(ਸਮਾਜ ਵੀਕਲੀ)
ਵਿੱਚ ਸਰਹੰਦ ਸੂਬੇ ਜ਼ੁਲਮ ਕਮਾਇਆ ਸੀ।
ਨਿੱਕੇ ਨਿੱਕੇ ਬੱਚਿਆਂ ਨੇਂ ਮੌਤ ਨੂੰ ਵਿਆਹਿਆ ਸੀ।
ਕਿਥੇ ਤੇਰਾ ਰੱਬਾ ਓਦੋਂ ਗਿਆ ਸੀ ਕਾਨੂੰਨ।
ਤੁਰ ਗਈਆਂ ਜ਼ਿੰਦਾ ਦੋ ਜਹਾਨ ਚੋਂ ਮਾਸੂਮ।
ਵਕਤਾਂ ਦੇ ਹਾਕਮਾਂ ਨੇਂ ਕਸਰਾਂ ਨਹੀਂ ਛੱਡੀਆਂ।
ਸੂਰਮੇਂ ਝੁਕੇ ਨਾਂ ਭਾਵੇਂ ਧੋਣਾਂ ਗਈਆਂ ਵੱਡੀਆਂ।
ਸ਼ਹਾਦਤਾਂ ਦੇ ਵਾਲਾ ਸਿਰ ਚੜਿਆ ਜਨੂੰਨ।
ਤੁਰ ਗਈਆਂ ਜ਼ਿੰਦਾ ਦੋ ਜਹਾਨ ਚੋਂ ਮਾਸੂਮ।
ਉਮਰ ਨਿਆਣੀ ਚ ਵਡੇਰੇ ਦੁੱਖ ਸਹੇ ਨੇਂ।
ਜੂਝਦੇ ਮੈਦਾਨਾਂ ਚ ਅਖੀਰ ਤੱਕ ਰਹੇ ਨੇਂ।
ਸੁਣ ਕੁਰਬਾਨੀਆਂ ਨੂੰ ਖੌਲਦਾ ਏ ਖ਼ੂਨ।
ਤੁਰ ਗਈਆਂ ਜ਼ਿੰਦਾ ਦੋ ਜਹਾਨ ਚੋਂ ਮਾਸੂਮ।
ਖਾਇਆ ਨਾਂ ਤਰਸ ਖ਼ੂਨ ਧਰਤੀ ਤੇ ਡੋਲਤੇ।
ਬਿਨਾਂ ਹੀ ਕਸੂਰੋਂ ਹੀਰੇ ਮਿੱਟੀ ਵਿੱਚ ਰੋਲਤੇ।
ਕਹਿਰ ਵਰਤਾ ਕੇ ਕਿੰਝ ਮਿਲਿਆ ਸਕੂਨ।
ਤੁਰ ਗਈਆਂ ਜ਼ਿੰਦਾ ਦੋ ਜਹਾਨ ਚੋਂ ਮਾਸੂਮ।
“ਖਾਨਾਂ”ਸਦਾ ਰਹਿਣੀਆਂ ਨੇਂ ਓਹਨਾਂ ਦੀ ਨਿਸ਼ਾਨੀਆਂ।
ਅੰਬਰਾਂ ਦੀ ਹਿੱਕ ਤੇ ਗਏ ਲਿਖ ਕੁਰਬਾਨੀਆਂ।
“ਕਾਮੀ ਵਾਲੇ” ਚੇਤੇ ਰੱਖਿਓ, ਚਿਹਰੇ ਮਜ਼ਲੂਮ।
ਤੁਰ ਗਈਆਂ ਜ਼ਿੰਦਾ ਦੋ ਜਹਾਨ ਚੋਂ ਮਾਸੂਮ।
ਸ਼ੁਕਰ ਦੀਨ ਕਾਮੀਂ ਖੁਰਦ
9592384393
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly