‌‌ ‘ਐਸੇ ਕੰਮ ਕਰ ਜਾਓ ਇਥੇ’

(ਸਮਾਜ ਵੀਕਲੀ)

ਸੇਵਾ ਭਾਵਨਾ ਨਾਲ ਜੋ ਵੀ ਕੰਮ ਕਰਦੇ,
ਲੋਕ, ਲੋਕਾਂ ਦੇ ਵਿਚ ਗੁਣ ਗਾਂਵਦੇ ਨੇ।
ਜੋ ਵੇਖਕੇ ਲੋਕਾਂ ਨੂੰ ਮੱਥੇ ਵੱਟ ਪਾਉਂਦੇ,
ਹਰ ਥਾਂ ਤਵਾ ਉਹਨਾਂ ਦਾ ਲਾਂਵਦੇ ਨੇ।
ਇਸ ਲਈ ਐਸੇ ਕੰਮ ਕਰ ਜਾਓ ਇਥੇ,
ਤੁਹਾਡੇ ਜਾਣ ਪਿਛੋਂ ਗੁਣ ਗਾਉਣ ਲੋਕੀ।
ਜੋ ਚੰਗੇ ਕੰਮ ਕਰ ਜਾਂਦੇ ਜਹਾਨ ਉਤੇ,
ਨਾਮ ਉਹਨਾਂ ਦਾ ਫਿਰ ਚਮਕਾਉਣ ਲੋਕੀ।

ਮੇਜਰ ਸਿੰਘ ‘ਬੁਢਲਾਡਾ’
94176 42327

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਕਵਿਤਾ