(ਸਮਾਜ ਵੀਕਲੀ)
ਮੈਂ ਦਰਦ ਸੁਣਾਵਾਂ ਕੀ ਸੱਜਣਾ
ਲੋਕੀ ਗੈਰਾਂ ਤਾਂਈ ਦਸਦੇ ਨੇ….
ਸੁਣਦੇ ਨੇ ਬਣ ਹਮਦਰਦ ਮੇਰਾ
ਫੇਰ ਪਿਠ ਦੇ ਪਿੱਛੇ ਹੱਸਦੇ ਨੇ!!
ਮੈਂ ਹਾਲ ਸੁਣੇ ਜਦ ਦੁਨੀਆਂ ਦੇ
ਦਿਲ ਧਾਹਾਂ ਮਾਰ ਕੇ ਰੋਇਆ
ਮੇਰਾ ਦੁੱਖ ਨਿੱਕਾ ਏ ਸਭ ਨਾਲੋਂ
ਮੈਂ ਸੋਚ-ਸੋਚ ਕੇ ਝੱਲਾ ਹੋਇਆ!!
ਕੋਈ ਦਿਨ ਰਾਤ ਖੱਪਦਾ ਏ,
ਗਰੀਬੀ ਦੀ ਮਾਰ ਬੁਰੀ
ਭੁੱਖਾ ਢਿੱਡ ਪਿਆ ਦੱਸਦਾ ਏ!!
ਲੀੜੇ ਟੱਲੀਆਂ ਲਾ-ਲਾ ਜੋੜੇ
ਉਸ ਤਨ ਨੂੰ ਏ ਕਿੰਝ ਕਜਿਆ
ਹੰਝੂ ਬਿਰਹਾ ਦੇ ਸੋਚ ਰੋੜੇ!!
ਕੋਈ ਸਬਰ’ਚ ਜਿਓੰਦਾ ਏ
ਕੁੱਲੀ ਤੱਕੀਂ ਫੱਕਰਾਂ ਦੀ.. ਉਹ
ਕਿੰਨਾ ਸ਼ੁਕਰ ਮਨਾਉਂਦਾ ਏ!!
ਠੰਡ ਕਹਿਰੋਂ ਵੀ ਕਹਿਰੀ ਏ
ਕਿਸੇ ਸਿਰ ਛੱਤ ਹੀ ਨਹੀਂ
ਤੇ ਕੋਈ ਨੰਗੇ ਪੈਰੀਂ ਏ!!
ਕਿਤੇ ਜਾਨਵਰ ਰੱਜਦੇ ਨੇ
ਤੇਰੀ ਖੇਡ ਵੀ ਅਵੱਲੀ ਦਾਤਿਆ
ਕਈ ਕੂੜਿਆਂ ਚੋਂ ਲੱਭਦੇ ਨੇ!!
ਰੱਬਾ ਬਣ ਨਾ ਤੂੰ ਬੇ-ਦਰਦੀ
ਸੱਭ ਨੂੰ ਬਰਾਬਰ ਕਰਦੇ
ਮੈਂ ਹੱਥ ਜੋੜ ਕੇ ਅਰਜ ਕਰਦੀ!!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly