਲ। ਨੌ ਸਾਲ ਦੇ ਬਾਲ ਗੋਬਿੰਦ ਕਿਹਾ, ਤੁਸੀਂ ਕਰੋ ਅਗਵਾਈ ਅਟੱਲ। ਸੁਨੇਹਾ ਔਰੰਗਜ਼ੇਬ ਤੱਕ,ਧੱਕੇਸ਼ਾਹੀ ਦਾ, ਦਿੱਤਾ ਪੁੱਚਾ।ਮਹਾਂਪੁਰਖਾਂ ਕੁਰਬਾਨੀ ਦੇ ਕੇ, ਜੀਵਨ ਦਾ ਲਾ ਦਿੱਤਾ ਦਾਅ। ਡਾ੦ ਗੰਡਾ ਸਿੰਘ ਅਨੁਸਾਰ, ਗ੍ਰਿਫਤਾਰੀ ਹੋਈ, ਵਿੱਚ ਮਲਕਪੁਰ ਰੰਗੜਾਂ,ਗੁਪਤ ਰੱਖੀ ਸਾਰੀ ਕਾਰਵਾਈ, ਲੈ ਗਏ ਦਿੱਲੀ ਵੱਲ। ਧਮਕਾਉਣ ਵਾਸਤੇ ਗੁਰੂ ਜੀ ਨੂੰ, ਤਿੰਨ ਸਿੱਖ ਦਿੱਤੇ ਮਾਰ।ਭਾਈ ਮਤੀ ਦਾਸ ਜੀ ਨੂੰ,ਆਰੇ ਨਾਲ ਚੀਰਿਆ, ਭਾਈ ਦਿਆਲਾ ਜੀ, ਦੇਗ ਚ ਉਬਾਲ ਕੇ ਬੁਲਾਇਆ ਪਾਰ। ਭਾਈ ਸਤੀ ਦਾਸ ਜੀ ਨੂੰ, ਰੂੰ ਚ ਲਪੇਟ ਕੇ, ਅੱਗ ਨਾਲ ਦਿੱਤਾ ਸਾੜ। ਮਨੁੱਖੀ ਅਧਿਕਾਰਾਂ ਦੇ ਰਾਖੇ, ਦਸੰਬਰ 1675 ਨੂੰ,ਆਪਣੀ ਜਿੰਦ, ਕਰ ਗਏ ਕੁਰਬਾਨ। ਲੱਖੀ ਸ਼ਾਹ ਵਣਜਾਰੇ ਨੇ,ਗੁਰੂ ਜੀ ਦੇ ਧੜ ਦਾ, ਅਪਣੇ ਘਰ ਨੂੰ, ਅੱਗ ਲਾ ਕੇ, ਕੀਤਾ ਸੰਸਕਾਰ।ਆਪਣੇ ਪਿਤਾ ਦਾ ਸੀਸ, ਧੜ ਨਾਲੋਂ ਵੱਖ ਕਰ, ਬਦਲਿਆ ਗੁਰੂ ਸਾਹਿਬ ਦੀ ਦੇਹ ਨਾਲ, ਗੁਰਦੁਆਰਾ ਰਕਾਬਗੰਜ, ਸੁਸ਼ੋਭਤ, ਉਸ ਥਾਂ ਤੇ, ਉਨਾਂ ਦੀ ਹੈ ਯਾਦਗਾਰ। ਭਾਈ ਜੈਤਾ ਜੀ ਉਰਫ ਜੀਵਨ ਸਿੰਘ ਜੀ ਪਹੁੰਚੇ, ਸੀਸ ਲੈ ਕੇ ਗੁਰਾਂ ਦਾ ਆਨੰਦਪੁਰ ਲੁੱਕਦੇ-ਲੁਕਾਉਂਦੇ। “ਰੰਘਰੇਟਾ ਗੁਰੂ ਕਾ ਬੇਟਾ”, ਬਾਲ ਗੋਬਿੰਦ, ਪਾ ਗਲਵਕੜੀ ਕਹਿੰਦੇ।ਫੌਜਾਂ ਦਾ ਬਣਾਇਆ ਜਰਨੈਲ, ਸਦਾ ਗੁਰੂ ਜੀ ਨਾਲ ਰਹਿੰਦੇ। ਜੈਤਾ ਜੀ ਨੇ, ਪਿਤਾ ਜੀ ਦਾ ਸੀਸ ਕੱਟ ਕੇ, ਸੀਸ ਬਦਲਕੇ,ਇਸ ਕੰਮ ਵਿੱਚ, ਕੋਤਵਾਲ ਅਬਦੁੱਲਾ ਬਣਿਆ ਮਦਦਗਾਰ। ਗੁਰੂ ਸਾਹਿਬ ਸ਼ਹੀਦੀ ਦੇ ਕੇ, ਕੀਤਾ ਬਹੁਤ ਵੱਡਾ ਉਪਕਾਰ। ਰਹਿੰਦੀ ਦੁਨੀਆਂ, ਤੱਕ ਚਮਕੇਗਾ, ਨਾਮ ਵਿੱਚ ਸੰਸਾਰ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ ਆਬਾਦ # 639/40 ਏ ਚੰਡੀਗੜ੍ਹ।
ਫੋਨ ਨੰਬਰ : 9878469639



