ਭਾਰਤ ਤੇ ਫਰਾਂਸ ਦੇ ਸਬੰਧ ਅਚਾਨਕ ਆਈਆਂ ਤਬਦੀਲੀਆਂ ਤੋਂ ਮੁਕਤ: ਜੈਸ਼ੰਕਰ

ਨਵੀਂ ਦਿੱਲੀ (ਸਮਾਜ ਵੀਕਲੀ):  ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਅਤੇ ਫਰਾਂਸ ਦੇ ਸਬੰਧ ਭਰੋਸੇ ’ਤੇ ਅਧਾਰਿਤ ਹਨ ਅਤੇ  ਇਹ ਅਜਿਹਾ ਰਿਸ਼ਤਾ ਹੈ ਜਿਹੜਾ ਹੋਰ ਮਾਮਲਿਆਂ ਵਿੱਚ ਦੇਖੀ ਗਈ ਅਚਾਨਕ ਤਬਦੀਲੀ ਤੋਂ ਮੁਕਤ ਰਿਹਾ ਹੈ।

ਪੈਰਿਸ ਵਿੱਚ ਇੱਕ ਥਿੰਕ ਟੈਂਕ ਵਿੱਚ ਸੰਬੋਧਨ ਦੌਰਾਨ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਦੇਸ਼ਾਂ ਵਾਸਤੇ ਬੇਹਤਰ ਬਦਲ ਪੈਦਾ ਕਰਨ ਅਤੇ ਉਨ੍ਹਾਂ ਖ਼ੁਦਮੁਖਤਿਆਰ ਬਣਾਉਣ ਦਾ ਇਰਾਦਾ ਰੱਖਦੇ ਹਨ ਅਤੇ ਉਨ੍ਹਾਂ ਨੂੰ ਨਾ ਕਿਸੇ ਦੇ ਪ੍ਰਭਾਵ ਹੇਠਾਂ ਰਹਿਣਾ ਚਾਹੀਦਾ ਹੈ ਅਤੇ ਨਾ ਹੀ ‘ਇਸ ਬਨਾਮ ਉਸ’ (ਬਦਲ ਵਾਲੀ) ਦੀ ਸਥਿਤੀ ਵਿੱਚ ਫਸਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਰੱਖਿਆ ਅਤੇ ਉਦਯੋਗ ਦੇ ਖੇਤਰਾਂ ਵਿੱਚ ਫਰਾਂਸ ਨੂੰ ਇੱਕ ਅਹਿਮ ਭਾਈਵਾਲ ਵਜੋਂ ਦੇਖਦਾ ਹੈ ਅਤੇ ਭਾਰਤ ਵਿੱਚ ਸਹਿਯੋਗੀ ਰੱਖਿਆ ਉਦਯੋਗਾਂ ਲਈ ‘ਮਹੱਤਵਪੂਰਨ ਵਿਚਾਰਾਂ’ ਦੀ ਭਾਲ ਕੀਤੀ ਜਾ ਰਹੀ ਹੈ, ਜਿਹੜੇ ਹਿੰਦ-ਪ੍ਰਸ਼ਾਂਤ ਵਿੱਚ ਵੀ ਸਾਂਝੇ ਹਿੱਤਾਂ ਦਾ ਸਮਰਥਨ ਕਰਨਗੇ।

ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਸਮੁੰਦਰੀ ਖੇਤਰ ਤੋਂ ਲੈ ਕੇ ਪੁਲਾੜ ਅਤੇ ਸਾਈਬਰ ਤੋਂ ਲੈ ਕੇ ਸਮੁੰਦਰਾਂ ਤੱਕ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਫਰਾਂਸ ਨੂੰ ਭਰੋਸੇਯੋਗ ਭਾਈਵਾਲ ਵਜੋਂ ਦੇਖਦਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ‘ਫਰੈਂਚ ਇੰਸਟੀਚਿਊਟ ਆਫ ਇੰਟਰਨੈਸ਼ਨਲ ਰਿਲੇਸ਼ਨਜ਼’ ਵਿੱਚ ਕਿਹਾ, ‘‘ਸਾਡੇ ਸਮਿਆਂ ਵਿੱਚ ਉਥਲ-ਪੁਥਲ ਵਿੱਚੋਂ ਲੰਘਦਿਆਂ ਭਾਰਤ ਦੇ ਫਰਾਂਸ ਨਾਲ ਸਬੰਧ ਸਥਿਰਤਾ ਨਾਲ ਵਧ ਰਹੇ ਹਨ। ਇਹ ਇੱਕ ਅਜਿਹਾ ਰਿਸ਼ਤਾ ਹੈ, ਜਿਹੜਾ ਅਚਾਨਕ ਆਈਆਂ ਤਬਦੀਲੀਆਂ ਤੋਂ ਮੁਕਤ ਹੈ, ਜਿਵੇਂ ਕਿ ਅਸੀਂ ਹੋਰ ਰਿਸ਼ਤਿਆਂ ਵਿੱਚ ਦੇਖਿਆ ਹੈ।’’ ਜੈਸ਼ੰਕਰ ਨੇ ਕਿਹਾ, ‘‘ਭਾਰਤ ਵਿੱਚ ਰਿਸ਼ਤਿਆਂ ਵਿੱਚ ਵਿਸ਼ਵਾਸ ਅਤੇ ਆਤਮਵਿਸ਼ਵਾਸ ਵੱਡੀ ਭਾਵਨਾ ਹੈ। ਇਹ ਇਸ ਦੀ ਮਹੱਤਤਾ ’ਤੇ ਦ੍ਰਿੜ ਰਾਜਨੀਤਕ ਸਹਿਮਤੀ ਤੋਂ ਲਾਹੇਵੰਦ ਹੈ। ਮੇਰਾ ਮੰਨਣਾ ਹੈ ਕਿ ਅਸੀਂ ਇੱਥੇ ਫਰਾਂਸ ਵਿੱਚ ਵੀ ਇਹੀ ਦੇਖਿਆ ਹੈ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦਿਆਰਥੀਆਂ ਨੂੰ ਸੁਰੱਖਿਅਤ ਲਿਆਵੇ ਕੇਂਦਰ: ਮਾਨ
Next articleਮੋਗਾ ਵਿੱਚ ਨਕਾਬਪੋਸ਼ ਕਾਰ ਸਵਾਰਾਂ ਵੱਲੋਂ ਵਿਆਹੁਤਾ ਅਗਵਾ