ਆਮ ਆਦਮੀ ਪਾਰਟੀ ਸਰਕਲ ਅੱਪਰਾ ਦੀ ਮੀਟਿੰਗ ਆਯੋਜਿਤ

ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)– ਬੀਤੇ ਐਤਵਾਰ ਸ਼ਾਮ ਨੂੰ ਅਪਨਾ ਸਟੋਰ ਨੇੜੇ ਪੁਲਿਸ ਚੌਂਕੀ ਅੱਪਰਾ ਵਿੱਚ ਆਮ ਆਦਮੀ ਪਾਰਟੀ ਸਰਕਲ ਅੱਪਰਾ ਦੀ ਹਫਤਾਵਾਰ ਮੀਟਿੰਗ ਜਤਿੰਦਰ ਸਿੰਘ ਕਾਲਾ ਮੰਡੀ ਦੀ ਪ੍ਰਧਾਨਗੀ ਹੇਠ ਹੋਈ, ਇਸ ਮੀਟਿੰਗ ਵਿੱਚ ਅੱਪਰਾ ਇਲਾਕੇ ਵਿੱਚ ਚਲ ਰਹੀਆਂ ਸਮੱਸਿਆਵਾਂ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅੱਪਰਾ ਵਿੱਚ ਆਮ ਆਦਮੀ ਪਾਰਟੀ ਦੇ ਨਾਮ ਤੇ ਗਲਤ ਪ੍ਰਚਾਰ ਕਰਨ ਵਾਲੇ ਅਨਸਰਾਂ ਨੂੰ ਤਾੜਨਾ ਕੀਤੀ ਗਈ ਕਿ ਉਹ ਕੋਈ ਵੀ ਗਲਤ ਕੰਮ ਸਾਡੇ ਨਾਮ ਤੇ ਨਾ ਕਰਨ ਨਹੀਂ ਤਾਂ ਉਹਨਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ । ਇਸ ਮੌਕੇ ਬੋਲਦਿਆਂ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਪਾਰਟੀ ਦਾ ਮਕਸਦ ਹਰ ਵਿਅਕਤੀ ਦੀਆਂ ਜਾਇਜ ਸਮੱਸਿਆਵਾਂ ਦਾ ਹੱਲ ਕਰਨਾ ਹੈ।

ਇਸ ਮੌਕੇ ਬਲਵੀਰ ਛੋਕਰ ਛੋਕਰਾਂ, ਕੇਸਰ ਮੈਂਗੜਾ ਚੱਕ ਸਾਹਬੂ, ਰਣਜੋਧ ਕੁਮਾਰ ਮੋਰੋਂ, ਕੁਲਵੰਤ ਬੰਸੀਆਂ, ਲਖਵੀਰ ਸਿੰਘ ਰਾਜਪੁਰਾ, ਪੰਕਜ ਕੁਮਾਰ ਐਡਵੋਕੇਟ, ਲਾਲੀ ਅੱਪਰਾ, ਦੇਸ ਰਾਜ ਅੱਪਰਾ, ਰਾਜਨ ਬਾਬੂ ਮੋਰੋਂ, ਬਲਵੀਰ ਸਿੰਘ ਅੱਪਰਾ, ਸਤਨਾਮ ਸਿੰਘ ਚੱਕ ਸਾਹਬੂ, ਹਰਜਿੰਦਰ ਸਿੰਘ ਮੋਰੋਂ, ਅਵਤਾਰ ਫਿਲੌਰ ਅਤੇ ਹੋਰ ਵਲੰਟੀਅਰ ਸ਼ਾਮਲ ਹੋਏ ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਟੀ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 132ਵੇਂ ਜਨਮ ਦਿਹਾੜੇ ਨੂੰ ਸਮਰਪਿਤ ਨਾਟਕ ਮੇਲਾ ਕਰਵਾਇਆ
Next articleਜਠੇਰੇ ਸ਼ੀਮਾਰ ਗੋਤ। ਸਲਾਨਾ ਜੋੜ ਮੇਲਾ ਕਰਵਾਇਆ ਗਿਆ ਪਿੰਡ ਮਣਕੋ ਘੁੰਮਣਾ। ਬੁਲਾਇਆ ਗਿਆ ਗਾਇਕ ਜੋੜੀ ਅਮਰੀਕ ਮਾਇਕਲ ਅਤੇ ਮਮਤਾ ਮਹਿਰਾ