ਜਰਖੜ ਖੇਡਾਂ ਸਬੰਧੀ ਮੀਟਿੰਗ ਭਲਕੇ 15 ਜਨਵਰੀ ਨੂੰ ਸ਼ਾਮ 7 ਵਜੇ ਜਰਖੜ ਸਟੇਡੀਅਮ ਵਿਖੇ ।

ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਜਰਖੜ ਖੇਡਾਂ ਜੋ 7-8-9 ਫਰਵਰੀ2025 ਨੂੰ ਹੋ ਰਹੀ ਹਨ ਉਹਨਾਂ ਦੀਆਂ ਤਿਆਰੀਆਂ ਸੰਬੰਧੀ ਮਾਤਾ ਸਾਹਿਬ ਕੌਰ ਚੈਰੀਟੇਬਲ ਟਰਸਟ ਪਿੰਡ ਜਰਖੜ ਦੀ ਮੀਟਿੰਗ ਭਲਕੇ 15 ਜਨਵਰੀ ਨੂੰ ਸ਼ਾਮ 4 ਵਜੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਜਰਖੜ ਖੇਡ ਸਟੇਡੀਅਮ ਵਿਖੇ ਹੋਵੇਗੀ । ਮੀਟਿੰਗ ਵਿੱਚ ਹੋਣ ਵਾਲੀਆਂ ਜਰਖੜ ਖੇਡਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜਾ ਲਿਆ ਜਾਵੇਗਾ। ਇਸ ਤੋਂ ਇਲਾਵਾ ਖੇਡਾਂ ਦੇ ਫਾਈਨਲ ਸਮਾਰੋਹ ਤੇ ਲੱਗਣ ਵਾਲੇ ਸਿੰਗਰ ਅਤੇ ਉਦਘਾਟਨੀ ਸਮਾਰੋਹ ਬਾਰੇ ਵਿਚਾਰ ਵਟਾਂਦਰ ਕੀਤਾ ਜਾਵੇਗਾ। ਮੀਟਿੰਗ ਵਿੱਚ ਜਰਖੜ ਖੇਡਾਂ ਦੇ ਸਮੂਹ ਪ੍ਰਬੰਧਕਾਂ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸ਼ਾਮ ਨੂੰ ਸਹੀ 4 ਵਜੇ ਜਰਖੜ ਖੇਡ ਸਟੇਡੀਅਮ ਵਿਖੇ ਆਪਣੀ ਰਿਪੋਰਟ ਕਰਨ, ਤਾਂ ਜੋ ਖੇਡਾਂ ਸਬੰਧੀ ਵਧੀਆ ਫੈਸਲੇ ਹੋ ਸਕਣ। ਬੇਨਤੀ ਕਰਤਾ – ਜਗਰੂਪ ਸਿੰਘ ਜਰਖੜ ਫੋਨ ਨੰਬਰ 98143-00722

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨੰਬਰਦਾਰ ਯੂਨੀਅਨ ਨੇ ਲੋਹੜੀ ਦੇ ਤਿਉਹਾਰ ਮੌਕੇ ਮੰਗਿਆ ਸਰਬੱਤ ਦਾ ਭਲਾ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ” 
Next articleਬੰਗਾ ਹਲਕੇ ਦੇ ਸਾਰੇ ਬਸਪਾ ਵਰਕਰ 15 ਜਨਵਰੀ ਨੂੰ ਨਵਾਂਸ਼ਹਿਰ ਪੁੱਜੋ -ਬਸਪਾ ਆਗੂ