HOME ਇਰਾਨੀ ਮੂਲ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਵਿੱਚੋ ਝੰਡਾ ਬਦਲਣ ਦੀ ਮੰਗ

ਇਰਾਨੀ ਮੂਲ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਵਿੱਚੋ ਝੰਡਾ ਬਦਲਣ ਦੀ ਮੰਗ

ਕੈਪਸ਼ਨ: ਵਿੰਡਸਰ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਦੀ ਛੱਤ ‘ਤੇ ਵੱਖ-ਵੱਖ ਦੇਸ਼ਾਂ ਦੇ ਝੰਡੇ

ਵੈਨਕੂਵਰ,   (ਸਮਾਜ ਵੀਕਲੀ)   (ਮਲਕੀਤ ਸਿੰਘ) – ਕਨੇਡਾ ਦੀ ਵਿੰਡਸਰ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਕੁਝ ਇਰਾਨੀ ਮੂਲ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿੱਚ ਲੱਗੇ ਇਰਾਨ ਦੇ ਝੰਡੇ ਨੂੰ ਬਦਲਣ ਦੀ ਮੰਗ ਉੱਠਾਈ ਗਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮੌਜੂਦਾ ਇਸਲਾਮਿਕ ਰਿਪਬਲਿਕ ਦਾ ਝੰਡਾ ਉਨ੍ਹਾਂ ਦੀ ਨੁਮਾਇੰਦਗੀ ਨਹੀਂ ਕਰਦਾ ਅਤੇ ਇਹ ਉਨ੍ਹਾਂ ਦੀ ਪਹਿਚਾਣ ਅਤੇ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ। ਪ੍ਰਾਪਤ ਵੇਰਵਿਆਂ ਮੁਤਾਬਕ ਉਕਤ ਯੂਨੀਵਰਸਿਟੀ ਦੇ ਸੀਏਡਬਲਯੂ ਸਟੂਡੈਂਟ ਸੈਂਟਰ ਦੀ ਛੱਤ ‘ਤੇ ਕਈ ਦੇਸ਼ਾਂ ਦੇ ਝੰਡੇ ਲਗੇ ਹੋਏ ਹਨ, ਜਿਨ੍ਹਾਂ ਵਿੱਚ ਇਰਾਨ ਦਾ ਝੰਡਾ ਵੀ ਸ਼ਾਮਲ ਹੈ। ਪਰ ਵਿਦਿਆਰਥੀਆਂ ਦਾ ਦਲੀਲ ਹੈ ਕਿ ਇੱਥੇ ਲੱਗਿਆ ਝੰਡਾ ਇਰਾਨ ਦੀ ਮੌਜੂਦਾ ਸਰਕਾਰ ਨਾਲ ਸੰਬੰਧਿਤ ਹੈ, ਜੋ ਕਿ ਹਰ ਇਰਾਨੀ ਵਿਅਕਤੀ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦਾ। ਇਸ ਮਾਮਲੇ ਨੇ ਕੈਂਪਸ ਵਿੱਚ ਵਿਚਾਰ-ਵਟਾਂਦਰੇ ਨੂੰ ਜਨਮ ਦੇ ਦਿੱਤਾ ਹੈ ਅਤੇ ਕਈ ਲੋਕ ਇਸ ਮਸਲੇ ਨੂੰ ਆਜ਼ਾਦੀ, ਪਹਿਚਾਣ ਅਤੇ ਨੁਮਾਇੰਦਗੀ ਦੇ ਨਜ਼ਰੀਏ ਨਾਲ ਦੇਖ ਰਹੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਕੈਲਗਰੀ ਸਟੈਂਪੀਡ ਲਈ ਤਿਆਰੀਆਂ ‘ਚ ਜੁਟੀ ਸਸਕੈਚਵਨ ਦੀ ਇੰਡਿਅਨ ਰੀਲੇ ਟੀਮ
Next articleਰਾਏਕੋਟ ਵਿਖੇ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ