HOME ਲੋਕਾਂ ਦੇ ਸਾਥ ਨਾਲ ਹਲਕੇ ਦੇ ਵਿਕਾਸ ਦਾ ਤਿਆਰ ਹੋਵੇਗਾ ਰੋਡਮੈਪ-ਐਡਵੋਕੇਟ ਘੁੰਮਣ

ਲੋਕਾਂ ਦੇ ਸਾਥ ਨਾਲ ਹਲਕੇ ਦੇ ਵਿਕਾਸ ਦਾ ਤਿਆਰ ਹੋਵੇਗਾ ਰੋਡਮੈਪ-ਐਡਵੋਕੇਟ ਘੁੰਮਣ

3
*ਵੋਟ ਪਾਉਣ ਵੇਲੇ ਲੋਕ ਇਲਾਕੇ ਦੀ ਭਲਾਈ ਅਤੇ ਭਵਿੱਖ ਬਾਰੇ ਇੱਕ ਵਾਰ ਜ਼ਰੂਰ ਸੋਚਣ
ਲੁਧਿਆਣਾ  (ਸਮਾਜ ਵੀਕਲੀ)   ( ਕਰਨੈਲ ਸਿੰਘ ਐੱਮ.ਏ.) ਵਿਧਾਨ ਸਭਾ ਹਲਕਾ ਪੱਛਮੀ ਦੀਆਂ ਮੁਢਲੀਆਂ ਸਮੱਸਿਆਵਾਂ ਦੀ ਵਕਾਲਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਅੱਜ ਇਲਾਕੇ ‘ਚ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਲਾਕੇ ਦੀਆਂ ਮੁਢਲੀਆਂ ਸਮੱਸਿਆਵਾਂ ਦੇ ਨਾਲ-ਨਾਲ ਗੰਭੀਰ ਸਮੱਸਿਆਵਾਂ ਅਤੇ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦੀ ਕਮੀ ਨੂੰ ਵੱਡੀ ਚਣੌਤੀ ਦੱਸਿਆ। ਐਡਵੋਕੇਟ ਘੁੰਮਣ ਨੇ ਕਿਹਾ ਕਿ ਵੋਟ ਦੇ ਅਧਿਕਾਰ ਨਾਲ ਆਉਣ ਵਾਲੇ ਸਮੇਂ ਦੀ ਨੀਂਹ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੀਤ ਚੁੱਕੇ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਪੰਜਾਬ ਨੂੰ ਰੰਗਲਾ ਪੰਜਾਬ ਦੇ ਵਾਅਦੇ ਕਰਨ ਵਾਲਿਆਂ ਹੱਥ ਪੰਜਾਬ ਦੀ ਵਾਗਡੋਰ ਸੰਭਾਲ ਦਿੱਤੀ ਗਈ ਸੀ ਜੋ ਹੁਣ ਪੰਜਾਬ ਵਾਸੀਆਂ ਲਈ ਹੀ ਵੱਡਾ ਪਛਤਾਵਾ ਬਣ ਕੇ ਰਹਿ ਚੁੱਕੀ ਹੈ। ਐਡਵੋਕੇਟ ਘੁੰਮਣ ਨੇ ਕਿਹਾ ਕਿ ਅੱਜ ਵੀ ‘ਆਮ ਆਦਮੀ ਪਾਰਟੀ’ ਦੇ ਨੁਮਾਇੰਦੇ ਝੂਠ ਅਤੇ ਫਰੇਬ ਦੀ ਰਾਜਨੀਤੀ ਕਰਨ ਤੋਂ ਬਾਜ ਨਹੀਂ ਆ ਰਹੇ ਤੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ। ਘੁੰਮਣ ਨੇ ਦਾਅਵਾ ਕੀਤਾ ਕਿ ਜੇਕਰ ਹਲਕੇ ਦੇ ਲੋਕ ਉਨ੍ਹਾਂ ਨੂੰ ਇੱਕ ਵਾਰ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੰਦੇ ਹਨ ਤਾਂ ਉਹ ਇਲਾਕੇ ਦੇ ਵਿਕਾਸ ਲਈ ਠੋਸ ਰੋਡਮੈਪ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਸਾਫ-ਸੁਥਰੀ ਰਾਜਨੀਤੀ ਅਤੇ ਲੋਕ-ਕੇਂਦਰਤ ਨੀਤੀਆਂ ਰਾਹੀਂ ਹਲਕਾ ਪੱਛਮੀ ਨੂੰ ਵਧੀਆ ਜੀਵਨ ਮਿਆਰ ਵਾਲਾ ਹਲਕਾ ਬਨਾਉਣਾ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਪਾਉਣ ਸਮੇਂ ਇਲਾਕੇ ਦੀ ਭਲਾਈ ਅਤੇ ਭਵਿੱਖ ਬਾਰੇ ਇੱਕ ਵਾਰ ਜ਼ਰੂਰ ਸੋਚਣ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਲੋਕਾਂ ਦੇ ਹੱਕਾਂ ਲਈ ਲੜਾਈ ਹੈ, ਸਾਡਾ ਸੰਕਲਪ ਲੋਕ ਪੱਖੀ ਸਰਕਾਰ ਲਿਆਉਣਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਜ਼ਾਦ ਸਕਿਓਰਟੀ ਗਾਰਡਜ਼ ਯੂਨੀਅਨ ਦਾ ਹੋਇਆ ਗਠਨ।
Next articleਈਜੀ ਰਜਿਸਟਰੀ ਦੀ ਮੋਹਾਲੀ ਤੋਂ ਹੋਈ ਸ਼ੁਰੂਆਤ