ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਕੈਨੇਡਾ ਦੇ ਸਸਕੈਚਵਨ ਸੂਬੇ ਦੇ ਘੋੜਾ ਮੁਕਾਬਲਿਆਂ ਨਾਲ ਸੰਬੰਧਿਤ ਇੰਡਿਅਨ ਰੀਲੇ ਦੀ ਟੀਮ ਕੈਲਗਰੀ ਸਟੈਂਪੀਡ ਲਈ ਤਿਆਰੀਆਂ ਵਿੱਚ ਜੁਟ ਗਈ ਹੈ। ਟੀਮ ਨੇ ਪਿਛਲੇ ਸਾਲ ਆਪਣੇ ਪਹਿਲੇ ਸੀਜ਼ਨ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਆਪ ਨੂੰ ਮਜ਼ਬੂਤ ਦਾਵੇਦਾਰ ਵਜੋਂ ਸਾਬਤ ਕੀਤਾ ਸੀ ਕੋਲਟਨ ਪੋਇਟ੍ਰਾਸ ਅਨੁਸਾਰ ਇੰਡਿਅਨ ਰੀਲੇ ਇੱਕ ਬਹੁਤ ਹੀ ਖਤਰਨਾਕ ਅਤੇ ਰੋਮਾਂਚਕ ਖੇਡ ਹੈ। ਇਸ ਵਿੱਚ ਤਿੰਨ ਘੋੜਿਆਂ ਦੀ ਅਦਲਾ-ਬਦਲੀ ਵਾਲੀ ਦੌੜ ਹੁੰਦੀ ਹੈ, ਜਿਸ ਵਿੱਚ ਇੱਕ ਸਵਾਰ ਬਿਨਾਂ ਕਾਠੀ ਦੇ ਦੌੜਦਾ ਹੋਇਆ ਇੱਕ ਘੋੜੇ ਤੋਂ ਦੂਜੇ ਘੋੜੇ ‘ਤੇ ਛਾਲ ਮਾਰਦਾ ਹੈ। ਇਸ ਖੇਡ ਦੌਰਾਨ ਬਹਾਦਰੀ ਅਤੇ ਤਜਰਬੇ ਦੀ ਪੇਸ਼ਕਾਰੀ ਵੇਖੀ ਜਾ ਸਕਦੀ । ਖਿਡਾਰੀਆਂ ਲਈ ਇਹ ਇੱਕ ਵੱਡੀ ਚੁਣੌਤੀ ਹੁੰਦੀ ਹੈ ਕਿਉਂਕਿ ਦੌੜ ਦੌਰਾਨ ਘੋੜਿਆਂ ਦੀ ਤਬਦੀਲੀ ਕਰਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਟੀਮ ਦੇ ਮੈਂਬਰ ਕੈਲਗਰੀ ਸਟੈਂਪੀਡ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਕਾਫੀ ਉਤਸ਼ਾਹਿਤ ਜਾਪਦੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



