ਮੋਗਾ/ਭਲੂਰ (ਸਮਾਜ ਵੀਕਲੀ) (ਬੇਅੰਤ ਗਿੱਲ) ਮੋਗਾ ਜ਼ਿਲ੍ਹੇ ਦੇ ਨਾਮਵਰ ਪਿੰਡ ਭਲੂਰ ਉੱਤੇ ਉਸ ਸਮੇਂ ਦੁੱਖਾਂ ਦਾ ਪਹਾੜ ਆਣ ਟੁੱਟਾ ਜਦੋਂ ਪਿੰਡ ਦੀ ਮਿੱਟੀ ‘ਚ ਨਵਾਂ ਪੁੰਗਰਿਆ ਬੀਜ਼ ਜਵਾਨ ਹੋਣ ਦੀ ਰੁੱਤੇ ਹੀ ਮੁਰਝਾ ਗਿਆ। ਬੜੀ ਦਰਦਨਾਕ ਖ਼ਬਰ ਹੈ ਕਿ ਉਕਤ ਪਿੰਡ ਦੇ ਸਰਦਾਰ ਬਾਬੂ ਸਿੰਘ ਉਰਫ਼ ਬਾਵਾ ਸਿੰਘ ਬਰਾੜ ਦੇ ਇਕਲੌਤੇ ਸਪੁੱਤਰ ਜੋਬਨਪ੍ਰੀਤ ਸਿੰਘ ਦੀ ਸੜਕ ਐਕਸੀਡੈਂਟ ਦੌਰਾਨ ਮੌਤ ਹੋ ਗਈ। ਇਸ ਖ਼ਬਰ ਨੇ ਸਮੁੱਚੇ ਨਗਰ ਨੂੰ ਵੱਡਾ ਸਦਮਾ ਦਿੱਤਾ ਹੈ। ਸਨ 2000 ਨੂੰ ਪਿੰਡ ਭਲੂਰ ਦੀ ਮਿੱਟੀ ਵਿੱਚ ਜਨਮ ਲੈਣ ਲੈਣ ਵਾਲਾ ਨੌਜਵਾਨ ਜੋਬਨਪ੍ਰੀਤ ਸਿੰਘ ਬਾਰਵੀਂ ਕਲਾਸ ਪੜ੍ਹਨ ਉਪਰੰਤ ਆਪਣੇ ਪਿਤਾ ਨਾਲ ਸ਼ਹਿਰ ਕੰਮ ‘ਤੇ ਜਾਇਆ ਕਰਦਾ ਸੀ ਅਤੇ 31 ਅਗਸਤ ਦਿਨ ਸ਼ਨੀਵਾਰ ਨੂੰ ਕੋਟਕਪੂਰਾ ਵੱਲੋਂ ਮੋਟਰਸਾਈਕਲ ਰਾਹੀਂ ਆਪਣੇ ਪਿੰਡ ਵੱਲ ਆ ਰਿਹਾ ਸੀ ਕਿ ਪਿੰਡ ਕੋਟਸੁਖੀਆ ਨਜ਼ਦੀਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਨੌਜਵਾਨ ਜੋਬਨਪ੍ਰੀਤ ਸਿੰਘ ਦਾ ਜੋਬਨ ਰੁੱਤੇ ਬੇਵਕਤ ਵਿਛੋੜਾ ਦੇ ਜਾਣਾ ਮਾਪਿਆਂ ਲਈ ਜ਼ਿੰਦਗੀ ਭਰ ਦਾ ਸਦਮਾ ਬਣ ਗਿਆ ਹੈ। ਅੱਜ ਇੱਥੇ ਪਿੰਡ ਭਲੂਰ ਦੇ ਸ਼ਮਸ਼ਾਨਘਾਟ ਵਿਖੇ ਜੋਬਨਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਸਮੁੱਚੇ ਨਗਰ ਦੀਆਂ ਅੱਖਾਂ ਨਮ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly