ਧੰਨ ਪਤਿਸ਼ਾਹ

ਧੰਨਾ ਧਾਲੀਵਾਲ਼:
         (ਸਮਾਜ ਵੀਕਲੀ)
ਸਭ ਭਰਮ ਮੁਕਾਕੇ, ਪੋਹਲ ਖੰਡੇ ਦੀ ਛਕਾਕੇ
ਚੱਲੇ ਸੱਚ ਤੇ ਸਿਪਾਹੀ ਰਣ ਵਿੱਚ ਗੱਜਦਾ।
ਭੱਜੇ ਰਾਜੇ ਘਬਰਾਕੇ,ਹਾਥੀ ਮਸਤ ਲਿਆਕੇ
ਯੋਧਾ ਧੂ ਨਾਗਣੀ ਜੋ ਮੱਥੇ ਵਿੱਚ ਗੱਡਦਾ
ਸਿੰਘ ਖੜਾ ਅੱਗੇ ਸ਼ੇਰ, ਕਿਤਾ ਪਲਾਂ ਵਿੱਚ ਢੇਰ
ਨਹੀਓਂ ਸੂਰਿਆਂ ਦੀ ਹਿੰਮਤ ਲਾਸਾਨੀ ਭੁੱਲਣੀ।
ਜੱਗ ਸਿਜਦਾ ਕਰੇ ਤਾਹੀਂ ਧੰਨ ਪਾਤਿਸ਼ਾਹ,
ਤੇਰੇ ਸਿੰਘਾਂ ਦੀ ਕਦੇ ਨਾ ਕੁਰਬਾਨੀ ਭੁੱਲਣੀ।
ਲੋਭੀ ਲਾਉਣ ਪੂਰਾ ਜੋਰ, ਪਾਵੇ ਸਰਸਾ ਵੀ ਸ਼ੋਰ
ਕੰਡੇ ਪੈਰਾਂ ਵਿੱਚ ਝੁਭੇ ਹਿੰਮਤਾਂ ਨਾ ਹਾਰੀਆਂ।
ਕਦੇ ਵਿੱਚ ਸਰਹੰਦ ਕਦੇ ਵਿੱਚ ਚਮਕੌਰ,
ਕਰ ਜੱਗ ਉੱਤੇ ਗਏ ਕੈਮ ਸਰਦਾਰੀਆਂ।
ਨਹੀਓਂ ਝੁਕੇ ਚਾਰ ਲਾਲ,ਬੜਾ ਮੁੱਖ ਤੇ ਜਲਾਲ,
ਨਹੀਓਂ ਬਚਪਨ ਨਾ ਓਹ ਜਵਾਨੀ ਭੁੱਲਣੀ।
ਜੱਗ ਸਿਜਦਾ ਕਰੇ ਤਾਹੀਂ ਧੰਨ ਪਾਤਿਸ਼ਾਹ,
ਤੇਰੇ ਸਿੰਘਾਂ ਦੀ ਕਦੇ ਨਾ ਕੁਰਬਾਨੀ ਭੁੱਲਣੀ।
ਚੋਜ ਜੱਗ ਤੇ ਨਿਆਰੇ,ਕਿਵੇਂ ਸਾਜੇ ਪੰਜ ਪਿਆਰੇ
ਪਿਤਾ ਧੰਨ ਤੇਰੀ ਸਿੱਖੀ, ਸਾਹਿਬੇ ਕਮਾਲ ਜੀ।
ਧੰਨੇ ਰੱਬ ਦੇ ਸੀ ਰੰਗ,ਖੁਦ ਰਹਿੰਦਾ ਅੰਗ ਸੰਗ
ਇਹ ਤੋਂ ਉੱਤੇ ਕੀ ਹੋਊਗੀ ਜੱਗ ਤੇ ਮਿਸਾਲ ਜੀ,
ਭਾਈ ਜੈਤਾ ਮੋਤੀ ਮਹਿਰਾ,ਮੱਲ ਟੋਡਰ ਵੀ ਤੇਰਾ,
ਜਿਹੜੇ ਰੰਗ ਤੂੰ ਰਚਾਏ ਨਾ ਹੈਰਾਨੀ ਭੁੱਲਣੀ।
ਜੱਗ ਸਿਜਦਾ ਕਰੇ ਤਾਹੀਂ ਧੰਨ ਪਾਤਿਸ਼ਾਹ,
ਤੇਰੇ ਸਿੰਘਾਂ ਦੀ ਕਦੇ ਨਾ ਕੁਰਬਾਨੀ ਭੁੱਲਣੀ।
ਧੰਨਾ ਧਾਲੀਵਾਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਮਾਸੂਮ ਜਿੰਦਾਂ 
Next articleਸਰਸਾ ਨਦੀ