ਮਾਨਸਿਕ ਤਣਾਅ ਨੂੰ ਘਟਾਉਣ ਅਤੇ ਸੂਬੇ ਦੀ ਜਵਾਨੀ ਨੂੰ ਨਸ਼ੇ ਤੋ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਨੇ ਵਲੋਗਰ  

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਪਰਿਵਰਤਨ ਦੇ ਇਸ ਦੌਰ ਵਿੱਚ ਮਨੋਰੰਜਨ ਦੇ ਸਾਧਨ ਕਈ ਮਾਧਿਅਮਾਂ ਰਾਹੀਂ ਲੋਕਾਂ ਦੇ ਮਾਨਸਿਕ ਤਣਾਅ ਨੂੰ ਘੱਟ ਕਰਨ ਵਿੱਚ ਬਹੁਤ ਕਾਰਗਰ ਸਾਬਤ ਹੋ ਰਹੇ ਹਨ ਅਜਿਹੇ ਵਿੱਚ ਸੋਸ਼ਲ ਮੀਡੀਆ ਲੋਕਾਂ ਦੇ ਤਣਾਅ ਨੂੰ ਘੱਟ ਕਰਨ ਦਾ ਮੁੱਖ ਸਾਧਨ ਬਣ ਗਿਆ ਹੈ। ਜਿੱਥੇ ਸੋਸ਼ਲ ਮੀਡੀਆ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਕੁਝ ਬਲਾਗਰਾਂ ਵੱਲੋਂ  ਬਣਾਏ ਜਾ ਰਹੇ ਵੀਲੌਗਜ਼ ਰਾਹੀਂ ਲੋਕਾਂ ਦਾ ਮਨੋਰੰਜਨ ਵੀ ਕੀਤਾ ਜਾ ਰਿਹਾ ਹੈ। ਰੋਜ ਹੀ ਨਸ਼ਿਆਂ ਬਾਰੇ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਕਿਵੇਂ ਨੌਜਵਾਨ ਨਸ਼ਿਆਂ ਦੇ ਜਾਲ ਵਿੱਚ ਫਸ ਰਹੇ ਹਨ। ਪਰ ਕੁਝ ਨੌਜਵਾਨ ਅਜਿਹੇ ਵੀ ਹਨ ਜੋ ਆਪਣੀ ਪ੍ਰਤਿਭਾ ਅਤੇ ਕੰਨਟੇਂਟ ਨਾਲ ਲੋਕਾਂ ਦਾ ਮਨ ਮੋਹ ਰਹੇ ਹਨ, ਅਜਿਹੇ ਹੀ ਪੰਜ ਦੋਸਤ ਜੋ ਕਿ ਪਵਾਰ ਸਿੰਘ ਵੀਲੋਗਜ ਦੇ ਨਾਮ ਨਾਲ ਮਸ਼ਹੂਰ ਵਾਸੀ ਮਿੱਠਾਪੁਰ, ਜਲੰਧਰ ਦੇ ਹਨ, ਜਿਨ੍ਹਾਂ ਦੀ ਪੰਜ ਮੈਂਬਰਾਂ ਦੀ ਟੀਮ ਜਿਹਨਾ ਵਿੱਚ ਭੁਪਿੰਦਰ ਸਿੰਘ ਭਿੰਦਾ, ਗੋਲਾ ਉਰਫ਼ ਪੰਕਜ, ਗੁਰਦੀਪ ਸਿੰਘ ਉਰਫ਼ ਪਹਿਲਵਾਨ, ਮਨਜੀਤ ਸਿੰਘ ਮਾਨ , ਸਤਵੀਰ ਸਿੰਘ ਬੁੱਧੂ ਇਕੱਠੇ ਆਪਣੇ ਵੀਲੌਗਸ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਪੱਤਰਕਾਰ ਟੀਮ ਨੇ ਸਾਰੇ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਇਨ੍ਹਾਂ ਸਾਰਿਆਂ ਨੇ ਇਸ ਦੌਰਾਨ ਦੱਸਿਆ ਕਿ ਪਹਿਲਾਂ ਉਹ ਆਪਣੀਆਂ ਵੀਡੀਓਜ਼ ਬਣਾਉਂਦੇ ਸਨ ਪਰ ਕਿਸੇ ਦੇ ਕਹਿਣ ‘ਤੇ ਉਨ੍ਹਾਂ ਨੇ ਅਪਣੀਆ  ਵੀਡੀਓਜ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆ ਅਤੇ ਲੋਕਾਂ ਦਾ ਪਿਆਰ ਦੇਖ ਕੇ , ਪੂਰੀ ਟੀਮ ਨੇ ਵੀਲੌਗ ਬਨੋਣੇ ਸ਼ੁਰੂ ਕਰ ਦਿੱਤੇ।ਗੱਲਬਾਤ ਦੌਰਾਨ ਗੋਲਾ ਉਰਫ਼ ਪੰਕਜ ਨੇ ਦੱਸਿਆ ਕਿ ਉਹ ਵੀਲੌਗ ਤੋਂ ਇਲਾਵਾ ਕਬੱਡੀ ਵੀ ਖੇਡਦਾ ਹੈ ਅਤੇ ਵੀਲੌਗ ਦੇ ਹੋਰ ਮੈਂਬਰ ਵੀ ਸੋਸ਼ਲ ਮੀਡੀਆ ‘ਤੇ ਆਪਣੀ ਵੱਖਰੇ ਵੀਲੋਗਜ ਪੋਸਟ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਸਾਥੀ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਕਿਸੇ ਨਕਲੀ ਵਿਅਕਤੀ ਦੀ ਅਦਾਕਾਰੀ ਵੀ ਬਹੁਤੀ ਦੇਰ ਤੱਕ ਨਹੀਂ ਚੱਲਦੀ ਜਿਸ ਕਾਰਨ ਤੁਹਾਡੇ ਪ੍ਰਸ਼ੰਸਕ ਵੀ ਰਿਲੇਟ ਨਹੀਂ ਕਰ ਪਾਉਂਦੇ, ਇਸ ਲਈ ਉਹ ਆਪਣੇ ਵੀਲੌਗਸ ਵਿੱਚ ਉਸੇ ਤਰ੍ਹਾਂ ਹੀ ਰਹਿਣ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਉਹ ਅਸਲ ਜ਼ਿੰਦਗੀ ਵਿੱਚ ਹਨ ।ਟੀਮ ਦੇ ਹੀ ਇਕ ਹੋਰ ਮੁਖ  ਮੇਂਬਰ ਮਨਜੀਤ ਮਾਨ ਜੋ ਕਿ ਪੇਸ਼ੇ ਤੋ ਇਕ ਕਿਸਾਨ  ਨੇ ਕਿਹਾ ਕਿ ਓੁਹਨਾ ਦਾ ਮੁੱਖ ਉਦੇਸ਼ ਆਪਣੇ ਵੀਲੌਗਸ ਵਿੱਚ ਲੋਕਾਂ ਦਾ ਮਨੋਰੰਜਨ ਕਰਨਾ ਹੈ ।ਅੰਤ ਵਿੱਚ ਪੂਰੀ ਟੀਮ ਨੇ ਕਿਹਾ ਕਿ ਹਰ ਇਨਸਾਨ ਨੂੰ ਜਿੰਦਗੀ ਵਿੱਚ ਸਖਤ ਮਿਹਨਤ ਕਰਨੀ ਚਾਹੀਦੀ ਹੈ ਅਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਰਚਨਾਂ