ਇਤਹਾਸ

- ਮਨਪ੍ਰੀਤ ਕੌਰ

(ਸਮਾਜ ਵੀਕਲੀ)

ਦਿਨਾਂ ਵਿੱਚ ਬਣਦੇ ਇਤਹਾਸ ਨਹੀਂ
ਲੱਗ ਕਈ ਸਾਲ ਜਾਂਦੇ ਨੇ ,
ਕਦਮ ਕਦਮ ਕਰ ਅੱਗੇ ਤੁਰੀਏ
ਰਾਹ ਕਈ ਹੋ ਪਾਰ ਜਾਂਦੇ ਨੇ ।।

ਇਹ ਕੌਮ ਏ ਅਣਖੀ ਸ਼ੇਰਾ ਦੀ
ਹੱਕਾ ਲਈ ਜਿੱਤਣਾ ਜਾਣਦੇ ਨੇ ,
ਤੂੰ ਸੋਚ ਸਮਝ ਕੇ ਬੋਲ ਸਰਕਾਰੇ
ਮਾੜੀ ਹੁੰਦੀ , ਜੋਂ ਸਾਨੂੰ ਨਾ ਪਛਾਣਦੇ ਨੇ ।।

ਨਾ ਸੋਚੀ ਤੂੰ ਭੁੱਖੇ ਮਰ ਜਾਵਾਂਗੇ
ਤੇਰੇ ਸ਼ਹਿਰ ਵੀ ਲੰਗਰ ਸਾਡੇ ਚਲਦੇ ਨੇ ,
ਹਥਿਆਰ ਵੀ ਆਉਂਦੇ ਚਲਾਉਣੇ ਹੱਥਾਂ ਨੂੰ
ਜਿਹਨਾਂ ਨਾਲ ਖੇਤ ਵਾਹੁੰਦੇ ਹੱਲ ਨੇ ।।

ਨਿਸ਼ਚਿਤ ਏ ਜਿੱਤ ਅਸਾਡੀ
ਤੂੰ ਖਲੋਅ ਕੇ ਦੇਖ ਲੈ ,
ਛੱਡ ਮੁੜ ਆਵਾਂਗੇ ਸ਼ਹਿਰ ਤੇਰਾ
ਕਹਿ ਨਾਨਕ ਤੂੰ ਮੱਥਾ ਟੇਕ ਲੈ ।।

– ਮਨਪ੍ਰੀਤ ਕੌਰ
ਫਫੜੇ ਭਾਈ ਕੇ ( ਮਾਨਸਾ )
9914737211

Previous articleਡੀ ਟੀ ਐਫ ਨੇ ਕੀਤੀ ਬੇਰੁਜ਼ਗਾਰ ਅਧਿਆਪਕਾਂ ਉਤੇ ਸਰਕਾਰ ਵੱਲੋਂ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ
Next articleਚੋਰਾਂ ਨੇ ਧੁੰਦ ਦਾ ਫਾਇਦਾ ਲੈਂਦੇ ਹੋਏ ਦੁਕਾਨ ਚੋਂ ਕੀਤਾ ਹਜ਼ਾਰਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ