HOME ਕੰਗਨਾ ਨੇ ਵੱਡਿਆਂ ਨਾਲ ਯਾਰੀ ਗੰਢੀ ਦਾ ਸੁਆਦ ਚੱਖਿਆ

ਕੰਗਨਾ ਨੇ ਵੱਡਿਆਂ ਨਾਲ ਯਾਰੀ ਗੰਢੀ ਦਾ ਸੁਆਦ ਚੱਖਿਆ

1
   (ਸਮਾਜ ਵੀਕਲੀ)  ਕਿਤੇ ਹਾਥੀ ਗਰਮੀਆਂ ਦੀ ਰੁੱਤੇ ਬੋਹੜ ਦੀ ਛਾਵੇਂ ਸੁੱਤਾ ਹੋਇਆ ਤੇ ਇਕ ਛੋਟਾ ਜਿਹਾ ਚੂਹਾ ਉਹਦੇ ਤੇ ਟਪੂਸੀਆਂ ਮਾਰਦਾ ਮਾਰਦਾ ਉਤਾਂਹ ਹੋਈ ਪੂਛ ਹੇਠਾਂ ਖੁਲ੍ਹੇ ਹੋਏ ਚਿੱਤੜਾਂ ‘ਚ ਜਾ ਵੜਿਆ।ਏਨੇ ਚਿਰ ਨੂੰ ਉਹਦੇ ਸਾਥੀ ਚੂਹਿਆਂ ਦੀ ਵਾਹਰ ਓਥੋੰ ਦੀ ਲੰਘੀ ਤੇ ਚਿੱਤੜਾਂ ‘ਚ ਵੜੇ ਮੂੰਹ ਬਾਹਰ ਨੂੰ ਕੱਢੀ ਨਜ਼ਾਰਾ ਲੈ ਰਹੇ ਚੂਹੇ ਨੂੰ ਪੁੱਛਿਆ,”ਓ ਕੀ ਹਾਲ ਏ ਬੇਲੀਆ?ਕਿਵੇਂ ਚੁਬਾਰੇ ਚੜ੍ਹਿਆ ਬੈਠੈਂ?”ਉਹ ਅੱਗੋੰ ਆਹਦਾ- “ਓਏਹੋਏ…ਹੋਏ…ਹੋਏ ਏਥੇ ਤਾਂ ਨਜ਼ਾਰਾ ਈ ਬਹੁਤ ਹੈ,ਐਵੇਂ ਸਾਰੀ ਉਮਰ ਕੀੜਿਆਂ ਬਿਛੂਆਂ ਨਾਲ ਜ਼ਿੰਦੜੀ ਬਿਤਾ ਛੱਡੀ,ਆਹ ਥੋਡੀ ਕੋਈ ਜ਼ਿੰਦਗੀ ਏ? ਨਿਰਾ ਨਰਕ! ਜਿਉਣ ਦਾ ਸੁਆਦ ਤਾਂ ਹੁਣ ਆਇਐ। ਇਕ ਬੁੜੇ ਚੂਹੇ ਨੇ ‘ਜੀਂਦਾ ਰੈਹ ਜੀਂਦਾ ਰੈਹ’ ਕਹਿ ਕੇ ਬੇਰੁੱਖੀ ਜਿਹੀ ਵਿਖਾਈ ਤੇ  ਬਾਕੀਆਂ ਨੂੰ ਅਗ੍ਹਾਂ ਤੁਰਨ ਦਾ ਇਸ਼ਾਰਾ ਕਰਕੇ ਮੂੰਹ ‘ਚ ਬੁੜਬੜਾਇਆ-“ਯੱਦਾ ਜ਼ਿੰਦਗੀ ਦਾ,ਅਖੇ ਜਿਉਣ ਦਾ ਸੁਆਦ ਤਾਂ ਹੁਣ ਆਇਐ..ਹੂੰਅ!” ਥੋੜੀ ਦੇਰ ਬਾਅਦ ਹਾਥੀ ਨੇ ਪਾਸਾ ਜਿਹਾ ਲਿਆ ਤੇ ਚਿੱਤੜਾਂ ਨੂੰ ਥੋੜਾ ਜਿਹਾ ਦਬਾਇਆ,ਚੂਹੇ ਦੀ ਧੌਣ ਬਾਹਰ ਨੂੰ ਲਟਕਣ ਜਿਹੀ ਲੱਗੀ..ਏਨੇ ਨੂੰ ਚੂਹਿਆਂ ਦੀ ਵਾਹਰ ਜਦੋਂ ਹਾਥੀ ਕੋਲ ਦੀ ਵਾਪਿਸ ਮੁੜਨ ਲੱਗੀ ਤਾਂ ਬੁੱਢਾ ਚੂਹਾ ਹਾਥੀ ਆਲੇ ਚੂਹੇ ਨੂੰ ਪੁੱਛਦਾ,”ਓ ਕਿਵੇਂ ਐ ਬਲਿਆ ਤੇਰੇ ਸਵਰਗਾਂ ਦਾ?” ਅੱਗੋਂ ਚਿੱਤੜਾਂ ‘ਚ ਫਸੇ ਤੇ ਅੱਖਾਂ ਦੇ ਆਨੇ ਬਾਹਰ ਕੱਢੀ ਚੂਹਾ ਭਰੜਾਅ ਕੇ ਬੋਲਿਆ,” ਇਹ ਮੇਰੀ ਗੱਲ ਪੱਲੇ ਬੰਨ੍ਹ ਲਉ ਸਾਥੀਉ ਕਿ ਆਪਣੇ ਤੋਂ ਵੱਡਿਆਂ ਦੇ ਚਿੱਤੜਾਂ ‘ਚ ਬੰਦੇ ਨੂੰ ਕਦੀ ਨਹੀਂ ਵੜਨਾ ਚਾਹੀਦਾ।”
ਅਮਰਜੀਤ ਅਰਪਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleखटीक के परिजन योगी से मिले
Next articleਜੈਸਲਮੇਰ ਰਾਜਸਥਾਨ ਦੀਆਂ ਹਵੇਲੀਆਂ