ਜਠੇਰੇ ਸ਼ੀਮਾਰ ਗੋਤ। ਸਲਾਨਾ ਜੋੜ ਮੇਲਾ ਕਰਵਾਇਆ ਗਿਆ ਪਿੰਡ ਮਣਕੋ ਘੁੰਮਣਾ। ਬੁਲਾਇਆ ਗਿਆ ਗਾਇਕ ਜੋੜੀ ਅਮਰੀਕ ਮਾਇਕਲ ਅਤੇ ਮਮਤਾ ਮਹਿਰਾ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਮੇਲੇ ਦੇ ਬਾਰੇ ਜਾਣਕਾਰੀ ਦਿੱਤੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਣਾ ਸ਼ੀਮਾਰ ਨੇ। ਓਹਨਾ ਦਸਿਆ ਕਿ ਇਹ ਮੇਲਾ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਤੇ ਇਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਣਗਾਨ ਕਰਨ ਲਈ ਮਸ਼ਹੂਰ ਗਾਇਕਾ ਨੂੰ ਬੁਲਾਇਆ ਜਾਂਦਾ ਹੈ। ਅੱਜ ਦੀ ਮੁੱਖ ਗਾਇਕ ਜੋੜੀ ਅਮਰੀਕ ਮਾਇਕਲ ਤੇ ਮਮਤਾ ਮਹਿਰਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸ ਨਾਲ ਜੋੜ ਕੇ ਸੰਗਤਾਂ ਕੋਲੋ ਖੱਟੀ ਵਾਹ! ਵਾਹ! ਅਤੇ ਹੋਰ ਵੀ ਕਲਾਕਾਰਾਂ ਨੂੰ ਬੁਲਾਇਆ ਗਿਆ ਜਿਵੇਂ ਕਿ ਸਾਬੀ ਬਰਾੜ, ਗਾਇਕਾ ਸੋਨਾ ਡੋਗਰਾ, ਗਾਇਕਾ ਪ੍ਰੀਤ ਪੁਆਰਾ, ਚੰਨੀ ਗਿੱਲ ਅਤੇ ਸਨੀ ਲੋਹਾਰ।। ਮੇਲੇ ਵਿੱਚ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਤੇ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਹਰਦੇਵ ਝੰਮਟ ਤੇ ਪਹਿਲਵਾਨ ਨੇ। ਰਾਣਾ ਸ਼ੀਮਾਰ ਨੇ ਦਸਿਆ ਕੇ ਸਾਡੇ ਕਮੇਟੀ ਦੇ ਪ੍ਰਧਾਨ ਰਮੇਸ਼ ਲਾਲ, ਉੱਪ ਪ੍ਰਧਾਨ ਚਰਨਜੀਤ, ਸਲਾਹਕਾਰ ਰਾਮ ਆਸਰਾ ਰਾਣਾ, ਕੈਸ਼ੀਅਰ ਪਿਆਰਾ ਸਿੰਘ , ਸੈਕ੍ਰੇਟਰੀ ਜਰਨੈਲ ਸਿੰਘ, ਸੰਤੋਖ ਚੰਦ, ਸਰਬਜੀਤ, ਨਰੇਸ਼ ਕੁਮਾਰ( ਖਾਂਬਰਾ,ਜਲੰਧਰ) , ਰਾਜੂ ( ਮਹਾਦੀਪੁਰ)। ਮੇਲੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਲਾਲ ਨੇ ਕੀਤਾ ਪੱਤਰਕਾਰਾਂ ਦਾ ਧੰਨਵਾਦ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਸਰਕਲ ਅੱਪਰਾ ਦੀ ਮੀਟਿੰਗ ਆਯੋਜਿਤ
Next articleਲਾਇਨਜ਼ ਕਲੱਬ ਡੇਰਾਬੱਸੀ ਨੇ ਸ਼ੇਖਪੁਰ ਕਲਾਂ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਮੁਹੱਈਆ ਕਰਵਾਈ