HOME ਜੈਸਲਮੇਰ ਰਾਜਸਥਾਨ ਦੀਆਂ ਹਵੇਲੀਆਂ

ਜੈਸਲਮੇਰ ਰਾਜਸਥਾਨ ਦੀਆਂ ਹਵੇਲੀਆਂ

ਪਟਵਾ ਹਵੇਲੀਆਂ, ਜੈਸਲਮੇਰ  (ਸਮਾਜ ਵੀਕਲੀ)  (ਰਾਜਸਥਾਨ) ਵਿੱਚ ਸਥਿਤ ਭਾਰਤ ਦੀਆਂ ਸਭ ਤੋਂ ਪ੍ਰਸਿੱਧ ਅਤੇ ਸੁੰਦਰ ਹਵੇਲ਼ੀਆਂ ਵਿੱਚੋਂ ਇੱਕ ਹੈ। ਇਹ 19ਵੀਂ ਸਦੀ ਵਿੱਚ ਬਣਾਈ ਗਈ ਸੀ ਅਤੇ ਇਸ ਨੂੰ ਪਟਵਾ ਸਰਦਾਰਾਂ, ਜੋ ਕਿ ਅਮੀਰ ਵਪਾਰੀ ਸਨ, ਨੇ ਬਣਵਾਇਆ ਸੀ। ਇਹਨਾਂ ਹਵੇਲੀਆਂ ਦੇ ਮਾਲਕ ਪਟਵੇ ਉਸ ਸਮੇਂ ਦੇ ਰਾਜਿਆਂ ਦੇ ਫਾਇਨਾਂਸਰ ਵਜੋਂ ਵੀ ਜਾਣੇ ਜਾਂਦੇ ਸਨ। ਇਹ ਹਵੇਲੀਆਂ ਆਪਣੀ ਸ਼ਾਨਦਾਰ ਵਾਸਤੂਕਲਾ, ਬਾਰੀਕ ਨਕਾਸ਼ੀ, ਅਤੇ ਪੀਲੇ ਰੇਤ ਦੇ ਪੱਥਰ ਤੋਂ ਬਣੀਆਂ ਹੋਣ ਕਾਰਨ “ਸੋਨੇ ਦੀ ਹਵੇਲੀ” ਵਜੋਂ ਵੀ ਜਾਣੀਆਂ ਜਾਂਦੀਆਂ ਹਨ। ਹਵੇਲੀ ਦੀਆਂ ਬਾਲਕੋਨੀਆਂ, ਝਰੋਖੇ, ਅਤੇ ਦਰਵਾਜ਼ਿਆਂ ਤੇ ਬਹੁਤ ਹੀ ਸੂਖਮ ਕਾਰੀਗਰੀ ਕੀਤੀ ਗਈ ਹੈ। ਇਸ ਦੀਆਂ ਕੰਧਾਂ ‘ਤੇ ਫੁੱਲਾਂ, ਜਾਲੀਆਂ, ਅਤੇ ਪਰੰਪਰਾਗਤ ਰਾਜਸਥਾਨੀ ਡਿਜ਼ਾਈਨ ਸ਼ਾਮਲ ਹਨ।ਪਟਵਾ ਹਵੇਲੀ ਅਸਲ ਵਿੱਚ ਪੰਜ ਵੱਖਰੀਆਂ ਹਵੇਲੀਆਂ ਦਾ ਸਮੂਹ ਹੈ, ਜੋ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਹਰ ਹਵੇਲੀ ਨੂੰ ਪਟਵਾ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਲਈ ਬਣਾਇਆ ਗਿਆ ਸੀ। ਅੱਜਕੱਲ੍ਹ ਇਸ ਦਾ ਇੱਕ ਹਿੱਸਾ ਅਜਾਇਬ ਘਰ ਵਜੋਂ ਵਰਤੋਂ ਚ ਲਿਆਂਦਾ ਜਾ ਰਿਹਾ ਹੈ, ਜਿੱਥੇ ਪੁਰਾਣੇ ਫਰਨੀਚਰ, ਕੱਪੜੇ, ਸ਼ਾਹੀ ਸਮਾਨ, ਅਤੇ ਰਾਜਸਥਾਨੀ ਸੱਭਿਆਚਾਰ ਨਾਲ ਸਬੰਧਤ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਇਹ ਹਵੇਲੀਆਂ ਜੈਸਲਮੇਰ ਦੇ ਮੁੱਖ ਸ਼ਹਿਰ ਵਿੱਚ, ਇੱਕ ਤੰਗ ਗਲੀ ਵਿੱਚ ਸਥਿਤ ਹਨ, ਜੋ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਹਨ। ਇਹਨਾ ਹਵੇਲੀਆਂ ਨੂੰ ਗੁਮਾਨ ਚੰਦ ਪਟਵਾ ਨੇ ਆਪਣੇ ਪੰਜ ਪੁੱਤਰਾਂ ਲਈ ਬਣਵਾਇਆ ਸੀ। ਇਹ ਹਵੇਲੀਆਂ 1805 ਤੋਂ 1860 ਦੇ ਵਿਚਕਾਰ ਬਣੀਆਂ ਸੀ ਅਤੇ ਇਸ ਦੀ ਉਸਾਰੀ ਵਿੱਚ ਲਗਭਗ 55 ਸਾਲ ਲੱਗ ਗਏ ਸਨ।
ਗੁਰਵਿੰਦਰ ਸ਼ਰਮਾ ਬਠਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੰਗਨਾ ਨੇ ਵੱਡਿਆਂ ਨਾਲ ਯਾਰੀ ਗੰਢੀ ਦਾ ਸੁਆਦ ਚੱਖਿਆ
Next articleਇੰਡੀਕ ਆਰਟਸ ਵੈਲਫੇਅਰ ਕੌਂਸਲ