ਸਾਇਦ

ਵੀਰਪਾਲ ਕੌਰ ਭੱਠਲ
         (ਸਮਾਜ ਵੀਕਲੀ)
ਲੋਕਾਂ ਨੂੰ ਉਹਦੇ ਨੈਣਾਂ ਅੰਦਰ ਮੱਧਵਾ  ਦਿਸਦਾ ਏ
 ਮੈਨੂੰ ਹੀ ਕਿਉਂ ਹੰਝੂਆਂ ਦਾ ਦਰਿਆ ਦੀਂਹਦਾ ਏ
ਸਾਰੇ ਕਹਿੰਦੇ ਕਾਤਿਲ ਆ ਮੁਸਕਾਨ ਉਹਦੀ
ਮੈਨੂੰ ਹੀ ਕਿਉਂ ਹਰ ਮਰਿਆ ਉਹਦਾ ਚਾਅ ਦੀਂਹਦਾ ਏ
 ਸ਼ਾਇਦ ਕਿਸੇ ਨੇ ਗੌਰ  ਨਾਲ ਉਹਨੂੰ  ਤੱਕਿਆ ਈ ਨਹੀਂ
 ਮੇਰੇ ਬਿਨ ਹੋ ਸਕਦਾ ਏ ਮੈਨੂੰ ਤਾਂ ਦੀਂਹਦਾ ਏ
ਖ਼ੂਬਸੂਰਤੀ ਵੇਖ ਲੈਂਦਾ ਹੈ ਹਰ ਕੋਈ
 ਅੰਦਰ ਵੜ ਕੇ ਉਹਦੇ ਕਿਸੇ ਨੇ ਵੇਖਿਆ ਈ ਨਈਂ
 ਦੁੱਖ ਖ਼ਰੀਦ ਲੈਣਾ ਸੀ ਮਹਿੰਗੇ ਭਾਅ ਉਹਦਾ
ਨਾਂ ਮਹਿੰਗਾ ਨਾ ਸਸਤਾ ਉਹਨੇ  ਵੇਚਿਆ ਈ ਨਈਂ
ਫੁੱਲਾਂ ਵਰਗੀ ਕੰਡਿਆਂ ਦੇ ਵਿੱਚ ਜਾਨ ਫਸੀ
ਔਖਾ ਉਹਨੂੰ ਆਉਂਦਾ ਮੈਨੂੰ ਸਾਹ ਦੀਂਹਦਾ ਏ
 ਸ਼ਾਇਦ ਕਿਸੇ ਨੇ ਗੌਰ ਨਾਲ ਉਹਨੂੰ  ਤੱਕਿਆ ਈ ਨਈਂ
ਮੇਰੇ ਬਿਨ ਹੋ ਸਕਦਾ ਏ ਮੈਨੂੰ ਤਾਂ ਦੀਂਹਦਾ ਏ
ਬਹੁਤ ਕਿਤਾਬਾਂ ਪੜ੍ਹੀਆਂ ਸੀ ਅੱਜ ਚੇਹਰਾ ਪੜ੍ਹਿਆ ਮੈਂ
 ਖਡ਼੍ਹੇ ਰੌਂਗਟੇ ਹੋਗੇ ਸੀ ਸੱਚ ਜਾਣ ਮੇਰੇ
ਵੀਰਪਾਲ ਦੀ ਜ਼ਿੰਦਗੀ ਦਾ ਹਰ ਸੱਚ ਹੀ ਕੜਬਾ ਸੀ
ਚੜ੍ਹੇ ਪਏ ਨੇ ਉਹਦੇ ਦੁੱਖ ਜ਼ੁਬਾਨ ਮੇਰੇ
ਕਿਵੇਂ ਵੰਡਾਵਾਂ ਸਮਝ ਨਹੀਂ ਆਉਂਦੀ ਦੁੱਖ ਉਹਦਾ
 ਮੈਨੂੰ ਤਾਂ ਉਹਦੇ ਦਿਲ ਦਾ ਹਰ ਬੰਦ ਰਾਹ ਦੀਂਹਦਾ ਏ
 ਸ਼ਾਇਦ ਕਿਸੇ ਨੇ ਗੌਰ ਨਾਲ ਉਹਨੂੰ  ਤੱਕਿਆ ਈ ਨਈਂ
 ਮੇਰੇ ਬਿਨ  ਹੋ ਸਕਦਾ ਏ ਮੈਨੂੰ ਤਾਂ ਦੀਂਹਦਾ ਏ
ਵੀਰਪਾਲ ਕੌਰ ਭੱਠਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ  / ਸੰਤ ਸਿਪਾਹੀ
Next articleਵਫ਼ਾ