ਪੱਤਰਕਾਰ ਬਲਬੀਰ ਸਿੰਘ ਬੱਬੀ ਦੇ ਮਾਤਾ ਜੀ ਦੀ ਅੰਤਿਮ ਅਰਦਾਸ ਹੋਈ

(ਸਮਾਜ ਵੀਕਲੀ) ਮਾਛੀਵਾੜਾ ਸਾਹਿਬ ਸਮਰਾਲਾ ਇਲਾਕੇ ਤੋਂ ਅਨੇਕਾਂ ਅਖਬਾਰੀ ਅਦਾਰਿਆਂ ਵਿਦੇਸ਼ੀ ਰੇਡੀਓ ਟੀ ਵੀ ਚੈਨਲ ਤੇ ਹੋਰ ਮਾਧਿਅਮਾਂ ਰਾਹੀਂ ਪੱਤਰਕਾਰੀ ਦੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਬਲਬੀਰ ਸਿੰਘ ਬੱਬੀ ਦੇ ਮਾਤਾ ਹਰਜਿੰਦਰ ਕੌਰ ਜੀ ਬੀਤੇ ਦਿਨੀ ਇਸ ਫ਼ਾਨੀ ਸੰਸਾਰ ਤੋਂ ਤੁਰ ਗਏ ਸਨ। ਮਾਤਾ ਜੀ ਦੀ ਯਾਦ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਜੀ ਦੇ ਭੋਗ ਐਤਵਾਰ ਨੂੰ ਗੁਰਦੁਆਰਾ ਬਾਬਾ ਸੁੰਦਰ ਦਾਸ ਜੀ ਪਿੰਡ ਤੱਖਰਾਂ ਦੇ ਵਿੱਚ ਪਾਏ ਗਏ। ਇਸ ਮੌਕੇ ਕੀਰਤਨੀ ਜਥਾ ਭਾਈ ਲਖਬੀਰ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਦਾ ਰਸ ਭਿੰਨਾ ਵੈਰਾਗਮਈ ਕੀਰਤਨ ਕੀਤਾ ਗਿਆ।
ਉਪਰੰਤ ਮਾਤਾ ਜੀ ਨੂੰ ਅਨੇਕਾਂ ਸ਼ਖਸ਼ੀਅਤਾਂ ਵੱਲੋਂ ਸ਼ਰਧਾਜਲੀ ਭੇਟ ਕੀਤੀ ਗਈ। ਇਸ ਮੌਕੇ ਅਨੇਕਾਂ ਸੰਸਥਾਵਾਂ ਦੇ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸ਼ੋਕ ਸੰਦੇਸ਼ ਭੇਜੇ ਗਏ। ਜਿਨਾਂ ਵਿੱਚ ਸਰਬ ਰੋਗ ਕਾ ਅਉਖਦ ਨਾਮ ਧਾਰਮਿਕ ਸੰਸਥਾ ਮਾਡਲ ਟਾਊਨ ਲੁਧਿਆਣਾ ਨੀਲੋ, ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਸਮਰਾਲਾ, ਅਸੀਮ ਯੂਥ ਵੈਲਫੇਅਰ ਕਲੱਬ ਕੋਟਾਲਾ, ਪੇਂਡੂ ਚੌਂਕੀਦਾਰ ਯੂਨੀਅਨ ਮਾਛੀਵਾੜਾ, ਖੰਨਾ ਸਮਰਾਲਾ ਮਾਛੀਵਾੜਾ ਤੋਂ ਪੱਤਰਕਾਰ ਭਾਈਚਾਰੇ ਵੱਲੋਂ, ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ, ਪੰਜਾਬੀ ਲਿਖਾਰੀ ਸਭਾ ਰਾਮਪੁਰ, ਪੰਜਾਬੀ ਸਾਹਿਤ ਸਭਾ ਮੰਡੀ ਗੋਬਿੰਦਗੜ੍ਹ, ਪੰਜਾਬੀ ਸਾਹਿਤ ਸਭਾ ਖੰਨਾ, ਲਿਖਾਰੀ ਸਭਾ ਮਕਸੂਦੜਾ ਦੇਸ਼ ਵਿਦੇਸ਼ ਦੇ ਅਖਬਾਰੀ ਅਦਾਰਿਆਂ ਦੇ ਸੰਪਾਦਕਾਂ, ਬੁੱਧੀਜੀਵੀ ਵਰਗ ਨੇ ਸੋਕ ਸੰਦੇਸ਼ ਭੇਜੇ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਗਿਆਨੀ ਅਜਮੇਰ ਸਿੰਘ, ਗ੍ਰੰਥੀ ਬਾਬਾ ਬਲਵਿੰਦਰ ਸਿੰਘ, ਭੀਮ ਸਿੰਘ, ਦੇਵ ਸਿੰਘ, ਗਿਆਨੀ ਹਰਪਾਲ ਸਿੰਘ,ਮੈਨੇਜਰ ਬਲਵੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਪ੍ਰਿੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਸਮਰਾਲਾ, ਪ੍ਰੋਫੈਸਰ ਹਰਨੇਕ ਕਲੇਰ ਮੋਹਾਲੀ, ਕੁਲਦੀਪ ਸਿੰਘ ਉਟਾਲ,ਢਾਡੀ ਬਲਵਿੰਦਰ ਸਿੰਘ ਰੌਣੀ, ਗੁਰਦੀਪ ਸਿੰਘ ਮੰਡਾਹਰ ਮਲੌਦ, ਕਵੀਸ਼ਰ ਪ੍ਰੀਤ ਸਿੰਘ ਸੰਦਲ ਮਕਸੂਦੜਾ, ਅਕਾਲੀ ਆਗੂ ਕੁਲਦੀਪ ਸਿੰਘ ਜਾਤੀਵਾਲ, ਪੱਤਰਕਾਰ ਗੁਰਦੀਪ ਸਿੰਘ ਟੱਕਰ, ਗੋਬਿੰਦ ਸ਼ਰਮਾ ਚਿੰਟੂ,ਅੰਮ੍ਰਿਤਪਾਲ ਸਿੰਘ ਸਮਰਾਲਾ, ਨਵਰੂਪ ਸਿੰਘ ਧਾਲੀਵਾਲ,ਪਰਮਿੰਦਰ ਵਰਮਾ, ਅਨੁਰਾਗ ਸਿੰਘ ਸੰਦਲ, ਜੰਟੀ ਬੀਜਾ, ਪੱਤਰਕਾਰ ਜੀ ਐਸ ਚੌਹਾਨ, ਸੁਰਜੀਤ ਸਮਰਾਲਾ, ਸ਼ਮੀ ਗਿੱਲ, ਰਾਜਦੀਪ ਸਿੰਘ ਅਲਬੇਲਾ, ਮਾਸਟਰ ਸਤੀਸ਼ ਕੁਮਾਰ, ਹਰਪ੍ਰੀਤ ਸਿੰਘ ਸਿਹੋੜਾ, ਲਖਬੀਰ ਸਿੰਘ ਲੱਭਾ,ਕਾਂਗਰਸੀ ਆਗੂ ਵਿਨੀਤ ਕੁਮਾਰ ਝੜੌਦੀ, ਸਮਾਜ ਸੇਵੀ ਸ਼ਿਵ ਕੁਮਾਰ ਸਿਵਲੀ, ਲੰਬੜਦਾਰ ਹਰਿਮੰਦਰ ਸਿੰਘ ਗਿੱਲ ਮਾਛੀਵਾੜਾ, ਇੰਦਰਜੀਤ ਸਿੰਘ ਢਿੱਲੋਂ, ਅਜਮੇਰ ਸਿੰਘ ਟਰੈਫਿਕ ਪੁਲਿਸ ਮਾਛੀਵਾੜਾ, ਪਰਮਜੀਤ ਸਿੰਘ ਨੀਲੋਂ, ਡਾਕਟਰ ਅਮਰਜੀਤ ਸਿੰਘ ਬਾਠ ਸ਼ਮਸ਼ਪੁਰ, ਬਾਬਾ ਗੁਰਨਾਮ ਸਿੰਘ ਧਨੂਰ, ਮਲਕੀਤ ਸਿੰਘ ਮੀਤ, ਦੀਪ ਦਿਲਬਰ,ਪਰਮਜੀਤ ਸਿੰਘ ਮਾਜਰਾ, ਸਦ ਬਲਿਹਾਰ ਕੰਗ, ਜਗਤਾਰ ਸਿੰਘ ਟੇਲਰ ਮਾਸਟਰ,ਗੁਰਚਰਨ ਸਿੰਘ ਮਾਛੀਵਾੜਾ, ਨਰਿੰਦਰ ਮਣਕੂ, ਕਰਮਜੀਤ ਬਾਸੀ, ਜਗਤਾਰ ਸਿੰਘ ਜੱਸੋਵਾਲ ਆਪ ਆਗੂ,ਮੈਨੇਜਰ ਕਰਮ ਚੰਦ, ਚਮਕੌਰ ਸਿੰਘ , ਲਖਬੀਰ ਸਿੰਘ ਬਲਾਲਾ, ਡਾਕਟਰ ਹਰਜਿੰਦਰ ਸਿੰਘ ਸਮਰਾਲਾ, ਕੁੱਕੂ ਘਲੋਟੀ,ਕਾਂਗਰਸੀ ਆਗੂ ਪਰਮਿੰਦਰ ਤਿਵਾੜੀ, ਬਾਬਾ ਭਰਭੂਰ ਸਿੰਘ ਅਢਿਆਣਾ, ਮਾਸਟਰ ਜਗਦੇਵ ਸਿੰਘ ਘੁੰਗਰਾਲੀ, ਕੁਲਵਿੰਦਰ ਸਿੰਘ ਮਾਣੇਵਾਲ,ਮਨਜੀਤ ਸਿੰਘ ਘੁੰਮਣ, ਹਰਬੰਸ ਸਿੰਘ ਸ਼ਾਨ, ਹਰਬੰਸ ਮਾਲਵਾ, ਨੇਤਰ ਸਿੰਘ ਮੁੱਤੋਂ, ਹਰਬੰਸ ਸਿੰਘ ਰਾਏ, ਜਗਜੀਤ ਸਿੰਘ ਗੁਰਮ,ਅਨਿਲ ਫਤਹਿਗੜ ਜੱਟਾਂ, ਬਲਵੰਤ ਮਾਂਗਟ ਜਟਾਣਾ, ਵਿੱਕੀ ਭੈਣੀ ਸਾਹਿਬ, ਜੋਗਾ ਸਿੰਘ ਮਹਿਮੂਦਪੁਰਾ, ਹਰਵਿੰਦਰ ਸਿੰਘ ਸਰਪੰਚ ਨਿਰਭੈ ਸਿੰਘ ਮਹਿਮੂਦਪੁਰਾ, ਬਲਜੀਤ ਕੌਰ ਕਨੇਡਾ, ਮਾਸਟਰ ਰਣਜੀਤ ਸਿੰਘ, ਮਾਸਟਰ ਹਰਪਾਲ ਸਿੰਘ ਸ਼ਮਸ਼ਪੁਰ, ਸੁਖਦੇਵ ਸਿੰਘ, ਗੁਰਜੰਟ ਸਿੰਘ ਬਘੌਰ, ਡਾਕਟਰ ਪ੍ਰੀਤ ਖੰਨਾ,ਕਾਕਾ ਅਮ੍ਰਿਤ ਤੱਖਰਾਂ, ਜਗਰਾਜ ਸਿੰਘ ਤੱਖਰਾਂ, ਜਗਰੂਪ ਸਿੰਘ ਤੱਖਰਾਂ, ਸਰਬਜੀਤ ਸਿੰਘ ਤੱਖਰਾਂ, ਨਰਿੰਦਰ ਸਿੰਘ ਤੱਖਰਾਂ, ਬਿੱਟੂ ਚਿੱਤਰਕਾਰ ਤੱਖਰਾਂ, ਸਰਪੰਚ ਗੁਰਮੀਤ ਸਿੰਘ ਗੁਰਮੀਤ ਸਿੰਘ ਪੀਟਰ, ਮੇਜਰ ਸਿੰਘ ਲੰਬੜਦਾਰ, ਹੈਪੀ ਮੈਂਬਰ, ਅਵਤਾਰ ਸਿੰਘ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਸੱਜਣ ਮਿੱਤਰ ਸਨੇਹੀ ਮਾਤਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ।
ਅਖੀਰ ਦੇ ਵਿੱਚ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਕਵੀਸ਼ਰ ਨੇ ਸੰਗਤਾਂ ਦੇ ਨਾਲ ਮਾਤਾ ਹਰਜਿੰਦਰ ਕੌਰ ਦੀਆਂ ਗੱਲਾਂ ਬਾਤਾਂ ਦੀ ਸਾਂਝ ਪਾਈ ਤੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੁੱਧ ਬਾਣ
Next articleਸੰਸਥਾਂ ਰਾਜ ਗੁਰੂ ਵੋਕੇਸ਼ਨਲ ਐਜ਼ੂਕੇਸ਼ਨਲ ਵੱਲੋਂ ਬੱਚੀਆਂ ਨੂੰ ਸਿਲਾਈ ਕੋਰਸਾਂ ਵਿਚ ਦਾਖ਼ਲਾ ਲੈਣ ਦੀ ਅਪੀਲ