(ਸਮਾਜ ਵੀਕਲੀ)
ਕਲਯੁੱਗ ਅੰਦਰ ਆਇਆ ਬਾਬਾ,
ਡੁੱਬਦਿਆਂ ਪਾਰ ਕਰਾਇਆ ਬਾਬਾ।
ਜੋਤ ਸਰੂਪੀ ਇੱਕੋ ਰੱਬ ਹੈ ਭਾਈ,
ਸਭ ਦੇ ਤਾਂਈ ਸੁਣਾਇਆ ਬਾਬਾ।
ਭਰਮ ਪਖੰਡਾਂ ਦੇ ਵਿੱਚੋਂ ਕੱਢ ਕੇ,
ਸੱਚ ਦੇ ਮਾਰਗ ਪਾਇਆ ਬਾਬਾ।
ਰਾਏ,ਭੋਂਇ ਦੀ ਤਲਵੰਡੀ ਸੀ ਉਹ,
ਜਿੱਥੇ ਚੰਨ ਰੁਸ਼ਨਾਇਆ ਬਾਬਾ।
ਧੰਧੂਕਾਰ ਸੀ ਕੁਲ ਆਲਮ ਤੇ,
ਸੂਰਜ ਸੱਚ ਚੜਾਇਆ ਬਾਬਾ।
ਚਾਰ ਉਦਾਸੀਆਂ ਪੈਦਲ ਕਰਕੇ,
ਨਿਰਮਲ ਪੰਥ ਚਲਾਇਆ ਬਾਬਾ।
ਗੁਰੂ ਗ੍ਰੰਥ ਜੀ ਵਿੱਚ ਜੋਤ ਟਿਕਾਈ,
ਸ਼ਬਦ ਗੁਰੂ ਲੜ ਲਾਇਆ ਬਾਬਾ।
ਗੁਰੂ ਬਾਬੇ ਦੇ ਦਰਸ਼ਨ ਹੁੰਦੇ ,ਪੱਤੋ,
ਜਿੰਨੀਂ ਨਾਮ ਧਿਆਇਆ ਬਾਬਾ।
ਗੁਰੂ ਨਾਨਕ, ਧੰਨ ਗੁਰੂ ਨਾਨਕ,
ਕਲ ਤਾਰਣ ਆਇਆ ਬਾਬਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417