ਈਦ ਦਾ ਤਿਉਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੁੰਦਾ, ਹਾਫਿਜ਼ ਇਸ਼ਫਾਕ , ਵਿਧਾਇਕ ਠੇਕੇਦਾਰ
ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) ਪੂਰੇ ਰਮਜ਼ਾਨ ਦੇ ਮਹੀਨੇ ਦੇ ਰੋਜ਼ੇ ਰੱਖਣ ਉਪਰੰਤ ਇਨਾਮ ਵਜੋਂ ਮਨਾਇਆ ਜਾਣ ਵਾਲਾ ਈਦ ਉਲ ਫਿਤਰ ਦਾ ਤਿਉਹਾਰ ਅੱਜ ਬੜੀ ਧੂਮ ਧਾਮ ਅਤੇ ਇਸਲਾਮੀ ਪਰੰਪਰਾ ਅਨੁਸਾਰ ਸਥਾਨਕ ਈਦ ਗਾਹ ਬੱਸੀਆਂ ਰੋਡ ਰਾਏਕੋਟ ਵਿਖੇ ਇੰਤਜ਼ਾਮੀਆਂ ਕਮੇਟੀ ਮਸਜਿਦ ਈਦਗਾਹ ਅਤੇ ਮੁਸਲਿਮ ਵੈਲਫੇਅਰ ਸੁਸਾਇਟੀ ਰਾਏਕੋਟ ਦੇ ਉੱਦਮ ਸਦਕਾ ਮਨਾਇਆ ਗਿਆ । ਈਦ ਦੀ ਨਮਾਜ਼ ਇਮਾਮ ਮੁਹੰਮਦ ਮੁਰਸਲੀਨ ਨੇ ਅਦਾ ਕਾਰਵਾਈ ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸਿਰਕਤ ਕੀਤੀ ਗਈ । ਇਸ ਮੌਕੇ ਸਬੋਧਨ ਕਰਦਿਆਂ ਹਾਫਿਜ਼ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਈਦ ਦਾ ਤਿਉਹਾਰ ਆਪਸੀ ਭਾਈਚਾਰੇ ਨੂੰ ਕਾਇਮ ਅਤੇ ਮੁਹੱਬਤਾਂ ਨੂੰ ਮਜ਼ਬੂਤ ਕਰਦਾ ਹੈ । ਇਸ ਦਿਨ ਅੱਲ੍ਹਾਹ ਪਾਕ ਦੀਆ ਰਹਿਮਤਾ ਦੀ ਬਾਰਿਸ਼ ਹੁੰਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਅਤੇ ਨਵੀ ਮਸਜਿਦ ਬਣਾਉ ਲਈ ਮਾਲੀ ਮਦਦ ਉਪਰੰਤ ਈਦ ਮੁਬਾਰਕ ਬੋਲਦਿਆਂ ਕਿਹਾ ਕਿ ਸਾਨੂੰ ਇਹੋ ਜਿਹੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ ਵੱਲੋਂ ਸੰਗਤਾਂ ਦੇ ਲਈ ਵਿਸ਼ੇਸ਼ ਤੌਰ ਤੇ ਬ੍ਰੈਡ ਅਤੇ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਮੁਹੰਮਦ ਇਕਬਾਲ, ਹਾਜੀ ਮਨਸਾ ਖਾਨ ਨੱਥੋਵਾਲ, ਮੁਹੰਮਦ ਜਾਫ਼ਰ, ਸੁਸਾਇਟੀ ਪ੍ਰਧਾਨ ਮੁਹੰਮਦ ਇਮਰਾਨ, ਮੁਹੰਮਦ ਯਾਸੀਨ, ਹਾਫਿਜ਼ ਮੁਹੰਮਦ ਮੱਖਣ, ਮੁਹੰਮਦ ਇਕਬਾਲ, ਮੁਹੰਮਦ ਰਈਸ, ਮੁਹੰਮਦ ਅਖਤਰ ਜੁਬੇਰੀ, ਮੁਹੰਮਦ ਹਸੀਬ, ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਚੇਅਰਮੈਨ ਗੁਰਵਿੰਦਰ ਸਿੰਘ ਤੂਰ, ਪੀ ਏ ਕਮਲ ਸੁਖਾਣਾ, ਇਸ਼ੂ ਪਾਸੀ, ਮੁਹੰਮਦ ਮੰਜਰ, ਮੁਹੰਮਦ ਅਸ਼ਰਫ, ਹਾਜੀ ਸ਼ਮਸ਼ਾਦ, ਮੁਹੰਮਦ ਅਸਲਮ ਕਾਕਾ, ਪ੍ਰਧਾਨ ਉਲਵਿੰਦਰ ਸਿੰਘ, ਸਾਬਰ ਅਲੀ ਬਰਮੀ, ਮਾਸਟਰ ਪ੍ਰੀਤਮ ਸਿੰਘ ਬਰਮੀ,ਗੁਰਚੇਤ ਸਿੰਘ, ਜਗਜੀਤ ਸਿੰਘ, ਟੀਪੂ ਜੌਹਲਾਂ, ਹਾਜੀ ਮੁਹੰਮਦ ਸਫ਼ੀਕ, ਮੁਹੰਮਦ ਕਬੀਰ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕੀਂ ਹਾਜਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



