ਨਵੀਂ ਦਿੱਲੀ (ਸਮਾਜ ਵੀਕਲੀ): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਬਰਤਾਨੀਆ ਦੇ ਰੱਖਿਆ ਖ਼ਰੀਦ ਮੰਤਰੀ ਜੈਰੇਮੀ ਕੁਇਨ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਇਸ ਮੌਕੇ ਸਮੁੰਦਰੀ ਜਹਾਜ਼ ਨਿਰਮਾਣ ਤੇ ਹਵਾਬਾਜ਼ੀ ਖੇਤਰ ਵਿਚ ਦੁਵੱਲੇ ਤਾਲਮੇਲ ’ਤੇ ਚਰਚਾ ਕੀਤੀ। ਰਾਜਨਾਥ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੀ ਜੈਰੇਮੀ ਕੁਇਨ ਨਾਲ ਮੁਲਾਕਾਤ ਬਹੁਤ ਵਧੀਆ ਰਹੀ। ਇਸ ਮੌਕੇ ਹਵਾਬਾਜ਼ੀ, ਜਹਾਜ਼ ਨਿਰਮਾਣ ਤੇ ਹੋਰ ਰੱਖਿਆ ਉਦਯੋਗ ਪ੍ਰੋਗਰਾਮਾਂ ਬਾਰੇ ਚਰਚਾ ਹੋਈ। ਇਸ ਖੇਤਰ ਵਿਚਲੇ ਮੌਕਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਰਮਿਆਨ ਹੋਈ ਮੁਲਾਕਾਤ ਵਿਚ ਵੀ ਰੱਖਿਆ ਭਾਈਵਾਲੀ ਦਾ ਮੁੱਦਾ ਉੱਭਰਿਆ ਸੀ। ਜੌਹਨਸਨ ਨੇ ਆਪਣੇ ਹਾਲੀਆ ਭਾਰਤ ਦੌਰੇ ਦੌਰਾਨ ਐਲਾਨ ਕੀਤਾ ਸੀ ਕਿ ਯੂਕੇ ਭਾਰਤ ਲਈ ‘ਓਪਨ ਜਨਰਲ ਐਕਸਪੋਰਟ ਲਾਇਸੈਂਸ’ ਲਾਂਚ ਕਰ ਰਿਹਾ ਹੈ ਤਾਂ ਕਿ ਚੀਜ਼ਾਂ ਸਿਰੇ ਚੜ੍ਹਨ ਵਿਚ ਹੁੰਦੀ ਦੇਰੀ ਨੂੰ ਘਟਾਇਆ ਜਾ ਸਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly